ਮੋਗਾ 20 ਨਵੰਬਰ (ਮਿੰਟੂ ਖੁਰਮੀ,ਕੁਲਦੀਪ ਸਿੰਘ)ਉਦਯੋਗ ਅਤੇ ਵਪਾਰ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ (ਆਈਬੀਡੀਪੀ)-2017, ਬਿਜ਼ਨਸ ਫਸਟ ਅਤੇ ਜ਼ੈੱਡ.ਈ.ਡੀ. ਸਕੀਮ ਪੋਰਟਲ ਅਧੀਨ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਖੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ। ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਵਰਕਸ਼ਾਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਦਯੋਗ ਵਿਭਾਗ ਦੇ ਅਧਿਕਾਰੀਆਂ ਨੇ ਆਈ ਬੀ ਡੀ ਪੀ-2017 ਅਧੀਨ ਆਉਂਦੇ ਰੈਗੂਲੇਟਰੀ ਕਲੀਅਰੈਂਸ ਅਤੇ ਪ੍ਰੋਤਸਾਹਨ ਅਤੇ ਬਿਜ਼ਨਸ ਫਸਟ ਪੋਰਟਲ ਤੇ ਬਿਨੈ ਕਰਨ ਦੀ ਪ੍ਰਕਿਰਿਆ ਬਾਰੇ ਉਦਯੋਗਪਤੀਆਂ ਨੂੰ ਜਾਣੂ ਕਰਵਾਇਆ। ਇਸ ਵਰਕਸ਼ਾਪ ਵਿੱਚ ਜਨਰਲ ਮੈਨੇਜਰ ਦਰਸ਼ਨ ਸਿੰਘ ਦੇ ਨਾਲ ਸੀਨੀਅਰ ਉਦਯੋਗਿਕ ਪ੍ਰਮੋਸ਼ਨ ਅਫਸਰ ਰਾਜਨ ਅਰੋੜਾ, ਬਿਜ਼ਨਸ ਫੈਸੀਲੀਟੇਟਰ ਧਰਮਿੰਦਰ ਸਿੰਘ, ਬੀ.ਐਲ.ਈ.ਓ ਨਿਰਮਲ ਸਿੰਘ ਅਤੇ ਡੀ.ਆਈ.ਸੀ ਸ਼ਿਵਕਰਨ ਨੇ ਆਏ ਹੋਏ ਉਦਯੋਗਪਤੀਆਂ ਦਾ ਸਵਾਗਤ ਕੀਤਾ। ਉਦਯੋਗ ਅਤੇ ਵਪਾਰ ਵਿਭਾਗ, ਪੰਜਾਬ ਤੋਂ ਨੀਤੀ ਲਾਗੂ ਕਰਨ ਵਾਲੀ ਇਕਾਈ (ਪੀ.ਆਈ.ਯੂ.) ਦੇ ਸੀਨੀਅਰ ਸਲਾਹਕਾਰ ਅਸ਼ੋਕ ਪਰਾਸ਼ਰ ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਇਸ ਵਰਕਸ਼ਾਪ ਦੀ ਅਗਵਾਈ ਦਿਵੇਸ਼ ਸਿੰਗਲਾ ਅਤੇ ਦੀਪਕ ਡਿੰਮਰੀ ਨੇ ਕੀਤੀ। ਵਰਕਸ਼ਾਪ ਦੌਰਾਨ, ਕੁਆਲਟੀ ਕੌਂਸਲ ਆਫ਼ ਇੰਡੀਆ ਦੀ ਕੀਰਤੀ ਮੁਖਰਜੀ ਨੇ ਜ਼ੈੱਡ.ਈ.ਡੀ. ਯੋਜਨਾ ਦੀ ਵਿਧੀ ਬਾਰੇ ਵਿਚਾਰ ਵਟਾਂਦਰੇ ਸਾਂਝੇ ਕੀਤੇ। ਇਸ ਦੌਰਾਨ ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਈਬੀਡੀਪੀ -2017 ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।