ਫਤਿਹਗੜ੍ਹ ਪੰਜਤੂਰ 13 ਜਨਵਰੀ (ਸਤਿਨਾਮ ਦਾਨੇ ਵਾਲੀਆ) ਜਿਥੇ ਅੱਜ ਦੇ ਯੁੱਗ ਵਿੱਚ ਅਸੀਂ ਅਪਣੇ ਸਭਿਆਚਾਰ ਅਤੇ ਕਿਤਾਬਾਂ ਨਾਲੋਂ ਟੁੱਟ ਗਏ ਹਾਂ ਸਭਾ ਦੇ ਜਰਨਲ ਸਕੱਤਰ ਜਸਵੰਤ ਗੋਗੀਆ ਨੇ ਦੱਸਿਆ ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਸਾਹਿਤਕ ਖੇਤਰ ਵਿੱਚ ਇਕ ਹੋਰ ਨਵੇਕਲੀ ਪਹਿਲ ਕਰਦਿਆਂ ਮਿਤੀ 12 ਜਨਵਰੀ 2020 ਦਿਨ ਐਤਵਾਰ ਨੂੰ ਪਿੰਡ ਪਿੰਡ ਸਾਹਿਤ ਮੁਹਿੰਮ ਦੀ ਸ਼ੁਰੂਆਤ ਗ੍ਰਾਮ ਪੰਚਾਇਤ ਪਿੰਡ ਵਾਰਸ ਵਾਲਾ ਜੱਟਾਂ ਦੇ ਸਹਿਯੋਗ ਨਾਲ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇਕ ਸਾਹਿਤਕ ਪ੍ਰੋਗਰਾਮ ਕਰਵਾ ਕੇ ਕੀਤੀ ਗਈ।ਇਸ ਮੌਕੇ ਸਭਾ ਵੱਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਲਈ ਸੁਨੇਹਾ ਦਿੰਦਾ ਹੋਇਆ ਨਵੇਂ ਸਾਲ ਦਾ ਇਕ ਕੈਲੰਡਰ ਵੀ ਜਾਰੀ ਕੀਤਾ ਗਿਆ।ਇਸ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਪਿੰਡ ਦੇ ਸਰਪੰਚ ਅਜਾਦਵਿੰਦਰ ਸਿੰਘ ਅਤੇ ਮਾਸਟਰ ਅਮਰਿੰਦਰ ਸਿੰਘ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਤੀਰਥ ਸਿੰਘ ਖਹਿਰਾ ਸਰਪੰਚ ਪਿੰਡ ਬਘੇਲੇ ਵਾਲਾ ਵੱਲੋਂ ਰੀਬਨ ਕੱਟ ਕੇ ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ ਗਿਆ ,ਸਵਰਨ ਸਿੰਘ ਗਿੱਲ ਮੀਤ ਪ੍ਰਧਾਨ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ,ਸ੍ਰ ਇੰਦਰ ਸਿੰਘ ਗੋਗੀਆ ਨੇ ਸਭਾ ਵੱਲੋਂ ਤਿਆਰ ਕੀਤੇ ਗਏ ਨਵੇਂ ਸਾਲ ਦੇ ਕੈਲੰਡਰ ਦੀ ਘੁੰਡ ਚੁਕਾਈ ਦੀ ਰਸਮ ਅਦਾ ਕਰਕੇ ਕੈਲੰਡਰ ਲੋਕ ਅਰਪਣ ਕੀਤਾ।ਇਸ ਪ੍ਰੋਗਰਾਮ ਵਿੱਚ ਪੰਜਾਬ ਭਰ ਤੋਂ ਸਾਹਿਤਕਾਰ, ਸਮਾਜ਼ ਸੇਵਕ, ਬੁਧੀਜੀਵੀਆਂ, ਲੇਖਕਾਂ ਕਵੀਆਂ ਨੇ ਭਰਵੀਂ ਹਾਜ਼ਰੀ ਲਗਵਾਈ। ਜਿਸ ਵਿੱਚ ਅਮਰਜੀਤ ਸਨ੍ਹੇਰਵੀ, ਲਵਲੀ ਜ਼ੀਰਾ,ਅਸ਼ੋਕ ਆਰਜ਼ੂ, ਦਰਸ਼ਨ ਸੰਘਾ, ਜਸਵਿੰਦਰ ਸੰਧੂ, ਜਗਤਾਰ ਭੁੱਲਰ, ਲਖਵੀਰ ਸਿੰਘ ਰਸੂਲਪੁਰੀ, ਸੁਖਬੀਰ ਮੁਹੱਬਤ, ਸੁਖਵਿੰਦਰ ਸਿੰਘ ਖਾਰਾ, ਸੁਖਰਾਜ ਜ਼ੀਰਾ, ਪਰਮਜੀਤ ਖਡੂਰ, ਬੱਬੂ ਵਿਰਕ,ਜੱਸਾ ਫੇਰੋਕੇ, ਪੰਜਾਬੀ ਲੋਕ ਗਾਇਕ ਕਾਕਾ ਨੂਰ, ਕੁਲਦੀਪ ਸੰਧੂ, ਨਰਿੰਦਰ ਸੰਧੂ, ਵਿਵੇਕ ਕੋਟ ਈਸੇ ਖਾਂ, ਯਸ਼ਪਾਲ ਗੁਲਾਟੀ,ਹਰੀ ਸਿੰਘ ਸੰਧੂ,ਮੇਘਾ ਬੇਕਸੂਰ,ਕਾਲਾ ਅੰਮੀਵਾਲਾ,ਸੰਤੋਖ ਰਾਜਾ, ਸਾਰਜ ਭੁਲੱਰ, ਪਿਆਰ ਘਾਰੂ,ਪਾਰਸ ਗੋਗੀਆ, ਸਰਬਜੀਤ ਭੁੱਲਰ,ਜੀਵਨ ਹਾਣੀ, ਬਾਜ਼ ਭੁੱਲਰ,ਜਰਨੈਲ ਸੰਧੂ,ਨਸੀਬ ਦਿਵਾਨਾ, ਨੇ ਆਪਣੀਆਂ ਰਚਨਾਵਾਂ ਸੁਣਾ ਕੇ ਮਾਹੌਲ ਨੂੰ ਸਾਹਿਤਕ ਬਣਾਇਆ ਅਤੇ ਹੋਏ ਲੋਕਾਂ ਨੇ ਇਸ ਦਾ ਖੂਬ ਅਨੰਦ ਮਾਣਿਆ ਅਤੇ ਸਭਾ ਵੱਲੋਂ ਕੀਤੀ ਇਸ ਨਵੇਕਲੀ ਪਹਿਲ ਦੀ ਸ਼ਲਾਘਾ ਕੀਤੀ ਗਈ।ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਪਹੁੰਚੇ ਡਾਕਟਰ ਗੁਰਚਰਨ ਸਿੰਘ ਨੂਰਪੁਰ ਵੱਲੋਂ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਕੀਤੀ ਇਸ ਨਵੇਕਲੀ ਪਹਿਲ ਲਈ ਸਭਾ ਨੂੰ ਵਧਾਈ ਦਿੱਤੀ ਅਤੇ ਲੋਕਾਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਭਾ ਦੇ ਸਰਪ੍ਰਸਤ ਸ੍ਰ ਜਗਿੰਦਰ ਸਿੰਘ ਸੰਧੂ, ਅਤੇ ਜਰਨੈਲ ਸਿੰਘ ਭੁੱਲਰ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਹਿਤਕਾਰਾਂ, ਸਮਾਜ਼ ਸੇਵਕ, ਲੇਖਕਾਂ, ਕਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ ਉਥੇ ਹੀ ਸਮੂਹ ਗ੍ਰਾਮ ਪੰਚਾਇਤ ਪਿੰਡ ਵਾਰਸ ਵਾਲਾ ਜੱਟਾਂ ਦਾ ਵੀ ਵਿਸ਼ੇਸ਼ ਤੌਰ ਧੰਨਵਾਦ ਕੀਤਾ। ਸਭਾ ਦੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੁੱਲਰ,ਨੇ ਆਖਿਆ ਕਿ ਸਾਡੀ ਸਭਾ ਵੱਲੋਂ ਹਰ ਮਹੀਨੇ ਇਸ ਮੁਹਿੰਮ ਤਹਿਤ ਕਿਸੇ ਨਾ ਕਿਸੇ ਪਿੰਡ ਵਿੱਚ ਸਾਹਿਤਕ ਪ੍ਰੋਗਰਾਮ ਕਰਵਾ ਕੇ ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾਵੇਗਾ।ਇਸ ਮੌਕੇ ਸਭਾ ਵੱਲੋਂ ਮਾਨਯੋਗ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਸਟੇਜ ਸਕੱਤਰ ਦੀ ਭੂਮਿਕਾ ਜਸਵੰਤ ਗੋਗੀਆ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ ਹਰਿਆਣੀਆ, ਸੁਖਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਮਨੇਸ, ਕਿ੍ਪਾਲ ਸਿੰਘ ਨੰਬਰਦਾਰ,ਗੁਰਦੀਪ ਸਿੰਘ ਸਾ੍ਨਕਾ, ਗੁਰਪ੍ਰੀਤ ਸਿੰਘ ਪ੍ਰੀਤਾ,ਮਾਸਟਰ ਕੁਲਵੰਤ ਸਿੰਘ, ਜਸਵੰਤ ਸਿੰਘ ਮਨੇਸ , ਬਲਵਿੰਦਰ ਸਿੰਘ ਗੋਗੀਆ ,ਪੱਤਰਕਾਰ ਸਤਨਾਮ ਸਿੰਘ ਭੁੱਲਰ, ਗੁਰਚਰਨ ਸਿੰਘ ਚੰਨਾ,ਬੋਹੜ ਸਿੰਘ ਐਮ,ਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਅਤੇ ਅਖੀਰ ਚ ਧੀਆਂ ਦੀ ਲੋਹੜੀ ਵੀ ਮਨਾਈ ਗਈ ।