ਸੀ ਐਂਡ ਵੀ ਕੇਡਰ ਦੇ ਅਧਿਆਪਕਾਂ ਦੀ ਤਨਖਾਹ ਕਟੌਤੀ ਅਤੇ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਮਰਜ ਨਾ ਕਰਨ ਤੇ ਪ੍ਰਮੋਸ਼ਨ ਤਹਿਤ ਅਧਿਆਪਕਾ ਨੂੰ ਦੂਰ ਦੂਰਾਂਡੇ ਸਟੇਸ਼ਨ ਦੇਣ ਦੇ ਖਿਲਾਫ ਪੰਜਾਬ ਭਰ ਦੇ ਅਧਿਆਪਕਾਂ ਵਿੱਚ ਭਾਰੀ ਰੋਸ- ਆਗੂ* *
ਮੋਗਾ 24 ਦਸੰਬਰ
(ਦਲੀਪ ਕੁਮਾਰ, ਜਗਰਾਜ ਸਿੰਘ ਗਿੱਲ)
ਪਿਛਲੇ ਦਿਨੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਅਤੇ ਡੀ. ਟੀ. ਐਫ.ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਨਾਲ ਪੰਜਾਬ ਭਵਨ ਚੰਡੀਗੜ੍ਹ ਵਿੱਚ ਹੋਈ। ਜਿਸ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਨੇ ਮਿਡਲ ਸਕੂਲ ਨੂੰ ਬੰਦ ਕਰਨ ਦੀ ਤਜਵੀਜ਼ ਪੇਸ਼ ਕਰ ਦਿੱਤੀ। ਸੀ ਐਂਡ ਵੀ ਕੇਡਰ ਦੀ ਤਨਖਾਹ ਕਟੌਤੀ ਤੇ ਗੱਲ ਕੀਤੀ ਤਾਂ ਸਿੱਖਿਆ ਮੰਤਰੀ ਨੇ ਕੋਈ ਬਹੁਤਾ ਗੌਰ ਨਾ ਕੀਤਾ। ਜਿਸ ਦੇ ਵਿਰੋਧ ਵਜੋਂ ਸਾਂਝਾ ਅਧਿਆਪਕ ਮੋਰਚਾ ਅਤੇ ਡੀਟੀਐਫ ਪੰਜਾਬ ਵੱਲੋਂ ਸਾਂਝੇ ਰੂਪ ਵਿੱਚ ਜਿਲ੍ਹਾ ਹੈਡਕੁਟਰਾਂ ਤੇ ਸਿੱਖਿਆ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜਾਹਰੇ ਕੀਤੇ ਗਏ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦਿਗਵਿਜੇਪਾਲ ਸ਼ਰਮਾ ਗੁਰਪ੍ਰੀਤ ਅਮੀਵਾਲ,ਪ੍ਰਗਟਜੀਤ ਕਿਸਨਪੁਰਾ,ਜਤਿੰਦਰ ਭੋਲਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਦਾ ਵਤੀਰਾ ਅਧਿਆਪਕਾ ਮੰਗਾ ਸਬੰਧੀ ਕੋਈ ਵਧੀਆ ਨਹੀਂ ਸੀ। ਉਨਾਂ ਨੇ ਤਿੰਨ ਮੰਗਾਂ ਤੇ ਹੀ ਗੱਲ ਕੀਤੀ ਤੇ ਉੱਠ ਗਏ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਦੇ ਵਤੀਰੇ ਅਤੇ
ਅਧਿਆਪਕਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਪੰਜਾਬ ਭਰ ਦੇ ਅਧਿਆਪਕਾਂ ਵਿੱਚ ਰੋਸ ਹੈ ਇਸ ਲਈ ਅੱਜ ਸਿੱਖਿਆ ਮੰਤਰੀ ਪੰਜਾਬ ਦੇ ਅਰਥੀ ਫੂਕ ਮੁਜਾਰੇ ਕੀਤੇ ਗਏ । ਅਧਿਆਪਕ ਆਗੂਆ , ਜੱਜਪਾਲ ਬਾਜੇ ਕੇ ਕੇ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਧਿਆਪਕਾਂ ਦੀਆਂ ਮੰਗਾਂ ਈਟੀਟੀ ਤੋਂ ਮਾਸਟਰ ਕਾਰਡ ਤੇ ਮਾਸਟਰ ਕਾਡਰ ਤੋਂ ਲੈਕਚਰ ਦੀ ਪ੍ਰਮੋਸ਼ਨ ਦੌਰਾਨ ਅਧਿਆਪਕਾਂ ਨੂੰ ਦਿੱਤੇ ਦੂਰ ਦੁਰਾਡੇ ਸਟੇਸ਼ਨਾਂ ਨੂੰ ਬਦਲਦੇ ਹੋਏ ਉਹਨਾਂ ਨੂੰ ਉਹਨਾਂ ਦੇ ਜਿਲ੍ਹੇ ਵਿੱਚ ਖਾਲੀ ਸਟੇਸ਼ਨਾਂ ਤੇ ਐਡਜਸਟ ਕੀਤਾ ਜਾਵੇ, ਸੀ. ਐਂਡ. ਵੀ, ਕੇਡਰ ਦੀ ਤਨਖਾਹ ਕਟੌਤੀ, ਕੰਪਿਊਟਰ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ. ਆਦਰਸ਼ ਸਕੂਲ ਟੀਚਰਜ,ਮੈਟੋਰੀਅਸ ਸਕੂਲ ਟੀਚਰਜ ਨੂੰ ਸਕੂਲਾਂ ਸਮੇਤ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ , ਪੇਂਡੂ ਭੱਤਾ, ਪੁਰਾਣੀ ਪੈਨਸ਼ਨ ਦੀ ਬਹਾਲੀ , ਬਦਲੀਆਂ ਵਿੱਚ ਡਾਟਾ ਮਿਸ ਮੈਚ ਨੂੰ ਇੱਕ ਮੌਕਾ, ਹਰ ਤਰਾਂ ਦੀਆਂ ਪ੍ਰਮੋਸ਼ਨਾ ਕਰਨਾ, ਪ੍ਰਮੋਸ਼ਨਾ ਵਿੱਚ ਸਾਰੇ ਸਟੇਸ਼ਨ ਸੋ਼ਅ ਕਰਨਾ, 2364,5994 , ਦਫ਼ਤਰੀ ਮੁਲਾਜ਼ਮਾਂ ਨੂੰ ਪੱਕਾ ਕਰਕੇ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨਾ, ਡੀ ਏ ਜਾਰੀ ਕਰਨਾ, ਆਦਿ ਹੋਰ ਮੰਗਾਂ ਤੇ ਜੇਕਰ ਸਰਕਾਰ ਛੇਤੀ ਗੌਰ ਨਹੀਂ ਕਰਦੀ ਤਾਂ ਪੰਜਾਬ ਦੇ ਅਧਿਆਪਕ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣਗੇ। ਇਸ ਸਮੇਂ ਸੁਖਵਿੰਦਰ ਘੋਲੀਆ ਸਵਰਨ ਦਾਸ, ਅਮਰਦੀਪ ਬੁੱਟਰ ਜਗਜੀਤ ਸਿੰਘ ਧਾਲੀਵਾਲ, ਮੈਡਮ ਮਧੂਬਾਲਾ,ਗੁਰਮੀਤ ਸਿੰਘ ਝੋਰੜਾਂ ਸਵਰਨਜੀਤ ਭਗਤਾ ਜਸਵਿੰਦਰ ਸਿੰਘ ਮੋਗਾ,ਸੁਖਜਿੰਦਰ ਮੋਗਾ ਪ੍ਰਿਤਪਾਲ ਖੁਖਰਾਣਾ,ਪ੍ਰਦੀਪ ਰੱਖੜਾ ਕੁਲਦੀਪ ਸਿੰਘ ਮੋਗਾ ਹਾਜ਼ਰ ਸਨ