ਰਿਹਾਨਸ਼ ਧੀਰ ਇੰਟਰਨੈਸ਼ਨਲ ਸੀ ਕੈਟਾਗਰੀ ਲਈ ਹੋਇਆ ਸਲੈਕਟ
ਮੋਗਾ, 26 (ਦਲੀਪ ਕੁਮਾਰ)
ਜਿੱਥੇ ਕਿ ਪੂਰੀ ਦੁਨੀਆ ਵਿੱਚ ਬੱਚੇ ਮੋਬਾਇਲਾਂ ਦੇ ਉੱਪਰ ਗੇਮਾਂ ਖੇਡਦੇ ਹਨ ਉਥੇ ਹੀ ਮੋਗਾ ਦੇ ਤਿੰਨ ਛੋਟੇ ਛੋਟੇ ਬੱਚਿਆਂ ਵੱਲੋਂ ਦਿੱਲੀ ਯੂਨੀਵਰਸਿਟੀ ਦਿੱਲੀ ਵਿਖੇ 14 ਅਤੇ 15 ਦਸੰਬਰ 2024 ਨੂੰ ਯੂਸੀ ਮਾਸ ਅਫੇਕਰ ਵੱਲੋਂ ਕਰਵਾਏ ਗਏ ਕੰਪੀਟੀਸ਼ਨ ਵਿਚ ਵਲਡ ਬੁੱਕ ਰਿਕਾਰਡ ਬਣਾ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਤੋਂ ਇਲਾਵਾ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ।
ਜਾਣਕਾਰੀ ਦਿੰਦੇ ਹੋਏ ਯੂਸੀ ਮਾਸ ਮੋਗਾ ਅਕੈਡਮੀ ਦੇ ਅਲਕਾ ਗਰਗ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਦਿੱਲੀ ਵਿਖੇ 14 ਅਤੇ 15 ਦਸੰਬਰ 2024 ਨੂੰ ਯੂਸੀ ਮਾਸ ਅਫੇਕਰ ਵੱਲੋਂ ਕੰਪੀਟੀਸ਼ਨ ਕਰਵਾਈਆ ਗਿਆ ਜਿਸ ਵਿੱਚ 30 ਦੇਸ਼ਾਂ ਦੇ 6 ਹਜਾਰ ਬੱਚਿਆਂ ਵੱਲੋਂ ਭਾਗ ਲਿਆ ਗਿਆ ਉਥ ਹੀ ਯੂਸੀ ਮਾਸ ਸੈਂਟਰ ਮੋਗਾ ਦੇ 35 ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਇਸ ਵਿੱਚ 6 ਸਾਲ ਤੋਂ ਲੇ ਕੇ 15 ਸਾਲ ਦੇ ਸ਼ਾਮਿਲ ਸਨ। ਇਸ ਕੰਪੀਟੀਸ਼ਨ ਵਿੱਚ 6 ਸਾਲ ਦੇ ਕਰਤਿਕਏ ਮੰਗਲਾ ਵੱਲੋਂ 1 ਡਿਜਿਟ 5 ਰੋ 50 ਸਮ 1 ਮਿੰਟ 23 ਸਕਿੰਟ ਵਿਚ ਹਲ ਕੀਤੇ ਗਏ ਰਿਹਾਨਸ਼ ਧੀਰ 10 ਸਾਲ ਵੱਲੋਂ 2 ਡਿਜਿਟ 5 ਰੋ 50 ਸਮ 1 ਮਿੰਟ 47 ਸਕਿੰਟ ਵਿਚ ਹਲ ਕੀਤੇ ਗਏ ਭਵਿਆ ਸ਼ਰਮਾ 15 ਸਾਲ ਵੱਲੋਂ 3 ਡਿਜਿਟ 1 ਰੋ 95 ਸਮ 1 ਮਿੰਟ 30 ਸਕਿੰਟ ਵਿਚ ਹਲ ਕੀਤੇ ਗਏ ਤਿਨਾ ਬੱਚਿਆਂ ਵੱਲੋਂ ਪੁਰਾਣਾ ਰਿਕਾਰਡ ਤੋੜ ਕੇ ਆਪਣੇ ਨਾਮ ਕੀਤਾ ਅਤੇ ਗੋਲਡ ਮੈਡਲ ਜਿੱਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਰਿਹਾਨਸ਼ ਧੀਰ ਨੂੰ ਇੰਟਰਨੈਸ਼ਨਲ ਸੀ ਕੇਟਾਗਿਰੀ ਲਈ ਵੀ ਚੁਣਿਆ ਗਿਆ ਜਿੱਥੇ ਇਹਨਾਂ ਬੱਚਿਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਉਥੇ ਹੀ ਆਪਣੇ ਮਾਤਾ ਪਿਤਾ ਅਤੇ ਮੋਗਾ ਦਾ ਨਾਮ ਵੀ ਵਿਦੇਸ਼ਾਂ ਵਿੱਚ ਰੋਸ਼ਨ ਕੀਤਾ।