ਮੋਗਾ, 10 ਅਕਤੂਬਰ
(ਜਗਰਾਜ ਸਿੰਘ ਗਿੱਲ, ਗੁਰਪ੍ਰਸਾਦ ਸਿੱਧੂ)
ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਧਰੂਮਨ ਐਚ. ਨਿੰਬਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੋਗਾ ਦੇ ਸਾਰੇ ਗਜ਼ਟਡ ਅਫ਼ਸਰਾਂ ਦੀ ਅਗਵਾਈ ਵਿਚ ਜ਼ਿਲਾ ਮੋਗਾ ਦੇ ਸਾਰੇ ਥਾਣਿਆਂ, ਪੁਲਿਸ ਚੌਂਕੀਆਂ, ਪੁਲਿਸ ਲਾਈਨ ਅਤੇ ਡੀ.ਪੀ.ਓ ਵਿਖੇ ਸਫ਼ਾਈ ਅਭਿਆਨ ਚਲਾਇਆ ਗਿਆ। ਉਨਾਂ ਕਿਹਾ ਕਿ ਜਿਸ ਜਗਾ ਤੇ ਮੁਲਾਜ਼ਮ ਡਿਊਟੀ ਕਰਦਾ ਹੈ ਉਸਨੂੰ ਆਪਣਾ ਘਰ ਸਮਝਦੇੇ ਹੋਏ ਸਫ਼ਾਈ ਕਰਨੀ ਚਾਹੀਦੀ ਹੈ।
ਇਸ ਸਫ਼ਾਈ ਅਭਿਆਨ ਤਹਿਤ ਮੋਗਾ ਦੇ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ ਅਤੇ ਉਨਾਂ ਵੱਲੋ ਆਪਣੀ ਤਾਇਨਾਤੀ ਵਾਲੀ ਜਗਾ ਜਿਵੇਂ ਕਿ ਥਾਣਾ, ਪੁਲਿਸ ਚੌਂਕੀ, ਗਜ਼ਟਡ ਅਫ਼ਸਰਾਂ ਦੇ ਦਫ਼ਤਰ ਅਤੇ ਡੀ.ਪੀ.ਓ ਵਿਖੇ ਸਰਕਾਰੀ ਬਿਲਡਿੰਗ ਦੇ ਅੰਦਰ ਅਤੇ ਬਾਹਰ ਦੇ ਆਲੇ-ਦੁਆਲੇ ਸਫ਼ਾਈ ਕੀਤੀ ਗਈ ।
ਪੁਲਿਸ ਲਾਈਨ ਮੋਗਾ ਵਿਚ ਗਰਾਊਂਡ, ਰੇਸ ਟ੍ਰੈਕ ਅਤੇ ਰਿਹਾਇਸ਼ੀ ਕੁਆਰਟਰਾਂ ਦੀ ਸਫ਼ਾਈ ਕਰਕੇ ਖਾਲੀ ਜਗਾ ਵਿਚ ਪਏ ਕੂੜੇ ਨੂੰ ਵੀ ਸਹੀ ਟਿਕਾਣੇ ਲਗਾਇਆ ਗਿਆ। ਥਾਣਿਆ ਦੇ ਮੇਨ ਗੇਟ, ਤਫ਼ਤੀਸ਼ੀ ਰੂਮ, ਮੁੱਖ ਮੁਨਸ਼ੀ ਅਤੇ ਮੁੱਖ ਅਫ਼ਸਰ ਦੇ ਦਫ਼ਤਰ ਦੇ ਨਾਲ-ਨਾਲ ਆਲੇ ਦੁਆਲੇ ਦੀ ਵੀ ਸਫਾਈ ਚੰਗੀ ਤਰਾਂ ਕੀਤੀ ਗਈ।
ਸੀਨੀਅਰ ਕਪਤਾਨ ਪੁਲਿਸ ਨੇ ਅੱਗੇ ਦੱਸਿਆ ਕਿ ਅੱਜ ਪੁਲਿਸ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਵਿੱਖ ਵਿੱਚ ਵੀ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਦਾ ਪ੍ਰਣ ਲਿਆ।