ਮੋਗਾ, 29 ਨਵੰਬਰ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਰਾਜ ਪੱਧਰੀ ਜੇਤੂ ਮੋਗਾ ਦੇ ਦੋ ਬੱਚੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਖੇ ਹੋਣ ਵਾਲੇ ਹੁਨਰ ਮੁਕਾਬਲਿਆਂ ਵਿੱਚ ਭਾਗ ਲੈਣਗੇ। ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰ ਹਰਚਰਨ ਸਿੰਘ ਵੱਲੋਂ ਦੱਸਿਆ ਗਿਆ ਕਿ 46ਵੇਂ ਵਿਸ਼ਵ ਹੁਨਰ ਮੁਕਾਬਲੇ, ਜੋ ਕਿ ਸ਼ੰਘਾਈ (ਚੀਨ) ਵਿਖੇ ਹੋਣੇ ਹਨ, ਦੇ ਤੀਜੇ ਪੜਾਅ ਤਹਿਤ ਹੋਣ ਵਾਲੇ ਜਿਊਲਰੀ ਦੇ ਰੀਜਨਲ ਮੁਕਾਬਲਿਆਂ ਲਈ ਮੋਗਾ ਸ਼ਹਿਰ ਦੇ ਦੋ ਬੱਚੇ ਹਨੀ ਜੋੜਾ ਅਤੇ ਯੁਵਰਾਜ ਦੀ ਚੋਣ ਪੰਜਾਬ ਵੱਲੋਂ ਹੋਈ ਹੈ। ਇਹ ਬੱਚੇ 1 ਦਸੰਬਰ ਤੋਂ 4 ਦਸੰਬਰ 2021 ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਹੋਣ ਵਾਲੇ ਸਾਊਥ ਜ਼ੋਨ ਰੀਜਨਲ ਕੰਪੀਟੀਸ਼ਨ ਦੇ ਜਿਵੈਲਰੀ ਟਰੇਡ ਮੁਕਾਬਲਿਆਂ ਲਈ ਭਾਗ ਲੈਣਗੇ। ਹਰਚਰਨ ਸਿੰਘ ਵੱਲੋਂ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।
ਮਨਪ੍ਰੀਤ ਕੌਰ ਮਿਸ਼ਨ ਮੈਨੇਜਰ ਸਕਿੱਲ ਡਿਵੈਲਪਮੈਂਟ ਮੋਗਾ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਬੱਚਿਆਂ ਦੇ ਟਰੇਨ ਟਿਕਟ ਅਤੇ ਜਾਣ ਅਤੇ ਉਥੇ ਰਹਿਣ ਦੇ ਦੇ ਪ੍ਰਬੰਧ ਕਰਵਾਏ ਗਏ । ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਨੂੰ ਗੋਲਡ ਮੈਡਲ ਅਤੇ 21000 ਰੁਪਏ ਦੀ ਰਾਸ਼ੀ ਅਤੇ ਦੂਜੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਨੂੰ ਸਿਲਵਰ ਮੈਡਲ ਅਤੇ 11000 ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਣੀ ਹੈ। ਇਹਨਾਂ ਮੁਕਾਬਲਿਆਂ ਵਿੱਚ ਜਿੱਤਣ ਵਾਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਗ ਲੈਣਗੇ।
ਦੱਸਣਯੋਗ ਹੈ ਕਿ ਹਨੀ ਜੋੜਾ ਪੁੱਤਰ ਸ੍ਰੀ ਰਾਜ ਕੁਮਾਰ ਉਮਰ ਕਰੀਬ 20 ਸਾਲ ਹੈ। ਇਸ ਦੇ ਪਿਤਾ ਸਰਾਫਾ ਬਜਾਰ ਮੋਗਾ ਵਿਖੇ ਕਾਰੀਗਰ ਦਾ ਕੰਮ ਕਰਦੇ ਹਨ। ਇਹ 12ਵੀਂ ਜਮਾਤ ਓਪਨ ਕਰ ਰਿਹਾ ਹੈ ਅਤੇ ਨਾਲ ਨਾਲ ਸਰਾਫਾ ਬਜ਼ਾਰ ਮੋਗਾ ਵਿਖੇ ਕਾਰੀਗਰ ਦਾ ਕੰਮ ਕਰਦਾ ਹੈ ਅਤੇ ਯੁਵਰਾਜ ਪੁੱਤਰ ਸ੍ਰੀ ਰਾਜ ਕੁਮਾਰ ਉਮਰ ਕਰੀਬ 16 ਸਾਲ ਇਹ ਗੋਰਮਿੰਟ ਸਕੂਲ ਭੀਮ ਨਗਰ ਮੋਗਾ ਵਿਖੇ ਪੜਦਾ ਹੈ ਅਤੇ ਸਕੂਲ ਅਪਣੇ ਪਿਤਾ ਦੀ ਜਿਊਲਰੀ ਦੀ ਦੁਕਾਨ ਵਿੱਚ ਕਾਰੀਗਰ ਦਾ ਕੰਮ ਕਰਦਾ ਹੈ।