ਧਰਮਕੋਟ 11 ਅਪਰੈਲ
(ਰਿੱਕੀ ਕੈਲਵੀ) ਅੱਜ ਨਗਰ ਕੌਾਸਲ ਧਰਮਕੋਟ ਵਿਖੇ ਸੁਧੀਰ ਕੁਮਾਰ ਗੋਇਲ ਚੇਅਰਮੈਨ ਮਾਰਕੀਟ ਕਮੇਟੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਫ਼ਸਲ 15 ਅਪਰੈਲ ਤੋਂ 31 ਮਈ ਤੱਕ ਜੋ ਖ਼ਰੀਦ ਕੀਤੀ ਜਾਣੀ ਹੈ ਉਸ ਵਿਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਜੋ ਵੀ ਮੁਸ਼ਕਿਲ ਆਉਣਗੀਆਂ ਉਨ੍ਹਾਂ ਦਾ ਧਿਆਨ ਰੱਖਿਆ ਜਾਵੇਗਾ ਅਤੇ ਮੌਕੇ ਤੇ ਹੀ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਨਾਲ ਹੀ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਜੋ ਭੁਗਤਾਨ ਹਨ ਉਹ ਨਾਲ ਦੀ ਨਾਲ ਹੀ ਹੋਣਗੇ ਭੁਗਤਾਨ ਵਿੱਚ ਦੇਰੀ ਨਹੀਂ ਕੀਤੀ ਜਾਵੇਗੀ
ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਧਰਮਕੋਟ ਨਗਰ ਕੌਂਸਲ ਵੱਲੋਂ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਲਗਾਤਾਰ ਲੰਗਰਾਂ ਦੀ ਸੇਵਾ ਜਾਰੀ ਹੈ ਸਾਰਿਆਂ ਦੇ ਸਹਿਯੋਗ ਨਾਲ ਰੋਜ਼ਾਨਾ 4 ਤੋਂ 5 ਹਜ਼ਾਰ ਬੰਦੇ ਬੰਦਿਆਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਉਨ੍ਹਾਂ ਆਖਿਆ ਕਿ ਇਸ ਮੁਸ਼ਕਿਲ ਘੜੀ ਵਿੱਚ ਸਾਰਿਆਂ ਨੂੰ ਸੰਜਮ ਬਣਾ ਕੇ ਰੱਖਣਾ ਚਾਹੀਦਾ ਹੈ ਰਲ ਮਿਲ ਪਿਆਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਗੱਲ ਆਖੀ ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਸਾਡੇ ਲੋਕਾਂ ਲਈ ਹੀ ਦਿਨ ਰਾਤ ਇਕ ਕਰ ਰਿਹਾ ਹੈ ਸਾਨੂੰ ਸਮੁੱਚੇ ਸ਼ਹਿਰ ਨੂੰ ਪ੍ਰਸ਼ਾਸਨ ਦਾ ਪੂਰਨ ਸਾਥ ਦੇਣਾ ਚਾਹੀਦਾ ਹੈ
ਮੰਡੀਆਂ ਵਿੱਚ ਫ਼ਸਲ ਆਉਣ ਤੋਂ ਬਾਅਦ ਉਨ੍ਹਾਂ ਆਖਿਆ ਕਿ ਸਾਰੇ ਹੀ ਕਿਸਾਨਾਂ ਆੜ੍ਹਤੀਆਂ ਭਰਾਵਾਂ ਨੂੰ ਬਹੁਤ ਹੀ ਸਾਵਧਾਨੀ ਨਾਲ ਕੰਮ ਕਰਨਾ ਪਵੇਗਾ ਅਤੇ ਪੂਰਨ ਸਾਵਧਾਨੀ ਉਨ੍ਹਾਂ ਵੱਲੋਂ ਵੀ ਵਰਤੀ ਜਾਵੇ
ਉਨ੍ਹਾਂ ਆਖਿਆ ਕਿ ਭੀੜ ਕਰਨ ਦੀ ਬਜਾਏ ਫਾਸਲਾ ਬਣਾਉਣ ਦੀ ਗੱਲ ਆਖੀ ਇਸ ਨਾਲ ਹੀ ਅਸੀਂ ਇਸ ਭਿਆਨਕ ਮਹਾਮਾਰੀ ਨਾਲ ਨਜਿੱਠ ਸਕਦੇ ਹਾਂ
ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਆਪਣੇ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ,ਬਲਰਾਜ ਕਲਸੀ ਮੀਤ ਪ੍ਰਧਾਨ ਨਗਰ ਕੌਂਸਲ , ਪਿੰਦਰ ਚਾਹਲ ਐੱਮ ਸੀ, ਸੁਖਦੇਵ ਸਿੰਘ ਸ਼ੇਰਾ ਐੱਮ ਸੀ ,ਰਾਜਨ ਛਾਬੜਾ ਯੂਥ ਬਲਾਕ ਯੂਥ ਪ੍ਰਧਾਨ ਸਾਜਨ ਛਾਬੜਾ ਆਦਿ ਹਾਜ਼ਰ ਸਨ