ਮੋਗਾ 23 ਫਰਵਰੀ (ਜਗਰਾਜ ਲੋਹਾਰਾ)ਚੰਗੇ ਅੰਕ ਪ੍ਰਾਪਤ ਕਰਕੇ ਮੋਗੇ ਦੀ ਰਹਿਣ ਵਾਲੀ ਅਵਨੀਤ ਕੌਰ ਜੱਜ ਬਣ ਗਈ!ਅੱਜ ਅਵਨੀਤ ਦਾ ਮੋਗਾ ਪੁੱਜਣ ਤੇ ਸ਼ਹਿਰ ਵਾਸੀਆਂ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ ਇਸ ਮੌਕੇ ਤੇ ਜਾਗ੍ਰਿਤੀ ਮੰਚ ਦੇ ਮੁੱਖ ਪ੍ਰਬੰਧਕ ਰਾਜੇਸ਼ ਕੋਛੜ ਅਤੇ ਸਮਾਜ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ ਕਿਹਾ ਕਿ ਅਵਨੀਤ ਨੇ ਜੱਜ ਬਣ ਕੇ ਮੋਗੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਕਿ ਮੋਗੇ ਦੀਆਂ ਤਿੰਨ ਦੋ ਬੱਚੀਆਂ ਹੋਰ ਵੀ ਜੱਜ ਬਣੀਆਂ ਹਨ ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਸਾਨੂੰ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣੇ ਚਾਹੀਦੇ ਹਨ ਕਿਉਂਕਿ ਧੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ !ਉਨ੍ਹਾਂ ਕਿਹਾ ਕਿ ਅੱਜ ਅਸੀਂ ਇਸ ਬੱਚੀ ਨੂੰ ਸਨਮਾਨ ਕਰਨ ਆਏ ਹਾਂ ਸਨਮਾਨ ਕਰਨ ਦਾ ਮਤਲਬ ਇਹ ਕਿ ਹੋਰ ਲੜਕੀਆਂ ਦੇ ਮਾਪਿਆਂ ਨੂੰ ਵੀ ਇਸ ਤੋਂ ਸੇਧ ਮਿਲ ਸਕੇ ਅਤੇ ਆਪਣੀਆਂ ਬੱਚੇ ਨੂੰ ਅੱਗੇ ਵਧਣ ਦੇ ਮੌਕੇ ਦੇਣ ਲਈ ਅੱਗੇ ਆਉਣ !
==ਇਸ ਮੌਕੇ ਤੇ ਅਵਨੀਤ ਨੇ ਵਾਹਿਗੁਰੂ ਦਾ ਸ਼ੁਕਰ ਕਰਦਿਆਂ ਕਿਹਾ ਕਿ ਮੇਰੀ ਕਾਮਯਾਬੀ ਪਿੱਛੇ ਮੇਰੇ ਮਾਤਾ ਪਿਤਾ ਅਤੇ ਸਕੂਲ ਟੀਚਰਾਂ ਦਾ ਅਹਿਮ ਰੋਲ ਹੈ ਉਨ੍ਹਾਂ ਕਿਹਾ ਕਿ ਜਿਸ ਨੇ ਵੀ ਮਨ ਵਿੱਚ ਧਾਰਿਆ ਹੋਵੇ ਕਿ ਮੈਂ ਮੰਜ਼ਿਲ ਹਾਸਲ ਕਰਨੀ ਆਖਰ ਮੰਜ਼ਿਲ ਤੇ ਪਹੁੰਚ ਹੀ ਜਾਂਦਾ ਹੈ ਅਵਨੀਤ ਨੇ ਕਿਹਾ ਕਿ ਮੇਰਾ ਸੁਪਨਾ ਸੀ ਕਿ ਮੈਂ ਜੱਜ ਬਣ ਕੇ ਲੋਕਾਂ ਦੀ ਸੇਵਾ ਕਰਾਂ ਜੋ ਅੱਜ ਪਰਮਾਤਮਾ ਨੇ ਪੂਰਾ ਕਰ ਦਿਖਾਇਆ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਲੜਕੀਆਂ ਨੂੰ ਅੱਗੇ ਆਉਣ ਦੇ ਮੌਕੇ ਦੇਣੇ ਚਾਹੀਦੇ ਹਨ ਲੜਕੀਆਂ ਵੀ ਅੱਜ ਦੇ ਸਮੇਂ ਵਿੱਚ ਲੜਕਿਆਂ ਨਾਲੋਂ ਪਿੱਛੇ ਨਹੀਂ ਹਨ ਉਨ੍ਹਾਂ ਕਿਹਾ ਕਿ ਮੈਂ ਸਾਰੀਆਂ ਮੋਗੇ ਜ਼ਿਲ੍ਹੇ ਦੀਆਂ ਸਮਾਜ ਸੇਵਾ ਸੰਸਥਾਵਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਮੇਰਾ ਮਾਣ ਸਨਮਾਨ ਕੀਤਾ ਹੈ ।