ਮੋਗਾ 22 ਦਸੰਬਰ (ਸਰਬਜੀਤ ਰੋਲੀ) ਮੋਗਾ ਨੇੜਲੇ ਪਿੰਡ ਰੌਲੀ ਵਿਖੇ ਸਥਿਤ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ 15ਵਾਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਵੱਖ ਵੱਖ ਪਿੰਡ ਰੌਲੀ,ਚੋਗਾਵਾਂ ,ਕਪੂਰੇ ,ਦਾਤਾ, ਫਤਹਿਗੜ੍ਹ ਕੋਰੋਟਾਣਾ ,ਤਤਾਰੀਏ ਵਾਲਾ ਤਲਵੰਡੀ ਭੰਗੇਰੀਆਂ ਆਦਿ ਪਿੰਡਾਂ ਵੱਖ ਵੱਖ ਪੜਾਵਾਂ ਲਈ ਰਵਾਨਾ ਹੋਇਆ ਇਸ ਨਗਰ ਕੀਰਤਨ ਵਿੱਚ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਦੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਅਤੇ ਪਿੰਡਾਂ ਦੀਆਂ ਗਲੀਆਂ ਵਿੱਚ ਸੰਗਤਾਂ ਦਾ ਸੈਲਾਬ ਦੇਖਣ ਨੂੰ ਨਜ਼ਰ ਆਇਆ । ਇਸ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣ ਲਈ ਗਤਕਾ ਪਾਰਟੀਆਂ ਫੌਜੀ ਬੈਂਡ ਅਤੇ ਘੋੜ ਸਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇਸ ਨਗਰ ਕੀਰਤਨ ਵਿੱਚ ਭਾਈ ਸਤਨਾਮ ਸਿੰਘ ਚਮੰਡਾ ਅਤੇ ਫੌਜਾ ਸਿੰਘ ਜੀ ਸਾਗਰ ਦੇ ਢਾਡੀ ਜਥੇ ਨੇ ਕਵੀਸ਼ਰੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸਾਡੇ ਗੁਰੂਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ । ਦੇਰ ਸ਼ਾਮ ਇਹ ਨਗਰ ਕੀਰਤਨ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸੰਤ ਭਵਨ ਕੁਟੀਆ ਅੰਗੀਠਾ ਸਾਹਿਬ ਵਿਖੇ ਸੰਪਨ ਹੋਇਆ ਅਖੀਰ ਵਿਚ ਸੰਤ ਬਾਬਾ ਹਰਵਿੰਦਰ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਅਤੇ ਸਮੂਹ ਸੰਗਤਾਂ ਦਾ ਇਸ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਇਸ ਮੌਕੇ ਤੇ ਸੰਤ ਬਾਬਾ ਹਰਵਿੰਦਰ ਸਿੰਘ ਨੇ ਇਕੱਤਰ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਾਡੇ ਗੁਰੂਆਂ ਵੱਲੋਂ ਦਿੱਤੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਿੱਖੀ ਕੀ ਹੈ ਸਾਨੂੰ ਸਿੱਖ਼ੀ ਕਿਸ ਤਰ੍ਹਾਂ ਮਿਲੀ ਹੈ ਇਸ ਮੌਕੇ ਤੇ ਬਾਬਾ ਜੀ ਨੇ ਸੰਗਤਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸਹੀਦੀ ਦਿਹਾੜੇ ਬੜੇ ਹੀ ਸਾਦਗੀ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ ਤੇ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਦੀ ਵੀ ਅਪੀਲ ਕੀਤੀ !ਅਖੀਰ ਵਿਚ ਸੰਤ ਬਾਬਾ ਹਰਵਿੰਦਰ ਸਿੰਘ ਜੀ ਨੇ ਵੱਖ ਵੱਖ ਪਿੰਡਾਂ ਦੀਆਂ ਸਮੂਹ ਸੰਗਤਾਂ ਦਾ ਵੀ ਗੁਰੂ ਕੇ ਲੰਗਰ ਲਾਉਣ ਤੇ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸੰਗਤਾਂ ਅਤੇ ਦਾਨੀ ਪੁਰਸ਼ਾਂ ਦੇ ਸਹਿਯੋਗ ਦੇ ਨਾਲ ਹੀ ਨੇਪਰੇ ਚੜ੍ਹਦੇ ਹਨ ਇਸ ਮੌਕੇ ਬਾਬਾ ਜੀ ਨੇ ਵੱਖ ਵੱਖ ਪੜਾਵਾਂ ਤੇ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਇਸ ਨਗਰ ਕੀਰਤਨ ਵਿੱਚ ਪਹੁੰਚੇ ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਖੀਰ ਵਿੱਚ ਨਗਰ ਕੀਰਤਨ ਵਿੱਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ !ਇਸ ਨਗਰ ਕੀਰਤਨ ਵਿੱਚ ਸੰਤ ਬਾਬਾ ਜਰਨੈਲ ਦਾਸ ਜੀ ਗਊਸ਼ਾਲਾ ਕਪੂਰੇ ਸੰਤ ਬਾਬਾ ਅਮਰਜੀਤ ਸਿੰਘ ਜੀ ਤਪੀਆ ਦਾਤਾ ,ਸੰਤ ਬਾਬਾ ਪਵਨਦੀਪ ਸਿੰਘ ਜੀ ਕੰਡਿਆਲ ਵਾਲੇ ,ਸੰਤ ਬਾਬਾ ਸੋਹਣ ਦਾਸ ਜੀ ਗਊਸ਼ਾਲਾ ਕਪੂਰੇ ਵਾਲੇ, ਸੰਤ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ ,ਬਾਬਾ ਰਛਪਾਲ ਸਿੰਘ ਜੀ ਡੇਰਾ ਬਾਬਾ ਮਾਨ ਦਾਸ ਜੀ ਰੌਲੀ ਵਾਲੇ ,ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਸੰਤਾਂ ਮਹਾਂਪੁਰਸ਼ਾਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ । ਅਖੀਰ ਵਿੱਚ ਸੰਤ ਬਾਬਾ ਹਰਵਿੰਦਰ ਸਿੰਘ ਜੀ ਨੇ ਪਹੁੰਚੀਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ।