ਮੋਗਾ 30 ਜਨਵਰੀ (ਜਗਰਾਜ ਸਿੰਘ ਗਿੱਲ)
ਮੋਗਾ ਨਗਰ ਨਿਗਮ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਲੈਕੇ ਸਸਪੈਂਸ ਖ਼ਤਮ ਹੋ ਗਿਆ ਹੈ 50 ਵਿੱਚੋਂ 48 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੌਰਾਨ ਬਗ਼ਾਵਤ ਵੀ ਸ਼ੁਰੂ ਹੋ ਗਈ ਹੈ,ਸੰਭਾਵਿਤ ਉਮੀਦਵਾਰਾਂ ਨੂੰ ਟਿਕਟ ਨਾ ਮਿਲਣ ਦੀ ਵਜ੍ਹਾਂ ਕਰਕੇ ਦਾਅਵੇਦਾਰਾਂ ਨੇ ਵਿਧਾਇਕ ਹਰਜੋਤ ਕਮਲ ਖਿਲਾਫ਼ ਜਮਕੇ ਨਾਰੇਬਾਜ਼ੀ ਕੀਤੀ ਅਤੇ ਗੰਭੀਰ ਇਲਜ਼ਾਮ ਲਗਾਏ ਨੇ ਹਾਲਾਂਕਿ ਇੰਨਾਂ ਇਲਜ਼ਾਮਾਂ ‘ਤੇ ਹਰਜੋਤ ਕਮਲ ਦੀ ਸਫਾਈ ਵੀ ਸਾਹਮਣੇ ਆਈ ਹੈ
ਨਰਾਜ਼ ਸੰਭਾਵਿਤ ਉਮੀਦਵਾਰਾਂ ਦਾ ਇਲਜ਼ਾਮ
ਮੋਗਾ ਨਗਰ ਨਿਗਮ ਤੋਂ ਸੰਭਾਵਿਤ ਉਮੀਦਰਵਾਰ ਸਰਬਜੀਤ ਕੌਰ ਮਾਹਲਾ ਨੇ ਟਿਕਟ ਨਾ ਮਿਲਣ ‘ਤੇ ਸਖ਼ਤ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਉਸ ਨੂੰ ਯਕੀਨ ਦਵਾਇਆ ਗਿਆ ਸੀ ਕਿ 7 ਨੰਬਰ ਵਾਰਡ ਤੋਂ ਟਿਕਟ ਦਿੱਤੀ ਜਾਵੇਗੀ ਪਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਹੈ,ਉਨ੍ਹਾਂ ਕਿਹਾ ਪਿਛਲੇ 10 ਤੋਂ ਕਾਂਗਰਸ ਦੀ ਸੇਵਾ ਕਰ ਰਹੀ ਹੈ, ਪਰ ਕਾਂਗਰਸ ਵਿਧਾਇਕ ਨੇ ਪੈਸੇ ਲੈਕੇ ਟਿਕਟ ਵੰਡੀ ਹੈ ,ਸਿਰਫ਼ ਇੰਨਾਂ ਹੀ ਨਹੀਂ ਨਰਾਜ਼ ਉਮੀਦਵਾਰ ਸਰਬਜੀਤ ਕੌਰ ਮਾਹਲਾ ਨੇ ਇਲਜ਼ਾਮ ਲਗਾਇਆ ਹੈ ਕਿ ਵਿਧਾਇਕ ਹਰਜੋਤ ਕਮਲ ਨੇ ਆਪਣੀ ਪਤਨੀ ਨੂੰ ਮੇਅਰ ਬਣਾਉਣ ਦੇ ਲਈ ਉਨ੍ਹਾਂ ਦੇ ਵਾਰਡ ਤੋਂ ਆਪਣੀ ਪਤਨੀ ਨੂੰ ਟਿਕਟ ਦਵਾਈ ਹੈ
ਵਿਧਾਇਕ ਹਰਜੋਤ ਕਮਲ ਦੀ ਸਫ਼ਾਈ
ਮੋਗਾ ਤੋਂ ਵਿਧਾਇਕ ਹਰਜੋਤ ਕਮਲ ਨੇ ਸਫ਼ਾਈ ਦਿੱਤੀ ਹੈ ਕਿ ਜਿੰਨਾਂ ਦਾ ਟਿਕਟ ਕੱਟਿਆ ਗਿਆ ਹੈ ਉਨ੍ਹਾਂ ਦਾ ਗੁੱਸਾ ਜਾਇਜ਼ ਹੈ,ਉਨ੍ਹਾਂ ਮਨਾਂ ਲਿਆ ਜਾਵੇਗਾ ਅਤੇ ਪਾਰਟੀ ਇੱਕਜੁਟ ਹੋਕੇ ਚੋਣ ਲੜੇਗੀ,ਸਿਰਫ਼ ਇੰਨਾਂ ਨਹੀਂ ਹਰਜੋਤ ਕਮਲ ਨੇ ਸਾਫ਼ ਕੀਤਾ ਕੀ ਉਨ੍ਹਾਂ ਦਾ ਪਾਰਟੀ ਕੌਮੀ ਹੈ ਅਤੇ ਸਾਰੀ ਪ੍ਰਕਿਆ ਤੋਂ ਬਾਅਦ ਹੀ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ
2 ਸੀਟਾਂ ‘ਤੇ ਇਸ ਵਜ੍ਹਾਂ ਨਾਲ ਫਸਿਆ ਪੇਜ
ਮੋਗਾ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲਵਾਲਾ ਨੇ ਦੱਸਿਆ ਕਿ 2 ਸੀਟਾਂ ‘ਤੇ ਫ਼ੈਸਲਾ ਲਾਲ ਸਿੰਘ ਅਤੇ ਸੁਨੀਲ ਜਾਖੜ ‘ਤੇ ਛੱਡ ਦਿੱਤਾ ਹੈ,ਕਿਉਂਕਿ 2 ਸੀਟਾਂ ‘ਤੇ 3-4 ਸਟਰਾਂਗ ਦਾਅਵੇਦਾਰ ਨੇ,ਮਹੇਸ਼ਇੰਦਰ ਸਿੰਘ ਨੇ ਕਿਹਾ 2017 ਵਿੱਚ ਉਨ੍ਹਾਂ ਨੇ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਹਾਈਕਮਾਨ ਨੇ ਹਰਜੋਤ ਕਮਲ ਨੂੰ ਟਿਕਟ ਦਿੱਤੀ ਉਹ ਜਿੱਤ ਗਏ