ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਵੱਲੋਂ ਮਾਨਵ ਚੇਤਨਾ ਸਮਾਗਮ 21 ਫਰਵਰੀ ਨੂੰ ਹੋਵੇਗਾ

ਮੋਗਾ  (ਜਗਰਾਜ ਸਿੰਘ ਗਿੱਲ)

ਅੱਜ ਮੋਗੇ ਤੋਂ ਪ੍ਰੈਸ ਨੋਟ ਰਿਲੀਜ਼ ਕਰਦਿਆਂ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੇ ਕੌਮੀ ਸਕੱਤਰ, ਗੁਰਦੀਪ ਸਿੰਘ ਸੁਲਹਾਣੀ ਨੇ ਦੱਸਿਆ ਕੀ ਯੂਨੀਵਰਸਲ ਮਨੁੱਖੀ ਅਧਿਕਾਰ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਕੌਮੀ ਚੇਅਰਮੈਨ ਸ. ਤਜਿੰਦਰ ਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ, ਬਾਬਾ ਜਗਤਾਰ ਸਿੰਘ ਖੋਸਾ ਪ੍ਰਧਾਨ ਮਾਲਵਾ ਜੋਨ, ਹਰਨਾਮ ਸਿੰਘ ਜ਼ੀਰਾ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ, ਗੁਰਦੀਪ ਸਿੰਘ ਸੁਲਹਾਣੀ, ਕੇਵਲ ਕ੍ਰਿਸ਼ਣ ਘੁੰਬਰ ਵੋਆਇਸ ਜ਼ਿਲਾ ਪ੍ਰਧਾਨ ਫ਼ਿਰੋਜ਼ਪੁਰ, ਅਮਰਜੀਤ ਸਿੰਘ ਕੰਬੋਜ ਜਰਨਲ ਸਕੱਤਰ ਪੰਜਾਬ, ਜਗਮੋਹਨ ਸਿੰਘ ਜ਼ੀਰਾ ਮੈਂਬਰ, ਹਰਦੀਪ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ ਆਦਿ ਤੋਂ ਇਲਾਵਾ ਹੋਰ ਬੁਹਤ ਸਾਰੇ ਨੁਮਾਇੰਦੇ ਹਾਜ਼ਿਰ ਹੋਏ ਜਿਸ ਵਿੱਚ ਬੀਬੀ ਸੁਰੇਸ਼ ਰਾਣੀ ਜਿਲ੍ਹਾ ਪ੍ਰਧਾਨ ਲੇਡੀਜ਼ ਵਿੰਗ ਮੈਡਮ ਜਨਕ ਰਾਣੀ ਸਿਟੀ ਪ੍ਰਧਾਨ ਮੋਗਾ ਨਿਊਕਤ ਕੀਤੇ ਗਏ ਸਰਦਾਰ ਸੁਲਹਾਣੀ ਦੇ ਬਿਆਨ ਤੇ ਪ੍ਰੈਸ ਰਿਲੀਜ਼ ਕਰਦਿਆਂ ਕਿਹਾ ਕਿ (21 February 2023) ਨੂੰ ਬੀਬੀ ਕਾਹਨ ਕੌਰ ਮੋਗਾ ਵਿਖੇ ਮਨੁੱਖੀ ਅਧਿਕਾਰ ਚੇਤਨਾ ਸਮਾਗਮ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਸਮੂਹ ਲੋਕਾਂ ਨੂੰ ਪੁੱਜਣ ਦੀ ਨਿਮਰਤਾ ਸਹਿਤ ਅਪੀਲ਼ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *