ਮੋਗਾ, 3 ਜੁਲਾਈ (ਜਗਰਾਜ ਲੋਹਾਰਾ)- ਅੱਜ ਮੋਗਾ ਜ਼ਿਲ੍ਹੇ ‘ਚ ਕੋਰੋਨਾ ਕਾਰਨ ਤੀਸਰੀ ਮੌਤ ਹੋ ਗਈ ਹੈ। ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਈਸੇ ਖਾਂ ਨਾਲ ਸੰਬੰਧਿਤ ਵਿਅਕਤੀ 4 ਦਿਨ ਪਹਿਲਾਂ ਹੀ ਹਰਨੀਆਂ ਦੀ ਬਿਮਾਰੀ ਨੂੰ ਲੈ ਕੇ ਫਰੀਦਕੋਟ ਦੇ ਮੈਡੀਕਲ ਕਾਲਜ ਗਿਆ ਸੀ ਜਿੱਥੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਜਿਸ ਨੇ ਅੱਜ ਜੇਰੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੀ ਪੁਸ਼ਟੀ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕੀਤੀ। ਕਰੋਨਾ ਵਾਇਰਸ ਨਾਲ ਤੀਸਰੀ ਮੌਤ ਹੋ ਜਾਣ ਨਾਲ ਮੋਗਾ ਵਾਸੀਆਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।