ਮੋਗਾ 16 ਮਾਰਚ
ਜਗਰਾਜ ਸਿੰਘ ਗਿੱਲ
ਬੀਤੇ ਇੱਕ ਚੇਤ ਨੂੰ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਖਾਲਸੇ ਦਾ ਨਵਾਂ ਸਾਲ ਮੰਨਿਆ ਜਾਂਦਾ ਹੈ ਇਸ ਨਵੇਂ ਸਾਲ ਤੇ ਖਾਲਸਾ ਪੰਥ ਵੱਲੋ ਮੋਗਾ ਸ਼ਹਿਰ ਵਿੱਚ ਸਿੰਘ ਸਾਹਿਬ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਚੱਲਦਾ ਵੀਰ ਨਹਿੰਗ ਸਿੰਘ ਭਾਰਤ ਪੰਜਾਬ ਦੀ ਅਗਵਾਈ ਹੇਠ ਜਥੇਦਾਰ ਬਲਦੇਵ ਸਿੰਘ ਮਾਲਵਾ ਜੋਨ ਮੋਗਾ ਗੁਰੂ ਘਰਾਂ ਦੇ ਨਿਗਰਾਨ ਵੱਲੋਂ ਅਤੇ ਸਮੂਹ ਸੰਗਤਾਂ ਅਤੇ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ ਮਹੱਲਾ ਮੋਗਾ ਦਾਣਾ ਮੰਡੀ ਵਿਚੋਂ ਆਰੰਭ ਹੋਕੇ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਬਾਬਾ ਮੱਲ ਸਿੰਘ ਜੀ ਚੜਿੱਕ ਰੋਡ ਵਿਖੇ ਘੋੜ ਸਵਾਰ ,ਕਿਲਾ ਪੱਟੀ, ਨੇਜੇਬਾਜੀ ਅਤੇ ਗੱਤਕੇ ਦੀ ਜ਼ੋਹਰ ਦਿਖਾਏ ਗਏ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਨੇ ਆਈਆਂ ਹੋਈਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਅਤੇ ‘ਜੀ ਆਇਆ ਨੂੰ ‘ਕਿਹਾ । ਇਸ ਮੌਕੇ ਜਥੇਦਾਰ ਬਲਦੇਵ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਨੌਜਵਾਨ ਪੀੜੀ ਇਸ ਮਹੱਲੇ ਤੋਂ ਸੇਧ ਲੈਕੇ ਗੁਰੂ ਵਾਲੇ ਬਣਨ ਤਾਂ ਕਿ ਆਪਣੀ ਜ਼ਿੰਦਗੀ ਗੁਰਸਿੱਖੀ ਦੇ ਨਾਲ ਜੀਕੇ ਆਪਣੇ ਮਾਂ ਪਿਓ ਦੀ ਸੇਵਾ ਕਰਨ ਦੀਆਂ ਜੁੰਮੇਵਾਰੀਆਂ ਨਿਭਾ ਸਕਣ ਇਸ ਕਰਕੇ ਨੌਜਵਾਨ ਪੀੜੀ ਨੂੰ ਮੈਸੇਜ ਦਿੱਤਾ ਕੀ ਇਸ ਤਰਾਂ ਦੇ ਉਪਰਾਲੇ ਕਰਨ ਦੇ ਨਾਲ ਸਾਡਾ ਸਮਾਜ ਚੜਦੀ ਕਲਾ ਦੀ ਜਿੰਦਗੀ ਜੀ ਸਕਦਾ ਹੈ ਇਸ ਕਰਕੇ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪਹੁੰਚਣ ਤੇ ਮਹਾਂਪੁਰਸ਼ ਸਾਧੂ ਸੰਤ ਅਤੇ ਜਥੇਦਾਰ ਬਲਦੇਵ ਸਿੰਘ ਮਾਲਵਾ ਜੋਨ ਦੀ ਗਵਾਹੀ ਵਿੱਚ ਮੋਗੇ ਮਹੱਲਾ ਕੱਢਿਆ ਗਿਆ ਜਿਸ ਵਿੱਚ ਮਹਾਂਕਾਲ ਜਥੇਦਾਰ ਸੁਖਦੇਵ ਸਿੰਘ ਲੋਪੋ ਵਾਲੇ,ਮਹਾਕਾਲ ਜਥੇਦਾਰ ਮੰਗਲ ਸਿੰਘ ਦੁੱਨੇਕੇ ਵਾਲੇ, ਜਥੇਦਾਰ ਮਹਾਕਾਲ ਚਮਕੌਰ ਸਿੰਘ ਮੋਗੇ ਵਾਲੇ, ਮਹਾਕਾਲ ਬਾਬਾ ਜਰਨੈਲ ਸਿੰਘ ਜੀ ਲੰਡੇਕੇ ਵਾਲੇ,ਮਹਾਕਾਲ ਗੁਰਚਰਨ ਸਿੰਘ ਮੋਗੇ ਵਾਲੇ,ਮਹਾਕਾਲ ਬੇਅੰਤ ਸਿੰਘ ਮਹੇਸਰੀ ਵਾਲੇ ,ਮਹਾਕਾਲ ਭਰਪੂਰ ਸਿੰਘ ਦੀ ਰਣੀਆਂ, ਮਾਸਟਰ ਸਤਪਾਲ ਸਿੰਘ ਅਤੇ ਜਸਵਿੰਦਰ ਸਿੰਘ ਅਤੇ ਕਰਮਜੀਤ ਸਿੰਘ ਅਤੇ ਬਾਬਾ ਸਤਿਨਾਮ ਸਿੰਘ ਅਤੇ ਹੋਰ ਵੀ ਸਿੰਘਾਂ ਵੱਲੋਂ ਪੂਰੇ ਤਨ ਮਨ ਨਾਲ ਸੇਵਾ ਨਿਭਾਈ ਗਈ ਜਿਸ ਵਿੱਚ ਪਹੁੰਚੇ ਹੋਏ ਜਥੇ ਵਜੋਂ ਬਾਬਾ ਮੇਜਰ ਸਿੰਘ ਸੋਢੀ ਜੀ ਅਤੇ ਜਥੇਦਾਰ ਹਰਮੇਲ ਸਿੰਘ ਘੋੜਿਆ ਵਾਲੇ ਅਤੇ ਮਾਲਵਾ ਜੋਨ ਜਥੇਦਾਰ ਬਲਦੇਵ ਸਿੰਘ ਮੋਗਾ ਵਜੋਂ ਕੱਢਿਆ ਗਿਆ ਜਿਸ ਵਿੱਚ ਬਾਬਾ ਕੁਲਵਿੰਦਰ ਸਿੰਘ ਅਤੇ ਬਾਬਾ ਸਰਜੀਤ ਸਿੰਘ ਮਹਿਰੋਂ ਅਤੇ ਬਾਬਾ ਕੋਟਕਪੂਰੇ ਵਾਲੇ ਗਰੀਬ ਦਾਸ , ਚੇਅਰਮੈਨ ਅਵਤਾਰ ਸਿੰਘ ਸਮਾਧ ਭਾਈ,ਮਹਾਕਾਲ ਬਾਬਾ ਜਸਵੰਤ ਸਿੰਘ ਰੋਡੇ, ਜੱਥੇਦਾਰ ਸੁਖਦੇਵ ਸਿੰਘ ਲੋਪੋ, ਦੁਆਬੇ ਦੇ ਜੱਥੇਦਾਰ ਹਰੀ ਸਿੰਘ ਸਮੇਤ ਜੱਥੇ ਪਹੁੰਚੇ, ਬਾਬਾ ਨਿਰੰਜਨ ਸਿੰਘ ਮੱਲਕੇ, ਜੱਥੇਦਾਰ ਹਰਚੰਦ ਸਿੰਘ ਮੋਗਾ,ਜਥੇਦਾਰ ਬਲਦੇਵ ਸਿੰਘ ਆਦਿਵਾਸੀ ਮੁਖੀ ਲਵ ਕੁਸ਼ ਦਲ ਪੰਜਾਬ , ਸੰਤ ਯਸ਼ਪਾਲ ਜੀ ਵਾਲਮੀਕ ਆਸ਼ਰਮ ਸ੍ਰੀ ਅੰਮ੍ਰਿਤਸਰ, ਸੇਵਕ ਵਿਜੇ ਸ਼ੈਰੀ ਮੁੱਖ ਸੰਚਾਲਕ ਵਾਲਮੀਕ ਆਸ਼ਰਮ ਮੋਗਾ, ਕੁਲਵਿੰਦਰ ਕੌਰ ਪੰਜਾਬ ਪ੍ਰਧਾਨ, ਸੰਦੇਸ਼ ਰਾਣੀ ਪ੍ਰਧਾਨ, ਨਿਰਮਲ ਸ਼ਰਮਾ ਪ੍ਰਧਾਨ, ਜਥੇਦਾਰ ਪਰਮਜੀਤ ਸਿੰਘ ਪੰਮਾ ਖਾਈ ਤੋਂ ਇਲਾਵਾ ਹੋਰ ਵੀ ਸਾਧੂ ਸੰਤ ਹਾਜ਼ਰ ਸਨ।