ਮੋਗਾ: (ਜਗਰਾਜ ਲੋਹਾਰਾ) ਮੋਗਾ ਦੇ ਪਿੰਡ ਡੇਮਰੂ ਖ਼ੁਰਦ ਦਾ 24 ਸਾਲਾ ਦਾ ਜਵਾਨ, ਜਦੋਂ ਇਸ ਗੱਲ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਨੌਜਵਾਨ ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਰਿਆਂਗ ਬਾਰਡਰ ਨੇੜੇ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ,ਜਿਸਦੀ ਡਿਊਟੀ ਦੌਰਾਨ ਸ਼ਹੀਦ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਪਿੰਡ ਕੱਲ੍ਹ ਤੱਕ ਪਿੰਡ ਪਹੁੰਚਣ ਦੀ ਸੰਭਾਵਨਾ ਹੈ। ਸ਼ਹੀਦ ਜਵਾਨ ਦਾ ਨਾਂ ਲਖਵੀਰ ਸਿੰਘ ਪੁੱਤਰ ਸਵਰਨ ਸਿੰਘ ਹੈ, ਜਿਸ ਦਾ ਅਜੇ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਉਹ ਸੱਤ ਕੁ ਸਾਲ ਪਹਿਲਾਂ ਹੀ ਸਿੱਖ ਪਲਟਣ ਫੌਜ ‘ਚ ਬਤੌਰ ਸਿਪਾਹੀ ਭਰਤੀ ਹੋਇਆ ਸੀ।