ਮੋਗਾ 2 ਜੁਲਾਈ:(ਜਗਰਾਜ ਲੋਹਾਰਾ)
ਪੰਜਾਬ ਸਰਕਾਰ ਵੱਲੋ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਮੁਹਿੰਮ ਨੂੰ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵੱਲੋ ਹਰ ਰੋਜ਼ ਵੱਖ ਵੱਖ ਗਤੀਵਿਧੀਆਂ ਕਰਕੇ ਲੋਕਾਂ ਨੂੰ ਚੇਤਨ ਕੀਤਾ ਜਾ ਰਿਹਾ ਹੈ ਕਿ ਅਸੀ ਕਰੋਨਾ ਦੇ ਸੰਕਰਮਣ ਤੋ ਕਿਵੇ ਬਚ ਸਕਦੇ ਹਾਂ ਅਤੇ ਪੰਜਾਬ ਸਰਕਾਰ ਵੱਲੋ ਕਰੋਨਾ ਵਾਈਰਸ ਦੇ ਸੰਕਰਮਣ ਦੇ ਖਾਤਮੇ ਲਈ ਚਲਾਏ ਗਏ ਮਿਸ਼ਨ ਫਤਿਹ ਨੂੰ ਕਿਵੇ ਕਾਮਯਾਬ ਬਣਾ ਸਕਦੇ ਹਾਂ। ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋ ਜੋ ਜੋ ਜਾਗਰੂਕਤਾ ਗਤੀਵਿਧੀਆਂ ਲੋਕਾਂ ਨੂੰ ਕਰੋਨਾ ਸੰਕਰਮਣ ਤੋ ਚੇਤਨ ਕਰਨ ਲਈ ਚਲਾਈਆਂ ਜਾ ਰਹੀਆਂ ਹਨ ਕਾਫੀ ਸ਼ਲਾਘਾਯੋਗ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅੱਜ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੋਗਾ ਦੇ ਮੁਲਾਜ਼ਮਾਂ ਅਤੇ ਆਂਗਣਵਾੜੀ ਵਰਕਰਾਂ ਵੱਲੋ ਪੰਜਾਬ ਸਰਕਾਰ ਵੱਲੋ ਚਲਾਈ ਗਏ ਗਏ ਮਿਸ਼ਨ ਫਤਿਹ ਤਹਿਤ ਕਰੋਨਾ ਦੇ ਸੰਕਰਮਣ ਤੋ ਬਚੇ ਰਹਿਣ ਦੀਆਂ ਸਾਵਧਾਨੀਆਂ ਨੂੰ ਘਰ ਘਰ ਜਾ ਕੇ ਵਿਸਥਾਰ ਸਹਿਤ ਸਮਝਾਇਆ। ਆਂਗਣਵਾੜੀ ਵਰਕਰਾਂ ਅਤੇ ਮੁਲਾਜ਼ਮਾਂ ਨੇ ਕਾਫੀ ਉਤਸ਼ਾਹ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ ਕਾਇਮ ਰੱਖਣੀ ਅਤੇ ਬੇਲੋੜੀ ਮੂਵਮੈਟ ਨੂੰ ਬਿਲਕੁਲ ਬੰਦ ਕਰਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਅਸੀ ਸਮਾਜਿਕ ਦੂਰੀ ਅਤੇ ਬੇਲੋੜੀ ਮੂਵਮੈਟ ਨੂੰ ਬੰਦ ਕਰਕੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਪਿੰਡ ਨੂੰ ਅਤੇ ਆਪਣੇ ਪੰਜਾਬ ਨੂੰ ਕਰੋਨਾ ਦੇ ਸੰਕਰਮਣ ਤੋ ਬਚਾ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਅੱਜ ਦੀਆਂ ਕੁਝ ਗਤੀਵਿਧੀਆਂ ਤੇ ਚਾਨਣਾ ਪਾਉਦਿਆਂ ਦੱਸਿਆ ਕਿ ਅੱਜ ਆਂਗਣਵਾੜੀ ਵਰਕਰ ਵੱਡਾ ਘਰ ਬੇਅੰਤ ਕੌਰ, ਆਂਗਣਵਾੜੀ ਵਰਕਰ ਭੇਖਾ ਅਮਰਜੀਤ ਕੌਰ, ਆਂਗਣਵਾੜੀ ਵਰਕਰ ਦੌਲਤਪੁਰਾ ਉੱਚਾ ਗੁਰਪ੍ਰੀਤ ਕੌਰ, ਆਗਣਵਾੜੀ ਵਰਕਰ ਸਿੰਘਾਂਵਾਲਾ ਨਿਰਮਲ ਕਾਂਤਾ, ਆਂਗਣਵਾੜੀ ਵਰਕਰ ਵੀਰਪਾਲ ਕੌਰ, ਬਲਜਿੰਦਰ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ, ਸੁਰਜੀਤ ਕੌਰ ਨੇ ਬਹੁਤ ਹੀ ਉਤਸ਼ਾਹ ਜਨਕ ਤਰੀਕੇ ਨਾਲ ਲੋਕਾਂ ਵਿੱਚ ਕਰੋਨਾ ਦੇ ਸੰਕਰਮਣ ਤੋ ਬਚਣ ਬਾਰੇ ਜਾਗਰੂਕਤਾ ਫੈਲਾਈ ਅਤੇ ਮਿਸ਼ਨ ਫਤਿਹ ਦੇ ਪੰਫਲੈਟਸ ਦੀ ਵੰਡ ਘਰ ਘਰ ਕੀਤੀ ਤਾਂ ਕਿ ਹਰ ਘਰ ਇਸਦੇ ਸੰਕਰਮਣ ਤੋ ਬਚ ਸਕੇ। ਆਂਗਣਵਾੜੀ ਵਰਕਰਾਂ ਨੇ ਘਰਾਂ ਵਿੱਚ ਜਾ ਕੇ ਹੱਥ ਧੋਣੇ ਦੇ ਸਹੀ ਤਰੀਕਿਆਂ ਬਾਰੇ ਵੀ ਵਿਸਥਾਰਪੂਰਵਕ ਸਮਝਾਇਆ।
ਇਸ ਤੋ ਇਲਾਵਾ ਜਲਾਲਾਬਾਦ ਪੂਰਬੀ , ਫਤਿਹਗੜ੍ਹ ਕੋਰੋਟਾਣਾ, ਦੱਤਾ, ਲੋਹਗੜ੍ਹ ਸਮੇਤ ਹੋਰਨਾਂ ਪਿੰਡਾਂ ਵਿੱਚ ਆਂਗਣਵਾੜੀ ਵਰਕਰਾਂ ਨੇ ਪੰਫਲੈਟਸ, ਡਰਾਇੰਗ ਚਾਰਟਾਂ ਆਦਿ ਜਰੀਏ ਲੋਕਾਂ ਵਿੱਚ ਇਸ ਸੰਕਰਮਣ ਤੋ ਬਚੇ ਰਹਿਣ ਬਾਰੇ ਚੇਤਨਤਾ ਫੈਲਾਈ। ਇਸਦੇ ਨਾਲ ਹੀ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਦਫ਼ਤਰ ਮੋਗਾ 1 ਦੇ ਮੁਲਾਜ਼ਮਾਂ ਵੱਲੋ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਲੋਕਾਂ ਵਿੱਚ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਦਾ ਸਾਥ ਦੇਣ ਦੀ ਅਪੀਲ ਕੀਤੀ।