ਰਾਊਵਾਲਾ ਸਰਕਾਰੀ ਡਿਸਪੈਂਸਰੀ ਨੂੰ ਸਮਾਜ ਸੇਵੀਆਂ ਵੱਲੋਂ ਦਵਾਈਆਂ ਭੇਟ

ਧਰਮਕੋਟ 19 ਅਪ੍ਰੈਲ

(ਜਗਰਾਜ ਲੋਹਾਰਾ,ਰਿੱਕੀ ਕੈਲਵੀ) ਉੱਘੇ ਸਮਾਜ ਸੇਵੀਆਂ ਵੱਲੋਂ ਲਾਗਲੇ ਪਿੰਡ ਰਾਊਵਾਲਾ ਵਿਖੇ ਬਣੀ ਸਰਕਾਰੀ ਸਿਹਤ ਡਿਸਪੈਂਸਰੀ ਨੂੰ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਅਤੇ ਵੱਖ ਵੱਖ ਬਿਮਾਰੀਆਂ ਲਈ ਦਵਾਈਆਂ ਭੇਟ ਕੀਤੀਆਂ ਗਈਆਂ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦੇ ਹੋਏ ਜਿੱਥੇ ਪੂਰਨ ਜਨਤਕ ਕਰਫ਼ਿਊ ਲੱਗਾ ਹੋਇਆ ਹੈ ਲੋਕਾਂ ਵੱਲੋਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਹੋਇਆਂ ਵੱਖ ਵੱਖ ਸਮਾਜ ਸੇਵੀਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਵਾਲਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਥੇ ਹੀ ਮਰੀਜ਼ਾਂ ਦੀ ਮਦਦ ਲਈ ਅਹਿਮ ਉਪਰਾਲੇ ਵੀ ਕੀਤੇ ਜਾ ਰਹੇ ਹਨ ਦਵਾਈਆਂ ਭੇਟ ਕਰਨ ਉਪਰੰਤ ਜਸਪ੍ਰੀਤ ਸਿੰਘ ਜੱਸ ਕੰਗ ਅਤੇ ਅਮਰਜੀਤ ਸਿੰਘ ਕੰਗ ਨੇ ਇਲਾਕੇ ਦੇ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਹੋਏ ਕਿਹਾ ਅਸੀਂ ਇਨ੍ਹਾਂ ਦੇ ਹਮੇਸ਼ਾ ਹੀ ਰਿਣੀ ਰਹਾਂਗੇ
ਇਸ ਮੌਕੇ ਡਾ ਪ੍ਰਿੰਸ ਸ਼ਰਮਾ ਮਲੇਰੀਆ ਵਰਕਰ ਰਾਕੇਸ਼ ਕੁਮਾਰ ਏ ਐਨ ਐਮ ਪ੍ਰੇਮ ਲੱਤਾ ਸਮਾਜ ਸੇਵੀ ਦਿਲਬਾਗ ਸਿੰਘ ਮੇਲਕ ਕੰਗਾਂ ਗੁਰਮੇਲ ਸਿੰਘ ਪ੍ਰਧਾਨ, ਕਰਮਜੀਤ ਸਿੰਘ, ਜੋਗਿੰਦਰ ਸਿੰਘ ,ਸਾਬਕਾ ਸਰਪੰਚ ,ਪਰਮਜੀਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ,ਆਦਿ ਹੋਰ ਵੀ ਹਾਜ਼ਰ ਸਨ

 

Leave a Reply

Your email address will not be published. Required fields are marked *