• Thu. Sep 19th, 2024

ਮੋਗਾ ਵਿੱਚ ਕਰੋਨਾਂ ਦਾ ਇਕ ਮਰੀਜ਼ ਆਇਆ ਪਾਜੇਟਿਵ

ByJagraj Gill

Apr 30, 2020

ਮੋਗਾ 30 ਅਪ੍ਰੈਲ (ਜਗਰਾਜ ਗਿੱਲ) ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਮੋਗੇ ਵਿੱਚ ਕਰੋਨਾ ਨੇ ਆਪਣੇ ਫਿਰ ਤੋਂ ਦੁਬਾਰਾ ਪੈਰ ਪਸਾਰ ਲਏ ਹਨ ਬੀਤੇ ਦਿਨੀਂ ਕੁੱਝ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਧਰਮਕੋਟ ਪਰਤੇ ਸਨ। ਇਨ੍ਹਾਂ 90 ਸ਼ਰਧਾਲੂਆਂ ਦੇ ਟੈਸਟ ਹੋਣ ਲਈ ਗਏ ਸਨ, ਜਿਨ੍ਹਾਂ ‘ਚੋਂ ਅੱਜ 1 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਉਹ ਧਰਮਕੋਟ ਹਲਕੇ ਦੇ ਪਿੰਡ ਗਲੋਟੀ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 65 ਸਾਲ ਦੇ ਕਰੀਬ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਦਮੀ 35 ਤੋਂ 40 ਲੋਕਾਂ ਦੇ ਸੰਪਰਕ ਵਿੱਚ ਆਇਆ ਹੈ, ਉਹਨਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਇਨ੍ਹਾਂ 90 ਸ਼ਰਧਾਲੂਆਂ ‘ਚੋਂ ਅੱਜ 30 ਦੀ ਰਿਪੋਰਟ ਆਈ ਹੈ। ਜਿਨ੍ਹਾਂ ‘ਚੋਂ ਇਕ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਬਾਕੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।  

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *