ਨਿਹਾਲ ਸਿੰਘ ਵਾਲਾ (ਕੀਤਾ ਬਾਰੇਵਾਲਾ ਜਗਸੀਰ ਪੱਤੋ)
ਲੋਕ ਅਧਿਕਾਰ ਲਹਿਰ ਅਸੂਲ ਮੰਚ ਪੰਜਾਬ ਵੱਲੋ ਨਿਹਾਲ ਸਿੰਘ ਵਾਲਾ ਬਲਾਕ ਅਧੀਨ ਆਉਦੇ ਪਿੰਡ ਬਾਰੇਵਾਲਾ ਤੇ ਦੀਦਾਰੇਵਾਲਾ ਦੇ ਵਿੱਚ ਰੈਲੀ ਕਰਕੇ ਥਾਲੀਆ ਖੜਕਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਲੋਕਾ ਵੱਲੋ ਤੇ ਲੋਕ ਅਧਿਕਾਰ ਲਹਿਰ ਵੱਲੋ ਥਾਲੀਆ ਖੜਕਾਈਆ ਗਈਆ।।ਸਾਡੇ ਚੈਨਲ ਨਿਊਜ ਪੰਜਾਬ ਦੀ ਨਾਲ ਗੱਲਬਾਤ ਕਰਦਿਆ ਲੋਕ ਅਧਿਕਾਰ ਲਹਿਰ ਦੇ ਆਗੂ ਰਿਟਾਇਰ ਐਕਸੀਅਨ ਨਿਰਮਲ ਸਿੰਘ ਖੋਟੇ ਨੇ ਦੱਸਿਆ ਕਿ ਅੰਗਹੀਣ ਪੈਨਸ਼ਨ ਦਾ ਬਕਾਇਆ ਲੈਣ ਲਈ ਜੋ ਕਿ 700 ਦੇ ਹਿਸਾਬ ਨਾਲ ਹਰ ਵਰਗ ਦਾ 5200 ਕਰੋੜ ਰੁਪਾਇਆ ਬਕਾਇਆ ਪਿਆ ਹੈ ਉਹ ਲੈਣ ਲਈ ਇਹ ਥਾਲੀ ਖੜਕਾਉ ਅੰਦੋਲਨ ਕੀਤਾ ਜਾ ਰਿਹਾ ਹੈ।।ਇਸ ਥਾਲੀ ਖੜਕਾਉ ਅੰਦੋਲਨ ਤਹਿਤ ਸੁੱਤੀਆ ਪਾਈਆ ਸਰਕਾਰਾ ਨੂੰ ਜਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ ।।ਇਸ ਸਮੇ ਇਕੱਠ ਨੂੰ ਸੰਬੋਧਨ ਕਰਦਿਆ ਐਕਸੀਅਨ ਨਿਰਮਲ ਸਿੰਘ ਖੋਟੇ ਨੇ ਕਿਹਾ ਕਿ ਲੋਕ ਅਧਿਕਾਰ ਲਹਿਰ ਵੱਲੋ ਆਉਦੀਆ ਵਿਧਾਨ ਸਭਾ ਚੋਣਾ ਵਿੱਚ ਸਾਫ ਅਕਸ ਵਾਲੇ ਉਮੀਦਵਾਰਾ ਨੂੰ ਉਤਾਰਿਆ ਜਾਵੇਗਾ ਉਹ ਉਮੀਦਵਾਰ ਜਿੱਥੇ ਲੋਕਾ ਦੀ ਸੇਵਾ ਨੂੰ ਸਮਰਪਿਤ ਹੋਣਗੇ ਉੱਥੇ ਉਹਨਾ ਵੱਲੋ ਕੋਈ ਪੈਨਸ਼ਨ ਜਾ ਸਰਕਾਰੀ ਸਹੂਲਤ ਨਹੀ ਲਈ ਜਾਵੇਗੀ ਇਸ ਸਮੇ ਉਨਾ ਕਿਹਾ ਕਿ ਸਰਕਾਰਾ ਨੇ ਜਵਾਨੀ ਤੇ ਕਿਸਾਨੀ ਨੂੰ ਰੋਲ ਕੇ ਰੱਖ ਦਿੱਤਾ ਹੈ।। ਇਸ ਲਈ ਇਨਾ ਰਵਾਇਤੀ ਪਾਰਟੀਆ ਤੋ ਖੜਾ ਛੁਡਾਉਣਾ ਜਰੂਰੀ ਹੈ ਤਾ ਕਿ ਲੋਕਾ ਦਾ ਭਲਾ ਹੋ ਸਕੇ।।ਇਸ ਸਮੇ ਹਾਜਰ ਬੱਗਾ ਨੰਬਰਦਾਰ ਖੋਟੇ ਗੁਰਪ੍ਰੀਤ ਸਿੰਘ ਬਾਰੇਵਾਲਾ ਕਿਸਾਨ ਯੂਨੀਅਨ ਆਗੂ ਗੁਰਸੇਵਕ ਸਿੰਘ ਹਾਕਮ ਸਿੰਘ ਆਸਟ੍ਰੇਲੀਆ ਬਾਰੇਵਾਲਾ ਪਿਆਰਾ ਸਿੰਘ ਜੱਗੀ ਫੌਜੀ ਬਾਰੇਵਾਲਾ ਜੱਗੀ ਬਾਰੇਵਾਲਾ ਪ੍ਰਗਟ ਸਿੰਘ ਬਾਰੇਵਾਲਾ ਗੁਰਸੇਵਕ ਸਿੰਘ ਬਾਰੇਵਾਲਾ ਸਤਵੰਤ ਸਿੰਘ ਖੋਟੇ ਬਲਵਿੰਦਰ ਸਿੰਘ ਖੋਟੇ ਤੇ ਲੋਕਾ ਦਾ ਭਾਰੀ ਇੱਕਠ ਸੀ।।