ਮੋਗਾ 10 ਸਤੰਬਰ (ਜਗਰਾਜ ਸਿੰਘ ਗਿੱਲ)
ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਮਰੁਤ ਸਕੀਮ ਅਧੀਨ ਸ਼ਹਿਰ ਵਿਚਲੇ ਪਾਰਕਾਂ ਦੀ ਚੰਗੀ ਦੇਖਭਾਲ ਲਈ ਨਗਰ ਨਿਗਮ ਮੋਗਾ ਵੱਲੋ ਪਾਰਕ ਮੈਨੇਜਮੈਟ ਕਮੇਟੀਆਂ ਗਠਿਤ ਕੀਤੀਆਂ ਜਾਣੀਆਂ ਹਨ। ਇਹ ਕਮੇਟੀਆਂ ਰਜਿਸਟਰਡ ਹੋਣੀਆਂ ਚਾਹੀਦੀਆਂ ਹਨ ਜੋ ਸ਼ਹਿਰ ਵਿੱਚ ਨਗਰ ਨਿਗਮ, ਮੋਗਾ ਦੀ ਮਾਲਕੀ ਵਾਲੇ ਪਾਰਕਾਂ ਦੇ ਰੱਖ ਰੱਖਾਵ ਦੀ ਜਿੰਮੇਵਾਰੀ ਲੈਣਗੀਆਂ।ਇਨ੍ਹਾਂ ਕਮੇਟੀਆਂ ਨੂੰ ਰੱਖ-ਰੱਖਾਵ ਦੀ ਅਦਾਇਗੀ 2.50 ਰੁਪਏ ਪ੍ਰਤੀ ਸਕੇਅਰ ਮੀਟਰ ਦੇ ਹਿਸਾਬ ਨਾਲ ਕੀਤੀ ਜਾਵੇਗੀ। ਇਹ ਰਕਮ ਦੋ ਏਕੜ ਤੱਕ ਦੇ ਪਾਰਕਾਂ ਤੇ ਹੀ ਲਾਗੂ ਹੋਵੇਗੀ।
ਸ੍ਰੀਮਤੀ ਦਰਸ਼ੀ ਨੇ ਦੱਸਿਆ ਕਿ ਜੋ ਵੀ ਰਜਿਸਟਰਡ ਕਮੇਟੀਆਂ ਸ਼ਹਿਰ ਦੇ ਪਾਰਕਾਂ ਨੂੰ ਮੈਨਟੀਨੈਸ ਲਈ ਲੈਣਾ ਚਹੁੰਦੀਆਂ ਹਨ, ਉਹ ਦਫ਼ਤਰ ਨਗਰ ਨਿਗਮ, ਮੋਗਾ ਦੀ ਬਾਗਬਾਨੀ ਸ਼ਾਖਾ ਦੇ ਜੇ.ਈ. ਦੇ ਮੋਬਾਇਲ ਨੰਬਰ 82838-25471 ਅਤੇ ਬਾਗਬਾਨੀ ਸਪੁਰਵਾਈਜ਼ਰ 88376-17700 ਨਾਲ ਰਾਬਤਾ ਕਾਇਮ ਕਰ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਕਮੇਟੀਆਂ ਦੇ ਸਬੰਧ ਵਿੱਚ ਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ਅਪਣਾਈ ਜਾਵੇਗੀ।