ਗਊ ਸੈੱਸ ਲੈਣ ਦੇ ਬਾਵਜੂਦ ਵੀ ਨਹੀਂ ਹੋ ਰਹੇ ਢੁੱਕਵੇਂ ਪ੍ਰਬੰਧ
ਮੋਗਾ25 ਜੂਨ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਸਿੰਘ)
ਮੋਗਾ ਤੋਂ ਕੋਈ ਚਾਰ ਕੁ ਕਿਲੋਮੀਟਰ ਦੀ ਦੂਰੀ ਤੇ ਮੋਗਾ -ਅੰਮ੍ਰਿਤਸਰ ਮੇਨ ਸੜਕ ਤੇ ਪਿੰਡ ਲੁਹਾਰਾ ਦੇ ਸਕੂਲ ਲਾਗੇ ਉਸ ਵਕਤ ਵੱਡਾ ਹਾਦਸਾ ਵਾਪਰਿਆ ਜਦੋਂ ਰਾਤ ਦੇ ਹਨੇਰੇ ਵਿੱਚ ਦੋਨਾਂ ਪਾਸਿਆਂ ਤੋਂ ਆ ਰਹੀਆਂ ਇਨੋਵਾ ਅਤੇ ਸਵਿਫਟ ਕਾਰਾਂ ਵਿਚਾਲੇ ਖੜ੍ਹੇ ਆਵਾਰਾ ਪਸ਼ੂਆਂ ਨਾਲ ਇਸ ਕਦਰ ਟਕਰਾ ਗਈਆਂ ਕਿ ਇਕ ਪਸ਼ੂ ਤਾ ਮੌਕੇ ਤੇ ਹੀ ਦਮ ਤੋੜ ਗਿਆ ਜਦੋਂ ਕਿ ਦੂਸਰੇ ਦਾ ਬਚਾਅ ਹੋ ਗਿਆ ਪ੍ਰੰਤੂ ਇਸ ਦੌਰਾਨ ਕਾਰਾਂ ਵਿਚ ਸਫਰ ਕਰ ਰਹੇ ਵਿਅਕਤੀਆਂ ਦਾ ਜਾਨੀ ਨੁਕਸਾਨ ਹੋਣੋਂ ਤਾਂ ਭਲੇ ਹੀ ਬਚ ਗਿਆ ਪ੍ਰੰਤੂ ਇਕ ਕਾਰ ਇਸ ਐਕਸੀਡੈਂਟ ਦੌਰਾਨ ਬੁਰੀ ਤਰ੍ਹਾਂ ਨੁਕਸਾਨੀ ਗਈ । ਇਸ ਸਮੇਂ ਕਾਰ ਚਾਲਕ ਇਹ ਕਹਿੰਦੇ ਸੁਣੇ ਗਏ ਕਿ ਸਾਡੇ ਕੋਲੋਂ ਗਊਸੈਸ ਤਾਂ ਲਿਆ ਜਾਂਦਾ ਹੈ ਪਰੰਤੂ ਇਨ੍ਹਾਂ ਅਵਾਰਾ ਪਸ਼ੂਆਂ ਦਾ ਅਜੇ ਤੱਕ ਕੋਈ ਢੁੱਕਵਾਂ ਪ੍ਰਬੰਧ ਸਰਕਾਰ ਵੱਲ ਨਹੀਂ ਕੀਤਾ ਗਿਆ ਅਤੇ ਇੱਥੋਂ ਤਕ ਕਿ ਰਫਲੈਕਟਰ ਵਗੈਰਾ ਵੀ ਇਕ ਵੇਰੀ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਕਿ ਠੰਢੇ ਬਸਤੇ ਵਿੱਚ ਪਾ ਰੱਖਿਆ ਹੈ ਅਤੇ ਅਗਰ ਜੇਕਰ ਅੱਜ ਰਫਲੈਕਟਰ ਵਗੈਰਾ ਇਨ੍ਹਾਂ ਪਸ਼ੂਆਂ ਦੇ ਗਲਾਂ ਵਿੱਚ ਪਾਏ ਹੁੰਦੇ ਤਾਂ ਹੋ ਸਕਦਾ ਸੀ ਰਾਤ ਨੂੰ ਇਹ ਵਾਪਰੇ ਹਾਦਸੇ ਤੋਂ ਬਚਾਅ ਹੋ ਜਾਂਦਾ ।