ਕਰੋਨਾ ਵਰਗੀ ਮਹਾਂਮਾਰੀ ਬਿਮਾਰੀ ਤੋਂ ਬਚਣ ਲਈ ਹਰੇਕ ਵਿਅਕਤੀ ਲਗਾਵੇ ਕੋਰੋਨਾ ਵੈਕਸੀਅਨ :–ਜੱਗਾ ਰੋਲੀ
ਮੋਗਾ 6 ਅਕਤੂਬਰ (ਸਰਬਜੀਤ ਰੌਲੀ)
ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਾਉਣ ਲਈ ਲਗਾਤਾਰ ਕੋਰੋਨਾ ਵੈਕਸੀਅਨ ਲਗਾਈ ਜਾ ਰਹੀ ਹੈ ਇਸੇ ਹੀ ਲਡ਼ੀ ਤਹਿਤ ਅੱਜ ਮੋਗਾ ਦੇ ਵਾਰਡ ਨੰਬਰ 6ਵਿਚ ਵਾਰਡ ਦੇ ਇੰਚਾਰਜ ਜੁਗਰਾਜ ਸਿੰਘ ਜੱਗਾ ਰੌਲੀ ਦੀ ਅਗਵਾਈ ਹੇਠ 150ਦੇ ਕਰੀਬ ਵਾਰਡ ਦੇ ਲੋਕਾਂ ਦੇ ਕੋਰੋਨਾ ਵੈਕਸੀਨ ਲਗਾਏ ਗਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਰਾਜ ਸਿੰਘ ਜੱਗਾ ਰੌਲੀ ਨੇ ਕਹਿ ਕੇ ਜਿਥੇ ਹਲਕਾ ਵਿਧਾਇਕ ਡਾ ਹਰਜੋਤ ਕਮਲ ਦੇ ਯਤਨਾ ਸਦਕਾ ਵਾਰਡ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾ ਰਿਹਾ ਹੈ ਉਥੇ ਵਾਰਡ ਦੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਵੀ ਸਮੇਂ ਸਿਰ ਲੋਕਾਂ ਨੂੰ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਕੋਰੋਨਾ ਵਰਗੀ ਮਹਾਂਮਾਰੀ ਬੀਮਾਰੀ ਤੋਂ ਵਾਰਡ ਦੇ ਲੋਕਾਂ ਨੂੰ ਬਚਾਉਣ ਲਈ ਅੱਜ 150 ਦੇ ਕਰੀਬ ਵਾਰਡ ਦੇ ਲੋਕਾਂ ਦੇ ਵੈਕਸੀਨੇਸ਼ਨ ਕਰਵਾਈ ਗਈ ।ਇਸ ਮੌਕੇ ਜਗਰਾਜ ਸਿੰਘ ਜੱਗਾ ਰੌਲੀ ਨੇ ਵਾਰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣਾ ਫ਼ਰਜ਼ ਸਮਝ ਕੇ ਕੋਰੂਨਾ ਦੇ ਐਕਸੀਅਨ ਪਹਿਲ ਦੇ ਅਧਾਰ ਤੇ ਲਗਵਾਏ
!ਅਖੀਰ ਵਿੱਚ ਜਗਰਾਜ ਸਿੰਘ ਜੱਗਾ ਰੌਲੀ ਨੇ ਹਲਕਾ ਵਿਧਾਇਕ ਡਾ ਹਰਜੋਤ ਕਮਲ ਪਤੀ ਵੈਕਸੀਨੇਸ਼ਨ ਕਰਨ ਪਹੁੰਚੀ ਨਵਦੀਪ ਕੌਰ ਸਟਾਫ ਨਰਸ ,ਕੁਲਦੀਪ ਕੌਰ ਆਸ਼ਾ ਵਰਕਰ ਦਾ ਧੰਨਵਾਦ ਕੀਤਾ ।ਹਰਜੀਤ ਗਿੱਲ ,ਪਰਮਿੰਦਰ ਖੋਸਾ,ਗੁਰਵਿੰਦਰ ਸਿੱਧੂ ਸੁੱਖਾ ਚਾਹਲ, ਗੁਰਦੀਪ ਸਿੰਘ ਗੁਰਦੁਆਰਾ ਕਮੇਟੀ ਮੈਂਬਰ ,ਨਾਇਬ ਸਿੰਘ ਗਿੱਲ , ਸ਼ਿੰਗਾਰਾ ਸਿੰਘ, ਧਰਮਿੰਦਰ ਸਿੰਘ ਪਿਆਰਾ ਸਿੰਘ ,ਪਰਮਜੀਤ ਸਿੰਘ ਰਿਟਾਇਰ ਸੁਪਰਡੈਂਟ ਡੀ ਸੀ ਦਫਤਰ ਮੋਗਾ ।
ਵਾਰਡ ਨੰ 6 ਵਿੱਚ ਲੋਕਾ ਨੂੰ ਵੈਕਸੀਅਨ ਲਗਵਾਉਣ ਸਮੇ ਜਗਰਾਜ ਸਿੰਘ ਜੱਗਾ ਵਾਰਡ ਇੰਚਾਰਜ ,ਸਟਾਫ ਨਰਸ਼ ਨਵਦੀਪ ਕੌਰ ਅਤੇ ਹੋਰ ।