ਮੱਲਾਂਵਾਲਾ 17 ਮਾਰਚ (ਗੌਰਵ ਭਟੇਜਾ)
ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਰਸੋਏ ਬਾਬਾ ਬਿਧੀ ਚੰਦ ਜੀ ਦੇ ਗੱਦੀ ਨਸ਼ੀਨ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਦੀ ਯਾਦ ਵਿਚ ਸਾਲਾਨਾ ਗੁਰਮਤਿ ਸਮਾਗਮ ਮੱਲਾਂਵਾਲਾ ਅਨਾਜ ਮੰਡੀ ਵਿਖੇ ਬਾਬਾ ਅਵਤਾਰ ਸਿੰਘ ਮੁਖੀ ਦਲ ਪੰਥ ਬਾਬਾ ਬਿਧੀ ਚੰਦ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ ।
ਇਸ ਗੁਰਮਤਿ ਸਮਾਗਮ ਵਿਚ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਦੀ ਯਾਦ ਵਿਚ ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦਾਣਾ ਮੰਡੀ ਦੇ ਖੁੱਲ੍ਹੇ ਪੰਡਾਲ ਵਿੱਚ ਪਾਏ ਗਏ ਅਤੇ ਸਰਬੱਤ ਦੇ ਭਲੇ ਅਤੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕੀਤੀਆਂ ਗਈਆਂ । ਇਸ ਸਮਾਗਮ ਵਿੱਚ ਬਾਬਾ ਬਿਧੀ ਚੰਦ ਅਤੇ ਦਲ ਪੰਥ ਦੀਆਂ ਲਾਡਲੀਆਂ ਫੌਜਾਂ ਉਚੇਚੇ ਤੌਰ ਤੇ ਪਹੁੰਚੀਆਂ। ਤਿੰਨ ਰੋਜ਼ਾ ਸਮਾਗਮਾ ਵਿਚ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰੂ ਦਾ ਜਸ ਸੁਣਾ ਕੇ ਨਿਹਾਲ ਕੀਤਾ।ਇਸ ਗੁਰਮਤਿ ਸਮਾਗਮ ਚ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ , ਗਿਆਨੀ ਪ੍ਰਤਾਪ ਸਿੰਘ ਹੈੱਡ ਗ੍ਰੰਥੀ ਸ੍ਰੀ ਹਜ਼ੂਰ ਸਾਹਿਬ ਵਾਲੇ , ਬਾਬਾ ਗੁਰਨਾਮ ਸਿੰਘ , ਬਾਬਾ ਰਾਮ ਸਿੰਘ , ਗਿਆਨੀ ਸੁਖਦੇਵ ਸਿੰਘ , ਗੁਰਜੰਟ ਸਿੰਘ ਬੈਂਕਾਂ , ਢਾਡੀ ਜਥਾ ਮਿਲਖਾ ਸਿੰਘ ਮੌਜੀ , ਆਦਿ ਨੇ ਆਈ ਹੋਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ ਬਾਬਾ ਅਵਤਾਰ ਸਿੰਘ ਜੀ ਮੁਖੀ ਦਲ ਪੰਥ ਬਾਬਾ ਬਿਧੀ ਚੰਦ ਜੀ ਨੇ ਸੰਤਾਂ ਮਹਾਂਪੁਰਸ਼ਾਂ ਨੂੰ ਸਨਮਾਨਿਤ ਕੀਤਾ ਅਤੇ ਆਈ ਹੋਈ ਸੰਗਤ ਨੂੰ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਜਾਣੁੂ ਕਰਵਾਇਆ । ਇਸ ਸਮਾਗਮ ਚ ਵਿਸ਼ੇਸ਼ ਤੌਰ ਤੇ ਸਹੀਦ ਨਵਦੀਪ ਸਿੰਘ ਦਾਦਾ ਹਰਦੀਪ ਸਿੰਘ ਡਿਬਡਿਬਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਬਾਬਾ ਮਲੁੂਕ ਸਿੰਘ,ਬਾਬਾ ਨਿਹਾਲ ਸਿੰਘ, ਗੁਰਮੇਲ ਸਿੰਘ ਸਰਪੰਚ, ਨਿਸ਼ਾਨ ਸਿੰਘ ਭੁੱਲਰ ਸਾਬਕਾ ਪ੍ਰਧਾਨ, ਮਨੀਸ਼ ਕੁਮਾਰ ਬੱਬਲ ਸਰਮਾ ਪ੍ਰਧਾਨ, ਬਲਬੀਰ ਸਿੰਘ ਮੋਮੀ ਪ੍ਰਧਾਨ,ਸੁਸ਼ੀਲ ਕੁਮਾਰ ਸੇਠੀ ਚੇਅਰਮੈਨ, ਪਰਗਟ ਸਿੰਘ ਸਕੱਤਰ ਪੰਜਾਬ, ਹੀਰਾ ਸਿੰਘ ਦੁੱਲਾ ਸਿੰਘ ਵਾਲਾ, ਹਰਬੰਸ ਸਿੰਘ ਕੌੜਾ ਜ਼ਿਲ੍ਹਾ ਪ੍ਰਧਾਨ, ਬਾਬਾ ਬਲਕਾਰ ਸਿੰਘ ਇਲਮੇਵਾਲਾ, ਬਾਬਾ ਹਰਦੀਪ ਸਿੰਘ,ਰੋਸ਼ਨ ਲਾਲ ਬਿੱਟਾ ਸਾਬਕਾ ਪ੍ਰਧਾਨ, ਦਰਬਾਰਾ ਸਿੰਘ ਆੜ੍ਹਤੀਆ, ਸੁਖਵਿੰਦਰ ਸਿੰਘ ਆੜ੍ਹਤੀਆ, ਹਰਜੀਤ ਸਿੰਘ ਆੜ੍ਹਤੀਆ, ਬਲਵਿੰਦਰ ਸਿੰਘ ਜੋਸਨ ਮਨੀਮ, ਸੁਰਜੀਤ ਸਿੰਘ ਜੈਮਲਵਾਲਾ ਆੜ੍ਹਤੀਆ,ਬਲਕਾਰ ਸਿੰਘ ਅਲੀਪੁਰ,ਸਤਪਾਲ ਚਾਵਲਾ ਸ਼ਹਿਰੀ ਪ੍ਰਧਾਨ, ਕੁਲਵੰਤ ਸਿੰਘ ਪ੍ਰਿੰਸੀਪਲ ਫੱਤੇਵਾਲਾ ਆਦਿ ਹਾਜ਼ਰ ਸਨ।
ਆਪਣੇ ਕਾਰੋਬਾਰ ਦੀ ਮਸ਼ਹੂਰੀ ਲਈ ਸਪੰਰਕ ਕਰੋ
97000/65709-98553/56783