ਕਿਸੇ ਵੀ ਮੈਡੀਕਲ ਪ੍ਰੈਕਟੀਸ਼ਨਰ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ….ਡਾ ਅਨਵਰ ਭਸੌੜ .
ਬਿਲਾਸਪੁਰ 9 ਮਾਰਚ (ਮਿੰਟੂ ਖੁਰਮੀ,ਡਾ ਕੁਲਦੀਪ ਸਿੰਘ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੀ ਇਕ ਵਿਸ਼ੇਸ਼ ਮਹੀਨਾਵਾਰ ਮੀਟਿੰਗ ਮਹਿਲ ਕਲਾਂ ਵਿਖੇ ਹੋਈ ।ਜਿਸ ਵਿੱਚ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਡਾ ਅਨਵਰ ਖਾਨ ਭਸੌੜ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ ਅਨਵਰ ਖਾਨ ਭਸੌੜ ਨੇ ਕਿਹਾ ਕਿ ਸਟੇਟ ਬਾਡੀ ਦੀ ਮੀਟਿੰਗ ਪੰਜਾਬ ਸਰਕਾਰ ਨਾਲ ਚੱਲ ਰਹੀ ਹੈ ।ਜਿਸ ਵਿੱਚ ਜਲਦੀ ਹੀ ਕੋਈ ਸਾਰਥਕ ਸਿੱਟਾ ਨਿਕਲਣ ਦੀ ਆਸ ਬੱਝੀ ਹੈ। ਉਨ੍ਹਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਅੱਗੇ ਹੋਰ ਕਿਹਾ ਕਿ ਦਿੱਲੀ ਦੇ ਕੁਝ ਇਲਾਕਿਆਂ ਅੰਦਰ ਹੋਈਆਂ ਫਿਰਕੂ ਹਿੰਸਕ ਵਾਰਦਾਤਾਂ ਇੱਕ ਇੱਕ ਸੋਚੀ ਸਮਝੀ ਸਕੀਮ ਤਹਿਤ ਅਤੇ ਯੋਜਨਾਬੱਧ ਢੰਗ ਨਾਲ ਇੱਕ ਫਿਰਕੇ ਦੇ ਲੋਕਾਂ ਖਾਸ ਕਰ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹਨ । ਉਨ੍ਹਾਂ ਦੇ ਬਹੁਤ ਸਾਰੇ ਘਰਾਂ , ਦੁਕਾਨਾਂ, ਵਹੀਕਲਾਂ , ਮਸਜਿਦਾਂ ਆਦਿ ਨੂੰ ਅੱਗਾਂ ਲਾ ਕੇ ਸਾੜ ਦਿੱਤਾ ਗਿਆ ।ਇਸ ਹਮਲੇ ਦੌਰਾਨ ਤਕਰੀਬਨ 70 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਜ਼ਾਰਾਂ ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ। ਸੈਂਕੜੇ ਨੌਜਵਾਨ ਅੱਜ ਵੀ ਜ਼ੇਰੇ ਇਲਾਜ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਚੁੱਕੀ ਹੈ। ਇਸ ਘਟਨਾ ਕ੍ਰਮ ਦੌਰਾਨ ਦਿੱਲੀ ਦੀ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਹੀ ਨਿੰਦਣਯੋਗ ਤੇ ਮੂਕ ਦਰਸ਼ਕ ਵਰਗੀ ਰਹੀ ਹੈ ।
ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ CAA..NRC..NPR .. ਕਾਨੂੰਨ ਪਾਸ ਕੀਤਾ ਗਿਆ ਹੈ ।ਉਸ ਖ਼ਿਲਾਫ਼ ਸਾਰੇ ਦੇਸ਼ ਅੰਦਰ ਧਰਨੇ ਲੱਗੇ ਹੋਏ ਹਨ ।ਥਾਂ ਥਾਂ ਤੇ ਮੁਜ਼ਾਹਰੇ ਹੋ ਰਹੇ ਹਨ। ਤਾਂ ਕਿ ਇਸ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਵੇ ।ਸਰਕਾਰ ਵੱਲੋਂ ਇਸ ਕਾਨੂੰਨ ਨੂੰ ਬਣਾ ਕੇ ਦੇਸ਼ ਵਿੱਚ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦ ਕਿ ਸਾਡਾ ਦੇਸ਼ ਇੱਕ ਸੈਕੂਲਰ ਦੇਸ਼ ਹੈ। ਜਿੱਥੇ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਆਪਸੀ ਪਿਆਰ ਨਾਲ ਰਹਿ ਰਹੇ ਹਨ ।ਜਦੋਂ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਵਿੱਚ ਆਰਐਸਐਸ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ।
ਡਾ ਜਗਜੀਤ ਸਿੰਘ ਕਾਲਸਾਂ ਨੇ ਕਿਹਾ ਕਿ ਸਾਡਾ ਦੇਸ਼ ਦੀਵਾਲੀਆ ਹੋਣ ਕਿਨਾਰੇ ਪੁੱਜ ਚੁੱਕਾ ਹੈ। ਜਿਸ ਦੀ ਉਦਾਹਰਨ ਪਹਿਲਾਂ ਪੀ ਐਮ ਸੀ ਬੈਂਕਾਂ ਵਿੱਚ ਲੋਕਾਂ ਦਾ ਗਿਆਰਾਂ ਹਜ਼ਾਰ ਕਰੋੜ ਰੁਪਿਆ ਡੁੱਬ ਗਿਆ ਤੇ ਹੁਣ YES ਬੈਂਕ ਵਿੱਚ ਦੋ ਲੱਖ ਕਰੋੜ ਖਤਰੇ ਵਿੱਚ ਹੈ । SBI ਤੇ LIC ਨੂੰ ਜ਼ਬਰਦਸਤੀ YES ਬੈਂਕ ਖਰੀਦਣ ਨੂੰ ਕਿਹਾ ਗਿਆ ਹੈ । IDBI ਬੈਂਕ ਪਹਿਲਾਂ ਹੀ ਘਾਟੇ ਵਿੱਚ ਹੈ ।
ਵਿਜੇ ਮਾਲੀਆ ਨੌ ਹਜ਼ਾਰ ਕਰੋੜ.. ਨੀਰਵ ਮੋਦੀ ਗਿਆਰਾਂ ਹਜ਼ਾਰ ਕਰੋੜ ਤੇ ਮੋਹਲ ਚੌਕਸੀ ਛੇ ਹਜ਼ਾਰ ਕਰੋੜ ਲੈ ਕੇ ਭੱਜ ਗਏ ਹਨ । ਸਾਡਾ ਦੇਸ਼ ਦੁਨੀਆਂ ਦਾ ਪਹਿਲਾ ਦੇਸ਼ ਹੋਵੇਗਾ ਜਿੱਥੋਂ ਦੀ ਏਅਰਲਾਈਨ ਸਾਡੀ ਨਹੀਂ ਹੋਵੇਗੀ। ਏਅਰ ਇੰਡੀਆ ਵਿਕਣ ਲੱਗੀ ਹੈ । LIC ਅਕਵੰਜਾ ਪ੍ਰਸੈਂਟ ਵੇਚ ਦਿੱਤੀ ਗਈ ਹੈ। BSNL ਉਜਾੜ ਕੇ ਉਹਦੇ ਟਾਵਰ ਅੰਬਾਨੀ ਨੂੰ ਸੌਂਪ ਦਿੱਤੇ ਹਨ । ਭਾਰਤ ਪੈਟਰੋਲੀਅਮ ਵੇਚਣ ਦੀ ਵੀ ਤਿਆਰੀ.. ਰੇਲਵੇ ਪ੍ਰਾਈਵੇਟ ਕਰਨ ਦੀ ਤਿਆਰੀ.. ਸੰਵਿਧਾਨ ਉਜਾੜਨ ਦੀ ਤਿਆਰੀ ਹਿੰਦੂ- ਸਿੱਖ -ਮੁਸਲਮਾਨ ਦੰਗੇ ਕਰਵਾਉਣ ਦੀ ਤਿਆਰੀ ਕਰੀ ਬੈਠੀ ਹੈ ਇਹ ਮੋਦੀ ਸਰਕਾਰ ।
ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਡਾ ਸੁਖਵਿੰਦਰ ਸਿੰਘ ਠੁੱਲੀਵਾਲ ਡਾ ਕੇਸਰ ਖ਼ਾਨ.ਡਾ ਸੁਰਜੀਤ ਸਿੰਘ ਡਾ ਬਲਦੇਵ ਸਿੰਘ ਡਾਕਟਰ ਜਸਬੀਰ ਸਿੰਘ ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਡਾ ਨਾਹਰ ਸਿੰਘ ਡਾ. ਸ਼ਕੀਲ ਮੁਹੰਮਦ ਆਦਿ ਨੇ ਵੀ ਸੰਬੋਧਨ ਕੀਤਾ ।