ਮੋਗਾ (ਮਿੰਟੂ ਖੁਰਮੀ)ਮੈਡੀਕਲ ਪ੍ਰੈਕਟੀਸਨਰ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾ ਕੇਵਲ ਸਿੰਘ ਖੋਟੇ ਦੀ ਪ੍ਰਧਾਨਗੀ ਹੇਠ ਪਿੰਡ ਰਾਜਿਆਣਾ Aਬਾਬਾ ਰਾਜਾ ਪੀਰ ਝਿੜੀ ਵਿਖੇ ਮਿਤੀ 5/11/20 ਦਿਨ ਵੀਰਵਾਰ ਨੂੰ ਸਵੇਰੇ 10:30 ਵਜੇ ਤੋਂ 12 ਵਜੇ ਤੱਕ ਹੋਈ।ਮੀਟਿੰਗ ਵਿਚ ਵਿਸ਼ੇਸ਼ ਤੋਰ ਤੇ ਪਾਉਚੇ ਸਰਕਾਰੀ ਹਸਪਤਾਲ ਬਾਘਾ ਪੁਰਾਣਾ ਤੋਂ ਰੇਸ਼ਮ ਸਿੰਘ ਹਿਲਥ ਇੰਸਪੈਕਟਰ ਤੇ ਅਵਤਾਰ ਸਿੰਘ ਹਿਲਥ ਇੰਸਪੈਕਟਰ ਜੋ ਮਲੇਰੀਆ , ਡੇਂਗੂ ਤੇ ਕਰੋਨਾ ਤੋਂ ਬਚਨ ਤੇ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਹਨਾਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਆਵੈਰਨੇਸ ਕਰਨ ਲਈ ਯੂਨੀਅਨ ਵਲੋਂ ਪ੍ਰਫੁਲਿਤ ਵੰਡੇ ਗਏ।ਮੀਟੰਗ ਤੋਂ ਬਾਅਦ ਕਿਸਾਨਾਂ ਦੇ ਚੱਕੇ ਜਾਮ ਵਿਚ 12:30 ਤੋਂ ਸ਼ਾਮ 4 ਵਜੇ ਤੱਕ ਸਮੂਲੀਅਤ ਕੀਤੀ ਗਈ।ਪ੍ਰਧਾਨ ਕੇਵਲ ਸਿੰਘ ਖੋਟੇ ਨੇ ਕਿਹਾ ਕੇ ਸਾਡੀ ਯੂਨੀਅਨ ਦੇ ਸੂਬਾ ਪ੍ਰਧਾਨ ਡਾ ਧੰਨਾ ਮੱਲ ਜੀ ਗੋਇਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਬਾਘਾ ਪੁਰਾਣਾ ਦੀ ਟੀਮ ਵਲੋਂ ਰਿਲਾਇੰਸ ਪੰਪ ਰਾਜਿਆਣਾ ਤੇ ਟੂਲ ਪਲਾਜ਼ਾ ਚੰਦ ਪੁਰਾਣਾ ਵਿਖੇ ਕਿਸਾਨਾਂ ਦੀਆਂ ਸਹਿਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ 8 ਅਕਤੂਬਰ ਤੋਂ ਲਗਾਤਾਰ ਨਿਰੰਤਰ ਮੇਡੀਕਲ ਕੈਂਪ ਚਲ ਰਿਹਾ ਹੈ।ਇਸ ਮੌਕੇ ਡਾ ਬਲਜਿੰਦਰ ਸਿੰਘ ਨੱਥੋਕੇ,ਕੁਲਦੀਪ ਸਿੰਘ ਲਾਧਾਈ ਕੇ, ਜਸਵੀਰ ਸਿੰਘ ਖਾਲਸਾ ਜੀ ਮਾਣੂੰਕੇ, ਮੰਗਤ ਰਾਏ ਬੁੱਧ ਸਿੰਘ ਵਾਲਾ,ਜਰਨੈਲ ਸਿੰਘ ਰਾਜਿਆਣਾ, ਜਤਿੰਦਰਦੀਪ ਸਿੰਘ ਕੋਟਲਾ,ਗੁਰਚਰਨ ਸਿੰਘ ਸਾਹੋਕੇ,ਪਰਮਜੀਤ ਸਿੰਘ ਤੇ ਚੰਦ ਸਿੰਘ ਬਾਘਾ ਪੁਰਾਣਾ, ਛਿੰਦਰ ਪਾਲ ਸਿੰਘ ਮੱਲਕੇ,ਸੁਖਪਾਲ ਸਿੰਘ ਚੋਦਰੀਵਾਲਾ ਆਦਿ।ਅੰਤ ਵਿਚ ਯੂਨੀਅਨ ਨੇ ਸਰਕਾਰ ਕੋਲ ਜਲਦ ਤੋਂ ਜਲਦ ਰਜਿਸਟਰਡ ਕਰਨ ਦੀ ਮੰਗ ਕੀਤੀ।