ਧਰਮਕੋਟ 29 ਮਾਰਚ (ਜਗਰਾਜ ਲੋਹਾਰਾ.ਰਿਕੀ ਕੈਲਵੀ) ਕਰੋਨਾ ਵਾਇਰਸ ਦੀ ਬੀਮਾਰੀ ਕਾਰਨ ਜਿੱਥੇ ਦੇਸ਼ ਨੂੰ ਲਾਕ ਡਾਉਨ ਕੀਤਾ ਗਿਆ ਹੈ ਉਥੇ ਹੀ ਗਰੀਬ ਵਰਗ ਦੇ ਲੋਕਾਂ ਲਈ ਦੋ ਵਕਤ ਦੀ ਰੋਟੀ ਲਈ ਬਹੁਤ ਹੀ ਔਖਾ ਹੋਇਆ ਪਿਆ ਹੈ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾ ਦੱਸਿਆ ਜਦ ਤੱਕ ਕਰਫ਼ਿਊ ਹੈ ਉਸ ਸਮੇਂ ਤੱਕ ਰੋਜ਼ਾਨਾ ਲੰਗਰ ਬਣਾਇਆ ਜਾਵੇਗਾ ਘਰ ਘਰ ਲੰਗਰ ਭੇਜਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਨੂੰ ਲਗਾਤਾਰ ਜਾਰੀ ਰੱਖੀਆਂ ਜਾਏਗਾ ਗਰੀਬ ਪਰਿਵਾਰਾਂ ਨੂੰ ਭੁੱਖਾ ਨਈ ਸੋਨ ਦਿੱਤਾ ਜਾਏਗਾ ਲੰਗਰ ਗੁਰੂਦੁਆਰਾ ਸਾਹਿਬ ਵਿੱਚ ਤਿਆਰ ਕੀਤਾ ਜਾਂਦਾ ਹੈ ਓਹਨਾ ਕਿਹਾ ਕਿ ..
ਸ਼ਹਿਰ ਵਾਸੀ ਇਸ ਵਿਚ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ ਓਹਨਾ ਦੱਸਿਆ ਕਿ ਸ਼ਹਿਰ ਦੀਆ ਧਾਰਮਿਕ ਸੰਸਥਾਵਾਂ ਅਤੇ ਲੋਕ ਭਲਾਈ ਸੰਸਥਾਵਾਂ ਰਲ ਮਿਲ ਕੇ ਆਪਣਾ ਫਰਜ ਨਿਭਾ ਰਹੀਆਂ ਹਨ ਤਕਰੀਬਨ ਸੱਤ ਕਵਾਂਟਾਲ ਆਟਾ ਰੋਜ ਗੁਨੀਆ ਜਾਂਦਾ ਹੈ ਇਹ ਲੰਗਰ ਸਭ ਕੁਝ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਜਾਂਦਾ ਹੈ ਜਿਵੇਂ ਮਾਸਕ ਤੇ ਦਸਤਾਨੇ ਵਰਤੇ ਜਾਂਦੇ ਹਨ ਅਤੇ ਥੋੜ੍ਹੀ ਦੂਰੀ ਰੱਖੀ ਜਾਂਦੀ ਹੈ ਇਕੱਠ ਨਈ ਹੋਣ ਦਿੱਤਾ ਜਾਂਦਾ
ਓਹਨਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਪਣੇ ਘਰਾਂ ਵਿਚ ਰਹੋ ਅਤੇ ਪ੍ਰਸ਼ਾਸ਼ਨ ਦਾ ਪੂਰਾ ਸਾਥ ਦਾਓ ਤਾ ਕੀ ਇਸ ਮਾਹਵਾਰੀ ਦੌਰਾਨ ਉਸ ਤੋਂ ਬਚਾ ਕੀਤਾ ਜਾ ਸਕੇ ਇਸ ਮੌਕੇ ਓਹਨਾ ਨਾਲ ਸਾਰੇ ਮਨਜੀਤ ਸਿੰਘ , ਸੁਖਦੇਵ ਸਿੰਘ ਸ਼ੇਰਾ,ਪਿੰਦਰ ਚਾਹਲ,ਸਚਿਨ ਟੰਡਨ,ਗੁਰਸੇਵਕ ਸਿੰਘ ਨਿਰਮਲ ਸਿੰਘ ਚਮਕੌਰ ਸਿੰਘ ਨਿਸ਼ਾਤ ਨੋਹਰੀਆ ਪ੍ਰਧਾਨ ਸ਼ੈਲਰ ਐਸ਼ੋ ਏਸ਼ੀਅਨ ਕਾਲਾ ਮੋਲੜੀ ਯੂਥ ਵਿੰਗ ਕਾਂਗਰਸ ਬਲਾਕ ਪ੍ਰਧਾਨ ਸਾਜਨ ਛਾਬੜਾ ਹਾਜਿਰ ਸਨ