ਮੋਗਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਦੇ ਡਾਕਘਰਾਂ ਵਿੱਚ ਡਾਕ ਸੇਵਕਾਂ ਦੀਆਂ ਨਿਕਲੀਆਂ 63 ਆਸਾਮੀਆਂ

-ਚਾਹਵਾਨ ਉਮੀਦਵਾਰ 11 ਦਸੰਬਰ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ-ਜ਼ਿਲ੍ਹਾ ਰੋਜ਼ਗਾਰ ਅਫ਼ਸਰ

ਮੋਗਾ, 27 ਨਵੰਬਰ

 /ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/

  ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ ਡਵੀਜ਼ਨ ਅਧੀਨ ਪੈਂਦੇ ਜ਼ਿਲ੍ਹਾ ਮੋਗਾ, ਫਰੀਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਡਾਕਘਰਾਂ ਵਿੱਚ ਡਾਕ ਸੇਵਕਾਂ ਦੀਆਂ ਖਾਲੀ ਪਈਆਂ 63 ਆਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਪੋਸਟਾਂ ਲਈ ਉਮੀਦਵਾਰ 11 ਦਸੰਬਰ, 2020 ਤੱਕ ਜਾਂ ਇਸ ਮਿਤੀ ਤੋਂ ਪਹਿਲ-ਪਹਿਲਾਂ ਅਪਲਾਈ ਕਰ ਸਕਦੇ ਹਨ। 

   ਸ੍ਰੀਮਤੀ ਪਰਮਿੰਦਰ ਕੌਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਪੋਸਟਾਂ ਦਾ ਵੇਰਵਾ, ਯੋਗਤਾ ਫੀਸ ਅਤੇ ਸ਼ਰਤਾਂ ਆਦਿ ਸਬੰਧੀ ਨੋਟੀਫਿਕੇਸ਼ਨ ਡਾਕ ਵਿਭਾਗ ਦੀ ਵੈਬਸਾਈਟ ਉੱਪਰ ਉਪਲੱਬਧ ਹੈ। ਕੋਈ ਵੀ ਯੋਗ ਉਮੀਦਵਾਰ ਇਨ੍ਹਾਂ ਪੋਸਟਾਂ ਵਾਸਤੇ https://appost.in/gdsonline  ਪੋਰਟਲ ਉੱਪਰ ਜਾ ਕੇ 11 ਦਸੰਬਰ, 2020 ਤੱਕ ਆਨਲਾਈਨ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੋਸਟਾਂ ਵਾਸਤੇ ਨੋਟੀਫਿਕੇਸ਼ਨ ਅਨੁਸਾਰ ਸਿਰਫ ਆਨਲਾਈਨ ਅਪਲਾਈ ਹੀ ਕਰਨ ਲਈ ਦਰਸਾਇਆ ਗਿਆ ਹੈ, ਦਸਤੀ ਅਰਜ਼ੀ ਸਵੀਕਾਰਯੋਗ ਨਹੀਂ ਹੈ। 

  ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਮੋਗਾ ਜ਼ਿਲ੍ਹੇ ਦੇ ਸਮੂਹ ਯੋਗ ਲੜਕੇ-ਲੜਕੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਆਸਾਮੀਆਂ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ।

Leave a Reply

Your email address will not be published. Required fields are marked *