ਮੋਗਾ (ਜਗਰਾਜ ਲੋਹਾਰਾ, ਮਿੰਟੂ ਖੁਰਮੀ)
ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਸਵਰਨਜੀਤ ਕੌਰ, ਉਪ ਮੰਡਲ ਮੈਜਿਸਟਰੇਟ, ਬਾਘਾਪੁਰਾਣਾ ਦੀ ਰਹਿਨੁਮਾਈ ਹੇਠ ਮਿਸ਼ਨ ਫਤਿਹ ਤਹਿਤ ਪਿੰਡ ਸਮਾਲਸਰ ਵਿਖੇ ਖੂਨਦਾਨ ਕੈੰਪ ਲਗਾਇਆ ਗਿਆ। ਇਸਦੇ ਨਾਲ ਹੀ ਬਾਬਾ ਕੌਲ ਦਾਸ ਬਾਘਾਪੁਰਾਣਾ ਵਿਖੇ ਸਿਵਿਲ ਪ੍ਰਸ਼ਾਸਨ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ ਜਿੱਥੇ 67 ਯੁਨਿਟ ਖੂਨ ਇੱਕਠਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸੰਦੀਪ ਹੰਸ ਦੀ ਰਹਿਨੁਮਾਈ ਹੇਠ ਇਹ ਕੈਂਪ ਆਮ ਜਨਤਾ ਨੂੰ ਖੂਨ ਸਬੰਧੀ ਪੇਸ਼ ਆਉਂਦੀ ਸਮੱਸਿਆਵਾਂ ਦੂਰ ਕਰਨਾ ਹੈ।
ਉਹਨਾਂ ਦੱਸਿਆ ਕਿ ਕਰੋਨਾ਼ ਵਾਇਰਸ ਦੇ ਫੈਲਾਅ ਦੌਰਾਨ ਲੋੜਵੰਦਾਂ ਨੂੰ ਖੂਨ ਦੀ ਲੋੜ ਸਬੰਧੀ ਕੋਈ ਸਮੱਸਿਆ ਦਰਪੇਸ਼ ਨਾ ਆਵੇ ਇਸ ਲਈ ਇਹ ਕੈਂਪ ਲਗਾਏ ਜਾ ਰਹੇ ਹਨ ਇਸ ਕੈਪ ਵਿੱਚ ਜਿੱਥੇ ਨੌਜਵਾਨਾਂ ਚ ਚੰਗਾ ਰੁਝਾਨ ਵੇਖਣ ਨੂੰ ਮਿਲਿਆ ਹੈ। ਉਹਨਾਂ ਆਮ ਜਨਤਾ ਨੂ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਕੰਮ ਚ ਸਰਕਾਰ ਦਾ ਸਾਥ ਦੇਣ।
ਇਸ ਮੌਕੇ ਉਨ੍ਹਾਂ ਗੈਰ ਸਰਕਾਰੀ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਖੂਨ ਦਾਨ ਕੈਂਪ ਲਗਾਇਆ ਗਿਆ। ਇੰਨਾਂ ਚ ਸਮਾਲਸਰ ਸੇਵਾ ਸੰਮਤੀ, ਸੰਤ ਬਾਬਾ ਕੋਲ ਦਾਸ ਯੂਥ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ, ਬਾਬਾ ਪ੍ਰਤਾਪ ਦਾਸ ਸਪੋਰਟਸ ਕਲੱਬ, ਹੈਰੀਟੇਜ ਕਲੱਬ ਰੋਡੇ, ਵਾਹਿਗੁਰੂ ਸੇਵਾ ਸੁਸਾਇਟੀ ਮਾੜੀ, ਫਤਿਹ ਨੌਜਵਾਨ ਸਭਾ ਅਤੇ ਰਵੀ ਦਾਸ ਕਲੱਬ ਸ਼ਾਮਲ ਸਨ।
ਖੂਨਦਾਨ ਕਰਨ ਵਾਲੇ ਸੱਜਣਾ ਨੂੰ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸ੍ਰੀ ਗੁਰਮੀਤ ਸਿੰਘ ਸਹੋਤਾ ਤਹਿਸੀਲਦਾਰ, ਬਾਘਾਪੁਰਾਣਾ, ਸ੍ਰੀ ਹਰਿੰਦਰਪਾਲ ਸਿੰਘ ਬੇਦੀ ਨਾਇਬ ਤਹਿਸੀਲਦਾਰ, ਸਮਾਲਸਰ, ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ, ਬਾਘਾਪੁਰਾਣਾ, ਗੁਰਚਰਨ ਸਿੰਘ ਕਾਨੂੰਗੋ, ਸਮੂਹ ਪਟਵਾਰੀ ਸਮਾਲਸਰ ਅਤੇ ਡਾ. ਬਲਰਾਜ ਸਿੰਘ ਰਾਜੂ ਜਿਲ੍ਹਾ ਪ੍ਰਧਾਨ ਕਲੱਬ, ਬਾਘਾਪੁਰਾਣਾ ਹਾਜਰ ਸਨ। ਇਸ ਸਮੇਂ ਕੁੱਲ 65 ਯੂਨਿਟ ਖੂਨਦਾਨ ਕੀਤਾ ਗਿਆ।