ਸੈਂਟਰ ਵਿਖੇ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ, ਯੋਗ ਉਮੀਦਵਾਰ ਲੈਣ ਵੱਧ ਤੋਂ ਵੱਧ ਲਾਹਾ-ਵਧੀਕ ਡਿਪਟੀ ਕਮਿਸ਼ਨਰ
ਮੋਗਾ, 18 ਜਨਵਰੀ (ਜਗਰਾਜ ਸਿੰਘ ਗਿੱਲ)
ਮੋਗਾ ਵਿਖੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਮੋਗਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ-ਕਮ-ਚੇਅਰਮੈਨ ਜ਼ਿਲ੍ਹਾ ਸਕਿੱਲ ਕਮੇਟੀ ਮੋਗਾ, ਦੁਆਰਾ ਇਸ ਯੋਜਨਾ ਦੇ ਵਰਜ਼ਨ 3.0 ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਨ੍ਹਾਂ ਨਾਲ ਜਿਲ੍ਹਾ ਰੋਜ਼ਗਾਰ ਅਫ਼ਸਰ ਪਰਮਿੰਦਰ ਕੌਰ, ਪੁਸ਼ਰਾਜ ਜਾਜਰਾ ਅਤੇ ਅਤੇ ਆਈ.ਸੀ.ਏ. ਪੀ.ਐਮ.ਕੇ.ਕੇ. ਸੈਂਟਰ ਦਾ ਸਮੂਹ ਸਟਾਫ ਹਾਜ਼ਰ ਸੀ।
ਇਸ ਮੌਕੇ ਬੋਲਦਿਆਂ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਆਈ.ਸੀ.ਏ. ਪੀ.ਐਮ.ਕੇ.ਕੇ. ਸੈਂਟਰ ਮੋਗਾ ਵਿਖੇ ਨਵੀਆਂ ਕਲਾਸਾਂ ਲਈ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਸਾਰੇ ਨੌਜਵਾਨ ਲੜਕੇ ਲੜਕੀਆਂ ਜਿਨ੍ਹਾਂ ਨੇ 8ਵੀਂ, 10ਵੀਂ, ਜਾਂ 12ਵੀਂ ਪਾਸ ਕੀਤੀ ਹੋਈ ਹੈ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਚੜ੍ਹ ਕੇ ਇਸ ਮੁਫਤ ਟਰੇਨਿੰਗ ਦਾ ਫਾਇਦਾ ਉਠਾਉਣ ਅਤੇ ਕਿੱਤਾਮੁੱਖੀ ਸਿਖਲਾਈ ਪ੍ਰਾਪਤ ਕਰਕੇ ਰੋਜ਼ਗਾਰ ਦੇ ਕਾਬਲ ਬਣਨ।