35 ਪ੍ਰਤਿਭਾਸ਼ਾਲੀ ਔਰਤਾਂ ਨੂੰ ਦਿੱਤਾ ਜਾਵੇਗਾ ਸਿਰਜਣਾ ਪੁਰਸਕਾਰ
ਮੋਗਾ 15 ਮਾਰਚ(ਜਗਰਾਜ ਸਿੰਘ ਗਿੱਲ, ਮਿੰਟੂ ਖੁਰਮੀ) ਸਿਰਜਣਾ ਤੇ ਸੰਵਾਦ ਸਾਹਿਤ ਸਭਾ ਪੰਜਾਬ ਦੀ ਇਕਾਈ ਮੋਗਾ ਵੱਲੋਂ 16 ਮਾਰਚ ਨੂੰ ਡੀ.ਐਮ. ਕਾਲਜ ਮੋਗਾ (ਆਡੀਟੋਰੀਅਮ ਹਾਲ) ਵਿਖੇ ਪਹਿਲਾ ਸਿਰਜਣਾ ਪੁਰਸਕਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਸਭਾ ਦੀ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੋਗਾ ਦੀਆਂ 35 ਕੰਮਕਾਜੀ, ਸਮਾਜ ਸੇਵੀ, ਲਿਖਾਰੀ, ਬੁੱਧੀਜੀਵੀ, ਡਾਕਟਰ, ਡਾਇਟੀਸ਼ੀਅਨ, ਪ੍ਰੋਫ਼ੈਸਰ, ਵਕੀਲ, ਪੁਲੀਸ ਅਧਿਕਾਰੀ/ਕਰਮਚਾਰੀ, ਵਿਕਲਾਂਗ ਲੋਕਾਂ ਦੀਆਂ ਸਹਿਯੋਗੀ ਔਰਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਸਭਾ ਦੀ ਮੀਤ ਪ੍ਰਧਾਨ ਪਰਮਿੰਦਰ ਕੌਰ ਨੇ ਸਮਾਗਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਦੱਸਿਆ ਇਸ ਸਮਾਗਮ ਵਿੱਚ ਔਰਤਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ “ਅਜੋਕੇ ਸੰਦਰਭ ਵਿੱਚ ਔਰਤਾਂ ਦੀਆਂ ਗੰਭੀਰ ਚੁਣੌਤੀਆਂ” ਵਿਸ਼ੇ ਤੇ ਸੰਵਾਦ ਅਤੇ ਵਿਚਾਰ ਚਰਚਾ ਵਿਚ ਅਮਨ ਦਿਓਲ ਇਸਤਰੀ ਜਾਗ੍ਰਤੀ ਮੰਚ, ਭਵਦੀਪ ਕੋਹਲੀ ਪਬਲਿਕ ਸਪੀਕਰ ਅਤੇ ਸਟੇਟ ਐਵਾਰਡੀ ਲੈਕਚਰਾਰ ਗੁਰਮੇਲ ਸਿੰਘ ਬੌਡੇ ਵਿਚਾਰ ਪੇਸ ਕਰਨਗੇ।