ਬਰਨਾਲਾ(ਮਿੰਟੂ ਖ਼ੁਰਮੀ ਹਿੰਮਤਪੁਰਾ ) ਸਥਾਨਕ ਐਸ.ਡੀ.ਕਾਲਜ ਦੇ ਪੱਤਰਕਾਰੀ ਵਿਭਾਗ ਦੇ ਸਟੂਡੀਓ ਦੇ ਉਦਾਘਟਨ ਸਮਾਰੋਹ ਮੌਕੇ ਪ੍ਰਵਾਸੀ ਨਾਵਲਕਾਰ ਜਸਵਿੰਦਰ ਰੱਤੀਆਂ ਦੇ ਨਾਵਲ ਕੰਡਿਆਲੇ ਸਾਕ ਦਾ ਲੋਕਅਰਪਣ ਕੀਤਾ ਗਿਆ। ਪ੍ਰਸਿੱਧ ਚਿੰਤਕ ਤੇ ਪੱਤਰਕਾਰ ਬਲਤੇਜ ਪੰਨੂ, ਡਾ. ਤਰਸਪਾਲ ਕੌਰ, ਪ੍ਰੋ. ਸੋਏਬ ਜਾਫਰ, ਪ੍ਰੋ. ਗੁਰਪ੍ਰਵੇਸ਼ ਸਿੰਘ ਅਤੇ ਵਿਦਿਆਰਥੀਆਂ ਵੱਲੋਂ ਨਾਵਲ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ।
ਨਾਵਲ ਬਾਰੇ ਦੱਸਦਿਆਂ ਸਾਹਿਬਦੀਪ ਪਬਲੀਕੇਸ਼ਨ ਦੇ ਪ੍ਰਕਾਸ਼ਨ ਕਰਨ ਭੀਖੀ ਨੇ ਕਿਹਾ ਕਿ ਇਸ ਨਾਵਲ ਵਿੱਚ ਪੇਂਡੂ ਸਮਾਜ ’ਚ ਜਿਹਨਾਂ ਔਰਤਾਂ ਤੇ ਮਰਦਾਂ ਲਈ ਪਾਕ ਪਵਿੱਤਰ ਰਿਸ਼ਤਿਆਂ ਦੀ ਕੋਈ ਮਰਿਆਦਾ ਨਹੀਂ ਹੁੰਦੀ, ਭਿ੍ਰਸ਼ਟਚਾਰੀ ਰਾਜਨੀਤੀਵਾਨ ਲੋਕਾਂ ਤੇ ਡੇਰਾਵਾਦ ਤੋਂ ਪਰਦਾ ਚੁੱਕਿਆ ਗਿਆ ਹੈ। ਉਥੇ ਹੀ ਨਵੀਂ ਪੀੜ੍ਹੀ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਵਰਨਣ ਕੀਤਾ ਗਿਆ ਹੈ। ਨਾਵਲ ਪੜ੍ਹਨ ਵਾਲਾ ਹਰ ਪਾਠਕ ਅੰਤ ਤੱਕ ਜੁੜਿਆ ਰਹਿੰਦਾ ਹੈ।
ਡਾ. ਤਰਸਪਾਲ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰ ਮਿੰਟੂ ਖੁਰਮੀ ਹਿੰਮਤਪੁਰਾ, ਕੁਲਦੀਪ ਗੋਹਲ, ਜਸਵਿੰਦਰ ਛਿੰਦਾ ਆਦਿ ਹਾਜਰ ਸਨ।