ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਨੇ ਲੋੜਵੰਦ ਪਰਿਵਾਰ ਦੀ ਆਰਥਿਕ ਮੱਦਦ ਕੀਤੀ 

ਨਿਹਾਲ ਸਿੰਘ ਵਾਲਾ

(ਮਿੰਟੂ ਖੁਰਮੀ ਕੁਲਦੀਪ ਗੋਹਲ) ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਵੱਲੋ ਡਾ ਗੁਰਮੀਤ ਸਿੰਘ ਢਿਲਮਾਵਾਲਾ ਜੋ ਸੰਖੇਪ ਬਿਮਾਰੀ ਕਾਰਨ ਭਰ ਜਵਾਨੀ ਵਿੱਚ ਅਕਾਲ ਚਲਾਣਾ ਕਰ ਗਏ ਸਨ MPAP ਜਥੇਬੰਦੀ ਬਾਘਾ ਪੁਰਾਣਾ ਵਲੋਂ ਉਸ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਉਹਨਾਂ ਦੇ ਗ੍ਰਹਿ ਢਿਲਮਾਵਾਲਾ ਵਿਖੇ ਗੁਰਮੀਤ ਸਿੰਘ ਦੇ ਪਿਤਾ ਗੁਰਚਰਨ ਸਿੰਘ,ਮਾਤਾ ਗੁਰਦੇਵ ਕੌਰ, ਪਤਨੀ ਸਮਰਜੀਤ ਕੌਰ, ਲੜਕੀ ਵੰਦਨਾ, ਬੇਟਾ ਵਿਸਵਜੀਤ ਸਿੰਘ ਨੂੰ ਨਕਦ ਰਾਸ਼ੀ ਸਰਪੰਚ ਮਲਕੀਤ ਸਿੰਘ ਢਿਲਮਾ,ਗੁਰੂ ਹਰਗੋਬਿੰਦ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਦੇ ਰਾਹੀ ਭੇਂਟ ਕੀਤੀ ਗਈ।ਬਲਾਕ ਪ੍ਰਧਾਨ ਡਾ ਕੇਵਲ ਸਿੰਘ ਖੋਟੇ ਨੇ ਕਿਹਾ ਕੇ ਜਥੇਬੰਦੀ ਦੇ ਕਿਸੇ ਵੀ ਸਾਥੀ ਤੇ ਜੇ ਦੁੱਖ ਸੁੱਖ ਆਉਂਦਾ ਹੈ ਤਾਂ ਸਾਡੀ MPAP ਜਥੇਬੰਦੀ ਦੁਖ ਸੁੱਖ ਵਿੱਚ ਸ਼ਰੀਕ ਹੁੰਦੀ ਹੈ।ਡਾ ਗੁਰਮੀਤ ਸਿੰਘ ਬਹੁਤ ਹੀ ਸ਼ਰੀਫ ਤੇ ਜਥੇਬੰਦੀ ਨੂੰ ਸਮਰਪਤ ਸੀ।ਗੁਰਮੀਤ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਨਾ ਸਹਿਣ ਜੋਗ ਘਾਟਾ ਪਿਆ ਓਥੇ ਜਥੇਬੰਦੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਇਸ ਮੌਕੇ ਡਾ ਬਲਜਿੰਦਰ ਸਿੰਘ ਨੱਥੋਕੇ, ਜਸਵਿੰਦਰ ਸਿੰਘ ਭਲੂਰ,ਜਗਜੀਤ ਸਿੰਘ ਸਮਾਧ ਭਾਈ,ਪਵਨ ਸਮਾਧ ਭਾਈ,ਗੁਰਮੇਲ ਸਿੰਘ ਲਾਧਾਈ ਕੇ, ਸੁਖਦੇਵ ਸਿੰਘ ਤੇ ਲਖਵੀਰ ਸਿੰਘ ਢਿਲਮਾਵਲਾ ਤੇ ਡਾ ਗੁਰਪਿਆਰ ਸਿੰਘ ਮੱਲਕੇ ਹਾਜ਼ਰ ਸਨ।

Leave a Reply

Your email address will not be published. Required fields are marked *