• Mon. Sep 16th, 2024

ਮੋਗਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਿੱਚ ਹੋਏ ਤਬਾਦਲੇ

ByJagraj Gill

May 17, 2020

ਮੋਗਾ,ਬਿਲਾਸਪੁਰ 17 ਮਈ(ਮਿੰਟੂ ਖੁਰਮੀ,ਕੁਲਦੀਪ ਸਿੰਘ)ਜ਼ਿਲਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਪੁਲਸ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਲਈ ਕੁਝ ਥਾਣਾ ਮੁਖੀਆਂ ਸਮੇਤ 8 ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧ ਚ ਮਿਲੀ ਜਾਣਕਾਰੀ ਮੁਤਾਬਕ ਥਾਣਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਜਸਵੰਤ ਸਿੰਘ (ਲੋਕਲ ਰੈਂਕ)ਨੂੰ ਮੁਖੀ ਸਾਈਬਰ ਕਰਾਈਮ ਯੂਨਿਟ ਮੋਗਾ, ਇੰਸਪੈਕਟਰ ਪਲਵਿੰਦਰ ਸਿੰਘ ਥਾਣਾ ਮੁਖੀ ਅਜੀਤਵਾਲ ਨੂੰ ਥਾਣਾ ਮੁਖੀ ਨਿਹਾਲ ਸਿੰਘ ਵਾਲਾ , ਇੰਸਪੈਕਟਰ ਜਗਤਾਰ ਸਿੰਘ ਮੁਖੀ ਸਾਈਬਰ ਕਰਾਈਮ ਬਰਾਂਚ ਮੋਗਾ ਨੂੰ ਥਾਣਾ ਮੁਖੀ ਬੱਧਨੀ ਕਲਾਂ , ਥਾਣੇਦਾਰ ਨਵਪ੍ਰੀਤ ਸਿੰਘ ਥਾਣਾ ਮੁਖੀ ਬੱਧਨੀ ਕਲਾਂ ਨੂੰ ਥਾਣਾ ਮੁਖੀ ਅਜੀਤਵਾਲ ,ਥਾਣੇਦਾਰ ਸੁਖਜਿੰਦਰ ਸਿੰਘ ਮੁਖੀ ਪੀ ਸੀ ਆਰ -2 ਮੋਗਾ ਨੂੰ ਥਾਣਾ ਮੁਖੀ ਚੜਿੱਕ, ਜਦ ਕਿ ਥਾਣਾ ਚੜਿੱਕ ਦੇ ਇੰਚਾਰਜ ਰਜਿੰਦਰ ਸਿੰਘ ਨੂੰ ਮੁਖੀ ਪੀ ਸੀ ਆਰ -2 ਮੋਗਾ, ਸਹਾਇਕ ਥਾਣੇਦਾਰ ਰੈਂਕ ਰਾਮ ਲੁਭਾਇਆ ਮੁਖੀ ਪੁਲਸ ਚੌਂਕੀ ਬਿਲਾਸਪੁਰ ਨੂੰ ਪੁਲਸ ਲਾਈਨ ਮੋਗਾ ,ਸਹਾਇਕ ਥਾਣੇਦਾਰ ਬਲਵੀਰ ਸਿੰਘ ਲੋਕਲ ਰੈਂਕ ਥਾਣਾ ਸਦਰ ਮੋਗਾ ਨੂੰ ਮੁਖੀ ਪੁਲਸ ਚੌਂਕੀ ਬਿਲਾਸਪੁਰ ਨਿਯੁਕਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਹੋਰ ਵੀ ਕਈ ਪੁਲਿਸ ਮੁਲਾਜਮਾਂ ਦੇ ਤਬਾਦਲੇ ਹੋਣ ਦੀ ਸੰਭਾਵਨਾ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *