ਮੋਗਾ ਵਿਖੇ ਧਰਨਾ ਦੇ ਰਹੇ ਕਿਸਾਨਾਂ ਲਈ ਲਗਾਤਾਰ ਗੁਰਦੁਆਰਾ ਪਾਤਸਾਹੀ ਛੇਵੀ ਪਡ਼੍ਹਾਓ ਸਾਹਿਬ ਮਟਵਾਣੀ ਵੱਲੋਂ  ਭੇਜਿਆ ਜਾ ਰਿਹਾ ਹੈ ਰੋਜ਼ਾਨਾ ਲੰਗਰ  

ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੇ ਇਸ ਔਖੇ ਸਮੇਂ ਵਿੱਚ ਉਨ੍ਹਾਂ ਦਾ ਸਾਥ ਦੇਈਏ / ਬਾਬਾ ਗੁਰਦੇਵ ਸਿੰਘ ਮਟਵਾਣੀ  

 

ਮੋਗਾ 15 ਦਸੰਬਰ (ਸਰਬਜੀਤ ਰੌਲੀ) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਆਂਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿੱਚ   ਜਿੱਥੇ ਪਿਛਲੇ ਢਾਈ ਮਹੀਨਿਆਂ ਤੋਂ ਲਗਾਤਾਰ ਕਿਸਾਨ ਜੱਥੇਬੰਦੀਆਂ ਵੱਲੋਂ ਜ਼ਿਲ੍ਹਾ ਪੱਧਰ ਤੇ ਧਰਨੇ ਲਗਾ ਕੇ ਕਿਸਾਨੀ ਸੰਘਰਸ਼ ਕੀਤਾ ਜਾ ਰਿਹਾ ਹੈ  ਉੱਥੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾ ਤੇ ਵੀ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ  ।ਅਤੇ ਇਹ ਸੰਘਰਸ਼   ਇਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਇਹ ਸਾਰਿਆਂ ਦਾ ਸਾਂਝਾ ਸੰਘਰਸ਼ ਹੈ ਸਾਨੂੰ ਇਸ ਸੰਘਰਸ਼ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ  ਪਡ਼੍ਹਾਓ ਸਾਹਿਬ ਮਟਵਾਣੀ ਤੋਂ  ਮੋਗਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਨੂੰ ਲੰਗਰ ਰਵਾਨਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਗੁਰਦੇਵ ਸਿੰਘ ਮਟਵਾਣੀ ਨੇ ਕਹੇ  ।ਉਨ੍ਹਾਂ ਕਿਹਾ ਕਿ ਕਿਸਾਨ ਹੀ ਇੱਕ ਅਜਿਹਾ ਇਨਸਾਨ ਹੈ ਜੋ ਹਰ ਇੱਕ ਦੇ ਪਰਿਵਾਰ  ਦਾ ਪੇਟ ਭਰਦ‍ਾ ਅਤੇ ਦਿਨ ਰਾਤ ਮਿਹਨਤ ਕਰਦਾ ਹੈ ਪਰ ਉਸ ਨੂੰ ਉਸ ਦੀ ਮਿਹਨਤ ਦਾ ਵੀ ਵਾਜਿਬ ਮੁੱਲ ਨਹੀਂ ਦਿੱਤਾ  ਹਮੇਸ਼ਾ ਸਾਡੀਆਂ ਸਰਕਾਰਾਂ ਨੇ ਕਿਸਾਨ ਨੂੰ ਦਿਬਾਉਣ ਦੀ ਕੋਸ਼ਿਸ਼ ਕੀਤੀ ਹੈ  । ਉਨਾ ਕਿਹਾ ਕਿ ਅਸੀ ਕਿਸਾਨੀ ਸੰਘਰਸ ਵਿੱਚ ਕਿਸਾਨਾ ਦੇ  ਮੋਢੇ ਨਾਲ ਮੋਢਾ ਜੋੜਕੇ ਚੱਲਾਗੇ  ਅਸੀ ਵੀ ਉਨ੍ਹਾਂ ਚਿਰ  ਕਦੇ ਵੀ ਟਿਕ ਕੇ ਨਹੀਂ ਬੈਠਾਂਗੇ ਜਿੰਨਾ ਚਿਰ ਕਿਸਾਨ ਇਹ ਜੰਗ ਜਿੱਤ ਕੇ ਵਾਪਿਸ  ਪਰਤਕੇ ਨਹੀ  ਆਉਦੇ  ਉਨਾ ਕਿਹਾ ਕਿ ਮੋਗਾ ਵਿੱਖੇ ਕਿਸਾਨੀ ਜੰਗ ਲੜ ਰਹੀਆ ਸੰਗਤਾ ਲਈ ਸਾਡੇ ਵੱਲੋਂ ਨਿਰੰਤਰ ਗੁਰੂ ਕਾ ਲੰਗਰ ਰੋਜ਼ਾਨਾ ਨਿਰਵਿਘਨ ਭੇਜਿਆ ਜਾਵੇਗਾ  ।ਇਸ ਮੌਕੇ ਤੇ ਲਗਪਗ ਢਾਈ ਮਹੀਨਿਆਂ ਤੋਂ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ  ਅਮਰਜੀਤ ਸਿੰਘ  ਗਿੱਲ ਮਟਵਾਣੀ ਨੇ ਕਿਹਾ ਕਿ  ਮੋਦੀ ਸਰਕਾਰ ਨੂੰ ਹੁਣ ਬਿਨਾਂ ਦੇਰੀ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰ ਚਾਹੀਦਾ ਹੈ ਕਿਉਂਕਿ ਹੁਣ ਜੋ ਕਿਸਾਨਾਂ ਦੇ ਹੱਕ ਵਿੱਚ  ਇਕੱਠ ਹੋ ਰਹੇ ਹਨ ਸ਼ਾਇਦ ਮੋਦੀ ਆਪਣੀ ਰਹਿੰਦੀ ਜ਼ਿੰਦਗੀ ਵਿਚ ਅਜਿਹੇ ਇਕੱਠ  ਉਹ ਕਦੇ ਵੀ ਨਹੀਂ ਕਰ ਸਕਦੇ ਤੇ ਨਾ ਹੀ ਦੇਖ ਸਕਦੇ ਉਸ ਨੂੰ ਇਨ੍ਹਾਂ ਇਕੱਠਾਂ ਤੋਂ ਸਬਕ ਲੈ ਕੇ ਕਿਸਾਨ

ਵਿਰੋਧੀ ਲਿਆਦੇ ਤਿੰਨੋ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ  ।ਇਸ ਮੌਕੇ ਤੇ ਮਟਬਾਣੀ ਨੇ ਕਿਹਾ ਕਿ ਬੀਤੇ ਢਾਈ ਮਹੀਨਿਆਂ ਤੋਂ ਲਗਾਤਾਰ ਉਹ ਕਿਸਾਨ ਵੀਰਾਂ ਨੂੰ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਹ ਸੇਵਾ ਉਨ੍ਹਾਂ ਚਿਰ ਲਗਾਤਾਰ ਨਿਰੰਤਰ ਜਾਰੀ ਰਹੇਗੀ ਜਿੰਨਾ ਚਿਰ ਕਿਸਾਨੀ ਸੰਘਰਸ਼ ਖ਼ਤਮ ਨਹੀਂ ਹੋ ਜਾਂਦੇ  ਉਨ੍ਹਾਂ ਸਮੂੰਹ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਸੰਘਰਸ਼ ਵਿਚ ਵੱਧ ਚਡ਼੍ਹ ਕੇ ਸਾਥ ਦੇਣ  ਕਿਉਂਕਿ ਇਹ ਸੰਘਰਸ਼ ਕਿਸਾਨਾਂ ਦਾ ਇਕੱਲਿਆਂ ਦਾ ਸੰਘਰਸ਼ ਨਹੀਂ ਹੈ ਇਹ ਸਾਡਾ ਸਭਨਾਂ ਦਾ ਸਾਂਝਾ ਸੰਘਰਸ਼ ਹੈ  ।ਇਸ ਮੌਕੇ ਤੇ ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਇਕਜੁੱਟ ਹੋ ਕੇ ਇਹ ਲੜਾਈ ਲੜਨ ਕਿਉਂਕਿ ਸੈਂਟਰ ਦੀ ਸਰਕਾਰ ਕਿਸਾਨ ਜਥੇਬੰਦੀਆਂ ਵਿੱਚ ਪਾੜਾ ਪਾ ਕੇ  ਸੰਘਰਸ਼ ਨੂੰ  ਖੋਰਾ ਲਗਾਉਣਾ ਚਾਹੁੰਦੀ ਹੈ  ।ਇਸ ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਕਿਸਾਨੀ ਜੰਗ ਵਿਚ ਸ਼ਹੀਦ ਹੋਏ ਕਿਸਾਨ ਭਰਾਵਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ  ।ਇਸ ਮੌਕੇ ਤੇ ਬਲਵਿੰਦਰ ਸਿੰਘ ਅਜੀਤਵਾਲ ,ਦਵਿੰਦਰ ਸਿੰਘ ਮਟਵਾਣੀ  ,ਜਸਕਰਨ ਸਿੰਘ ਸਰਕਲ ਪ੍ਰਧਾਨ ਐਸ ਓ ਆਈ ਗੋਧੇਵਾਲਾ  ,ਮਨਜੀਤ ਸਿੰਘ, ਨਰਿੰਦਰ ਸਿੰਘ  ,ਮੰਨੂ’,ਸਾਹਿਲ  ,ਅਵਨੀਤ, ਹਨੀ  ਅਲਾਵਾ ਵੱਡੀ ਗਿਣਤੀ ਵਿੱਚ ਹੋਰ ਨੌਜਵਾਨ ਹਾਜ਼ਰ ਸਨ  ।

Leave a Reply

Your email address will not be published. Required fields are marked *