ਕੌਂਸਲਰ ਸਿਮਰਨਜੀਤ ਕੌਰ ਦਾ ਪਤੀ ਬਿਕਰਮਜੀਤ ਬਿੱਲਾ ਖ਼ੁਦ ਹੱਥੀਂ ਸਫ਼ਾਈ ਕਰਦੇ ਹੋਏ
ਕੋਟ ਈਸੇ ਖਾਂ 17 ਜੂਨ (ਜੀਤਾ ਸਿੰਘ ਨਾਰੰਗ , ਜਗਰਾਜ ਸਿੰਘ ਗਿੱਲ)
ਸਥਾਨਕ ਸ਼ਹਿਰ ਦੀ ਇੱਕ ਪੜ੍ਹੀ ਲਿਖੀ, ਸਮਝਦਾਰ ਅਤੇ ਸ਼ਾਇਦ ਸਭ ਤੋਂ ਛੋਟੀ ਉਮਰ ਦੀ ਕੌਂਸਲਰ ਬੀਬੀ ਸਿਮਰਨਜੀਤ ਕੌਰ ਅਤੇ ਉਸ ਦੇ ਪਤੀ ਸਮਾਜ ਸੇਵੀ ਯੂਥ ਆਗੂ ਬਿਕਰਮਜੀਤ ਬਿੱਲਾ ਸ਼ਰਮਾ ਜੋ ਕਿ ਆਪਣੇ ਹੋਰ ਸਮਾਜ ਸੇਵੀ ਸਾਥੀਆਂ ਜਿਨ੍ਹਾਂ ਵਿਚ ਮਨਦੀਪ ‘ਹਰਮਿੰਦਰ, ਸੁੱਖਾ ,ਗੁਰਪ੍ਰੀਤ, ਰਘੂਵਰ, ਸੁਰਿੰਦਰ ਲਾਡੀ ਆਦਿ ਸ਼ਾਮਲ ਹਨ ਨੂੰ ਨਾਲ ਲੈ ਕੇ ਮੁਹੱਲੇ ਦੀ ਸਫ਼ਾਈ ਵਗੈਰਾ ਕਰਨ ਵਿਚ ਲੱਗੇ ਹੋਏ ਹੋਣ ਕਰਕੇ ਅੱਜਕੱਲ੍ਹ ਫਿਰ ਇੱਕ ਵਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ ।ਇੱਥੇ ਇਹ ਦੱਸਣਾ ਹੋਵੇਗਾ ਕਿ ਇਨ੍ਹਾਂ ਦਾ ਬਕਾਇਦਾ ਦੋਹਾਂ ਪਤੀ ਪਤਨੀ ਦਾ ਵਿਦੇਸ਼ੀ ਵੀਜ਼ਾ ਆਇਆ ਹੋਇਆ ਹੈ ਜਿਸ ਨੂੰ ਠੁਕਰਾ ਕੇ ਪਿਛਲੇ ਕੋਰੋਨਾ ਸੀਜ਼ਨ ਦੇ ਦਰਮਿਆਨ ਇਸ ਜੋੜੇ ਵੱਲੋਂ ਹੱਥੀਂ ਲੰਗਰ ਤਿਆਰ ਕਰਕੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਲੌਕ ਡਾਊਨ ਦਰਮਿਆਨ ਲੋੜਵੰਦਾਂ ਵਿੱਚ ਤਕਸੀਮ ਕੀਤਾ ਜਾਂਦਾ ਰਿਹਾ ਹੈ ਜਿਸ ਨਾਲ ਲੋਕਾਂ ਦੇ ਦਿਲਾਂ ਵਿੱਚ ਇਨ੍ਹਾਂ ਦਾ ਚੰਗਾ ਅਕਸ ਬਣ ਗਿਆ ਸੀ ।ਲੋਕਾਂ ਵੱਲੋਂ ਇਸ ਕਰਜ਼ੇ ਨੂੰ ਮੋੜਨ ਲਈ ਨੂੰ ਇਸੇ ਸਾਲ ਹੋਈਆਂ ਨਗਰ ਪੰਚਾਇਤ ਚੋਣਾਂ ਵਿਚ ਇਨ੍ਹਾਂ ਨੂੰ ਆਜ਼ਾਦ ਉਮੀਦਵਾਰ ਤੌਰ ਤੇ ਖੜ੍ਹਾ ਕਰਕੇ ਬੀਬੀ ਸਿਮਰਨ ਜੀਤ ਕੌਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਅਹਿਸਾਨ ਸਿਰੋਂ ਲਾਹਿਆ । ਅੱਜਕੱਲ੍ਹ ਫਿਰ ਜਦੋਂ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਹੈ ਜਿਨ੍ਹਾਂ ਵਲੋਂ ਲਗਾਏ ਜਾ ਰਹੇ ਧਰਨਿਆਂ ਵਿਚ ਇਸ ਜੋੜੇ ਵੱਲੋਂ ਬਕਾਇਦਾ ਜਾ ਕੇ ਸਮਰਥਨ ਕੀਤਾ ਜਾ ਰਿਹਾ ਹੈ ਪ੍ਰੰਤੂ ਕਿਸੇ ਵੱਡੀ ਬਿਮਾਰੀ ਦੇ ਫੈਲਣ ਦੇ ਡਰੋਂ ਇਸ ਜੋੜੇ ਵੱਲੋਂ ਸਮਾਜ ਸੇਵੀਆਂ ਨੂੰ ਨਾਲ ਲੈ ਕੇ ਮੁਹੱਲੇ ਦੀ ਸਫ਼ਾਈ ਸੇਵਾ,ਬਗੈਰ ਕਿਸੇ ਦੀਆਂ ਗੱਲਾਂ ਦੀ ਪਰਵਾਹ ਕੀਤਿਆਂ ਆਪਣੇ ਹੱਥੀਂ ਕੀਤੀ ਜਾ ਰਹੀ ਹੈ ਜੋ ਕੇ ਜਿੱਥੇ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਉੱਥੇ ਦੂਸਰਿਆਂ ਲਈ ਇਕ ਪ੍ਰੇਰਨਾ ਸਰੋਤ ਵੀ ਬਣੀ ਹੋਈ ਹੈ ।