ਮੋਗਾ 8 ਅਪ੍ਰੈਲ
ਜਗਰਾਜ ਸਿੰਘ ਗਿੱਲ
ਪੰਜਾਬ ਯੂਥ ਕਾਂਗਰਸ ਦੀ ਨਸ਼ਿਆਂ ਖਿਲਾਫ਼ ਜਾਗਰੂਕਤਾਂ ਰੈਲੀ ਮੋਗਾ ਵਿੱਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਥ ਕਾਂਗਰਸ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੋਹਣ ਸਿੰਘ ਖੇਲਾ ਨੇ ਦੱਸਿਆ ਕਿ ਇਹ ਰੇਲੀ ਸਾਬਕਾ ਐਮਐਲਏ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਲੋਹਗੜ੍ਹ ਦੀ ਯੋਗ ਗਵਾਹੀ ਹੇਠ ਕੀਤੀ ਜਾਵੇਗੀ ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਮੋਹਿਤ ਮਹਿੰਦਰਾ ਜੀ ਅਤੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਸ੍ਰੀ ਰਿਸੇਦਰ ਸਿੰਘ ਮਹਾਰ ਜੋ ਕਿ ਮੋਗਾ ਵਿਖੇ ਨੌਜਵਾਨਾਂ ਨੂੰ ਜਾਗਰੂਕ ਰੈਲੀ ਕਰਨ ਲਈ “ਨੌਕਰੀ ਦਿਓ ਨਸ਼ਾ ਨਹੀਂ ” ਤੇ ਬੈਨਰ ਹੇਠ ਮੋਟਰਸਾਈਕਲ ਰੈਲੀ ਮੋਗਾ ਵਿਖੇ 8 ਮਾਰਚ ਅੱਜ ਕਰਨਗੇ। ਇਹ ਰੇਲੀ 10 ਵਜੇ ਰਾਧਾ ਸੁਆਮੀ ਸਤਿਸੰਗ ਕੋਟਪੂਰਾ ਦੇ ਸਾਹਮਣੇ ਤੋਂ ਹੀ ਸ਼ੁਰੂ ਹੋ ਕੇ ਮੇਨ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਬੁੱਘੀਪੁਰਾ ਚੌਂਕ ਕੋਲ ਸਮਾਪਤੀ ਹੋਵੇਗੀ ਖੇਲਾ ਨੇ ਮੋਗਾ ਜਿਲੇ ਨਾਲ ਸਬੰਧਿਤ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਦਾ ਵੱਧ ਤੋਂ ਵੱਧ ਸਹਿਯੋਗ ਕਰਨ ।