ਧਰਮਕੋਟ (ਜਗਰਾਜ ਗਿੱਲ, ਰਿੱਕੀ ਕੈਲਵੀ)
ਬਲਾਕ ਪ੍ਰਧਾਨ ਡਾ ਹਰਮੀਤ ਸਿੰਘ ਲਾਡੀ ਦੀ ਪ੍ਰਧਾਨਗੀ ਹੇਠ ਬਾਬਾ ਪੂਰਨ ਸਿੰਘ ਗੁਰਦੁਆਰਾ ਸਾਹਿਬ ਬਲਾਕ ਅਹੁਦੇਦਾਰਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਬਲਾਕ ਪ੍ਰਧਾਨ ਡਾ ਹਰਮੀਤ ਸਿੰਘ ਲਾਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪਟਿਆਲਾ ਦੇ ਪ੍ਰਸ਼ਾਸਨ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਉਸਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਬਲਾਕ ਧਰਮਕੋਟ ਤੇ ਡਾ ਹਰਮੀਤ ਸਿੰਘ ਲਾਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋ ਦੇ ਕਿਸੇ ਵੀ ਮੈਂਬਰ ਨੂੰ ਆਂਚ ਨਹੀਂ ਆਉਣ ਦਿਆਂਗੇ ਜੇਕਰ ਕੋਈ ਅਫ਼ਸਰ ਸਾਡੇ ਕਿਸੇ ਮੈਂਬਰ ਨੂੰ ਤੰਗ ਪ੍ਰੇਸ਼ਾਨ ਕਰੇਗਾ ਅਸੀਂ ਉਸ ਦਾ ਵਿਰੋਧ ਕਰਾਂਗੇ ਬਲਾਕ ਜਨਰਲ ਸਕੱਤਰ ਡਾ ਅਜੀਤ ਸਿੰਘ ਜਨੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਜਥੇਬੰਦੀ ਮੈਂਬਰ ਸਾਫ਼ ਸੁਥਰੀ ਪ੍ਰੈਕਟਿਸ ਕਰ ਰਹੇ ਹਨ ਜੇ ਇਨ੍ਹਾਂ ਨੂੰ ਕੋਈ ਖੱਜਲ ਖੁਆਰ ਕਰੂਗਾ ਅਸੀਂ ਉਸ ਨੂੰ ਬਖਸ਼ਾਂਗੇ ਨਹੀਂ ਡਾ ਹਰਬੰਸ ਸਿੰਘ ਕੋਟ ਈਸੇ ਖਾਂ ਡਾ ਸੁਰਜੀਤ ਸਿੰਘ ਇੰਦਗਡ਼੍ਹ ਡਾ ਸਤਭਾਗ ਸਿੰਘ ਬੱਡੂਵਾਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੀ ਕਰੋਨਾ ਕਾਲ ਵਿਚ ਪਿੰਡਾਂ ਮੁਹੱਲਿਆਂ ਵਿੱਚ ਬੈਠੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸ਼. ਦੇ ਮੈਂਬਰ ਹੀ ਲੋਕਾਂ ਦੇ ਇਹ ਕੰਮ ਆਏ ਹਨ ਡਾ ਨਿਰਮਲ ਸਿੰਘ ਜਲਾਲਾਬਾਦ ਡਾ ਲਖਵੀਰ ਸਿੰਘ ਨੇ ਸੰਬੋਧਨ ਕਰਦਿਆਂ ਪ੍ਰੈੱਸ ਨੂੰ ਦੱਸਿਆ ਕਿ ਪਿੰਡਾਂ ਵਿੱਚ ਬੈਠੇ ਡਾਕਟਰ ਸਾਫ਼ ਸੁਥਰੀ ਪ੍ਰੈੱਕਟਿਸ ਕਰਨ ਡਾ ਗੁਰਪ੍ਰੀਤ ਸਿੰਘ ਕਿਸ਼ਨਪੁਰਾ ਮੀਤ ਪ੍ਰਧਾਨ ਬਲਾਕ ਧਰਮਕੋਟ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡਾਂ ਮੁਹੱਲਿਆਂ ਚ ਬੈਠੇ ਡਾਕਟਰ ਮੈਂਬਰ ਜਲਦੀ ਮੈਂਬਰਸ਼ਿਪ ਲੈਣ ਇਸ ਮੌਕੇ ਤੇ ਹਾਜ਼ਰ ਡਾ ਦਿਲਬਾਗ ਸਿੰਘ ਢੋਲੇਵਾਲ ਡਾ ਕੁਲਵੰਤ ਸਿੰਘ ਲੁਹਾਰਾ ਕੈਸ਼ੀਅਰ ਦਰਸ਼ਨ ਸਿੰਘ ਤਾਰੇਵਾਲ ਸਹਾਇਕ ਜਨਰਲ ਸਕੱਤਰ ਹਾਜ਼ਰ ਸਨ।