ਮੋਗਾ 15 ਜਲਾਈ (ਸਰਬਜੀਤ ਰੌਲੀ )ਜਿੱਥੇ ਪਿੰਡਾਂ ਅਤੇ ਸ਼ਹਿਰਾਂ ਨੂੰ ਸੁੰਦਰ ਬਣਾਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਵੱਡੇ ਪੱਧਰ ਤੇ ਗ੍ਰਾਂਟਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ ਉਧਰ ਦੂਸਰੇ ਪਾਸੇ ਪਿੰਡਾਂ ਵਿਚ ਬਣੀਆਂ ਧੜੇਬੰਦੀਆਂ ਨੂੰ ਲੈ ਕੇ ਪਿੰਡਾਂ ਦੇ ਵਿਕਾਸ ਕਾਰਜ ਮੂਧੇ ਮੂੰਹ ਡਿੱਗ ਰਹੇ ਹਨ।ਪਿੰਡਾ ਵਿੱਚ ਸਿਆਸ਼ੀ ਰੋਟੀਆ ਸੇਕਣ ਵਾਲੇ ਲੀਡਰਾਂ ਦੀ ਆਪਸੀ ਧੜੇਬੰਦੀ ਦਾ ਖੁਮਿਆਜਾ ਪਿੰਡਾਂ ਦੇ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਇਨ੍ਹਾਂ ਲੀਡਰਾਂ ਵੱਲੋਂ ਵਿਕਾਸ ਦੇ ਬੰਬੀਹਾ ਬੁਲਾਉਂਦੀਆਂ ਖ਼ਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਜਾ ਰਹੀ ਹਨ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਵਿਕਾਸ਼ ਦਾ ਬੰਬੀਹਾ ਨਹੀਂ ਬਲਕਿ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਵਿੱਚ ਡੱਡੂਆਂ ਦੀਆਂ ਵਾਜਾਂ ਬੋਲ ਰਹੀਆਂ ਹਨ ।ਅਜਿਹੀ ਹੀ ਇਕ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਮੋਗਾ ਤੋ ਥੋੜੀ ਦੂਰੀ ਤੇ ਵਸੇ ਪਿੰਡ ਕਪੂਰੇ ਜਿੱਥੇ ਥੋੜੀ ਜਿਹੀ ਬਾਰਿਸ ਅਤੇ ਗਲੀਆਂ ਦੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਗੋਡੇ ਗੋਡੇ ਪਾਣੀ ਜਮਾ ਹੋਇਆ ਹੈ ।
ਪਿੰਡ ਦੇ ਨੌਜਵਾਨ ਸੋਨੂੰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਅੱਜ ਮੀਡੀਆ ਨੂੰ ਬੁਲਾਕੇ ਬਾਰਿਸ਼ ਦੇ ਖੜ੍ਹੇ ਪਾਣੀ ਦਾ ਹਾਲ ਦਿਖਾਇਆ !ਇਸ ਮੌਕੇ ਤੇ ਉਕਤ ਨੌਜਵਾਨਾਂ ਨੇ ਦੱਸਿਆ ਕਿ ਜਦੋ ਥੋੜੀ ਥੋੜ੍ਹੀ ਜਿਹੀ ਬਾਰਿਸ਼ ਹੁੰਦੀ ਹੈ ਤਾਂ ਗਲੀਆਂ ਵਿੱਚ ਗੋਡੇ ਗੋਡੇ ਪਾਣੀ ਭਰ ਜਾਂਦਾ ਹੈ ਜਿਸ ਕਾਰਨ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਅਤੇ ਸਕੂਲ ਨੂੰ ਜਾਣ ਵਾਲੇ ਬੱਚਿਆਂ ਦਾ ਬੁਰਾ ਹਾਲ ਹੋ ਜਾਂਦਾ ਹੈ ।ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਬਾਰਸ਼ ਪੈਂਦੀ ਹੈ ਤਾਂ ਤਿੰਨ ਤਿੰਨ ਚਾਰ ਚਾਰ ਦਿਨ ਗਲੀ ਵਿਚ ਪਾਣੀ ਖੜ੍ਹਾ ਰਹਿੰਦਾ ਹੈ ਕਿਸੇ ਪਾਸੇ ਕੋਈ ਨਿਕਾਸ ਨਹੀਂ ਹੁੰਦਾ ! ਇਸ ਮੋਕੇ ਕੇਹਰ ਸਿੰਘ, ਮਾਨ ਫੂਲ ਸਿੰਘ ,ਲਖਵਿੰਦਰ ਸਿੰਘ ,ਰਾਜ ਸਿੰਘ, ਅਮਨਦੀਪ ਸਿੰਘ ,ਨਿਰਮਲ ਸਿੰਘ, ਕੁਲਵਿੰਦਰ ਸਿੰਘ ,ਕਾਕਾ ਸਿੰਘ ਪਿਛਲੇ ਦਸ ਸਾਲਾਂ ਵਿੱਚ ਸਾਬਕਾ ਮੰਤਰੀ ਜਥੇ ਤੋਤਾ ਸਿੰਘ ਵੱਲੋਂ ਪਿੰਡ ਦੇ ਵਿਕਾਸ ਲਈ ਵੱਡੇ ਪੱਧਰ ਤੇ ਪਿੰਡ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਪਰ ਪੈਸੇ ਦੀ ਸਹੀ ਵਰਤੋਂ ਨਾ ਹੋਣ ਕਾਰਨ ਅੱਜ ਪਿੰਡ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਖੜ੍ਹੀ ਹੈ ।ਇਸ ਮੌਕੇ ਤੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ਵਿੱਚੋਂ ਸਿਆਸੀ ਧੜੇਬੰਦੀ ਨੂੰ ਖਤਮ ਕਰਕੇ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟ ਦੇ ਕੇ ਵਧੀਆ ਤਰੀਕੇ ਨਾਲ ਵਿਕਾਸ ਕਰਵਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਅਜਿਹੀਆਂ ਵੱਡੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ । ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਜਿਸ ਰਸਤੇ ਉੱਪਰ ਗੋਡੇ ਗੋਡੇ ਪਾਣੀ ਖੜ੍ਹਦਾ ਹੈ ਉਸ ਰਸਤੇ ਉੱਪਰ ਸਾਬਕਾ ਸਰਪੰਚ ਦਾ ਘਰ ਹੈ ਸਰਪੰਚ ਹੋਣ ਦੇ ਬਾਵਜੂਦ ਵੀ ਇਨ੍ਹਾਂ ਤੋਂ ਆਪਣੀਆਂ ਗਲੀਆਂ ਦਾ ਸਹੀ ਵਿਕਾਸ ਨਹੀਂ ਕਰਵਾਇਆ ਗਿਆ ।
ਕੀ ਕਹਿਣਾ ਹੈ ਪਿੰਡ ਦੇ ਸਰਪੰਚ ਇਕਬਾਲ ਸਿੰਘ ਮਾਂਗਟ ਦਾ:– ਜਦੋਂ ਪਿੰਡ ਦੇ ਮੌਜੂਦਾ ਸਰਪੰਚ ਇਕਬਾਲ ਸਿੰਘ ਮਾਂਗਟ ਨਾਲ ਇਸ ਸਮੱਸਿਆ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੀ ਇਹ ਸਮੱਸਿਆ ਮੇਰੇ ਧਿਆਨ ਵਿੱਚ ਹੈ ਪਰ ਇਸ ਰਸਤੇ ਉੱਪਰ ਸੜਕ ਬਣੀ ਹੋਣ ਕਾਰਨ ਇਸ ਨੂੰ ਉੱਚਾ ਵੀ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਪੰਚਾਇਤ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਜਾਂ ਤਾਂ ਇਸ ਰਸਤੇ ਨੂੰ ਉੱਚਾ ਚੁੱਕਿਆ ਜਾਵੇ ਜਾਂ ਫਿਰ ਪਿੰਡ ਦਾ ਸਹੀ ਨਿਕਾਸ ਕਰਵਾਉਣ ਲਈ ਦੋ ਕਿਲੋਮੀਟਰ ਦੀਆਂ ਪਾਈਪਾਂ ਪਵਾ ਕੇ ਪਿੰਡ ਦੇ ਗੰਦੇ ਪਾਣੀ ਨੂੰ ਸੇਮ ਵਿੱਚ ਸੁੱਟਿਆ ਜਾਵੇ ਇਸ ਮੌਕੇ ਤੇ ਸਰਪੰਚ ਨੇ ਕਿਹਾ ਕਿ ਜੇਕਰ ਪੰਚਾਇਤ ਨੂੰ ਵੀ ਇਸ ਪ੍ਰਾਜੈਕਟ ਲਈ ਕੁਝ ਪੈਸੇ ਦੇਣ ਦੀ ਲੋੜ ਪੈਂਦੀ ਹੈ ਤਾਂ ਉਹ ਪਿੱਛੇ ਨਹੀਂ ਹਟਣਗੇ ।ਉਨ੍ਹਾਂ ਕਿਹਾ ਕਿ ਜੇਕਰ ਛੱਪੜਾਂ ਦੀ ਸਫ਼ਾਈ ਹੋ ਕੇ ਪਾਈਪਾਂ ਪੈਂਦੀਆਂ ਹਨ ਤਾਂ ਇਸ ਸਮੱਸਿਆ ਤੋਂ ਪੱਕੇ ਤੌਰ ਤੇ ਲੋਕਾਂ ਨੂੰ ਵੱਡੀ ਸਮੱਸਿਆਵਾਂ ਤੋਂ ਨਿਜਾਤ ਮਿਲ ਸਕਦੀ ਹੈ ।
- ਕੀ ਕਹਿਣਾ ਹੈ:— ਸਮਾਜ ਸੇਵੀ ਵੀਰ ਸਿੰਘ ਹਾਂਗਕਾਂਗ ਦਾ :-ਇਸ ਮੌਕੇ ਸਮਾਜ ਸੇਵੀ ਵੀਰ ਸਿੰਘ ਹਾਂਗਕਾਂਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਬਣੇ ਲੀਡਰਾਂ ਦੀਆਂ ਆਪਸੀ ਧੜੇਬੰਦੀਆਂ ਕਾਰਨ ਪਿੰਡ ਦਾ ਵਿਕਾਸ ਪੂਰੀ ਤਰ੍ਹਾਂ ਨਾਲ ਠੱਪ ਪਿਆ ਹੈ ਉਨ੍ਹਾਂ ਹਲਕਾ ਵਿਧਾਇਕ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵੱਲ ਉਚੇਚੇ ਤੌਰ ਤੇ ਧਿਆਨ ਦੇ ਕੇ ਪਿੰਡ ਦੀ ਸਮੱਸਿਆ ਨੂੰ ਪੂਰਨ ਰੂਪ ਵਿੱਚ ਹੱਲ ਕਰਨ ।ਉਨ੍ਹਾਂ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਰਲ ਮਿਲ ਕੇ ਪਿੰਡ ਦੇ ਵਿਕਾਸ ਨੂੰ ਸਿਰੇ ਲਾਉਣ ਤਾਂ ਜੋ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
https://youtu.be/IXG5NP57ugk
https://youtu.be/IXG5NP57ugk