ਹਾਦਸਾਗ੍ਰਸਤ ਕਿਸਾਨਾਂ ਦੀ ਆਰਥਿਕ ਮਦਦ ਲਈ ਚੈੱਕ ਤਕਸੀਮ ਕਰਦੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਚੇਅਰਮੈਨ ਸੁਧੀਰ ਕੁਮਾਰ ਗੋਇਲ, ਸਕੱਤਰ ਅਮਨਪ੍ਰੀਤ ਸਿੰਘ ਗਿੱਲ ਅਤੇ ਹੋਰ |
ਧਰਮਕੋਟ 31ਜੁਲਾਈ (ਰਿੱਕੀ ਕੈਲਵੀ)
ਖੇਤਾਂ ਵਿਚ ਕੰਮ ਕਰਨ ਸਮੇਂ ਹੋਏ ਹਾਦਸਿਆਂ ਦੌਰਾਨ ਹਾਦਸਾਗ੍ਰਸਤ ਹੋਏ ਕਿਸਾਨਾਂ ਅਤੇ ਮਜਦੂਰਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਦੇ ਮੰਤਵ ਨਾਲ ਦਫਤਰ ਮਾਰਕੀਟ ਕਮੇਟੀ ਧਰਮਕੋਟ ਵਿਖੇ ਵਿਸ਼ੇਸ਼ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ | ਜਿਸ ਵਿਚ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ | ਪ੍ਰੋਗਰਾਮ ਤਹਿਤ ਲਾਗਲੇ ਪਿੰਡ ਤਲਵੰਡੀ ਮੱਲੀਆਂ ਦੇ ਦੋ ਪਰਿਵਾਰਾਂ ਨੂੰ ਦਸ –ਦਸ ਹਜਾਰ ਦੇ ਕਰੀਬ ਰਾਸ਼ੀ ਦੀ ਆਰਥਿਕ ਮਦਦ ਕੀਤੀ ਗਈ | ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਸੁਧੀਰ ਕੁਮਾਰ ਗੋਇਲ ਚੈਅਰਮੈਨ ਮਾਰਕੀਟ ਕਮੇਟੀ ਅਤੇ ਅਮਨਪ੍ਰੀਤ ਸਿੰਘ ਸਕੱਤਰ ਮਾਰਕੀਟ ਕਮੇਟੀ ਧਰਮਕੋਟ ਨੇ ਕਿਹਾ ਕਿ ਅਕਸਰ ਹੀ ਖੇਤਾਂ ਵਿਚ ਕੰਮ ਕਰਦੇ ਸਮੇਂ ਕਿਸਾਨਾਂ ਅਤੇ ਮਜਦੂਰਾਂ ਨਾਲ ਵੱਡੇ ਹਾਦਸੇ ਹੋ ਜਾਂਦੇ ਹਨ, ਜਿਸ ਕਾਰਨ ਕਈ ਕਿਸਾਨ ਤਾਂ ਆਪਣੀ ਜਾਂਨ ਤੋਂ ਹੱਥ ਧੋ ਬੈਠਦੇ ਹਨ ਅਤੇ ਕਈ ਆਪਣੇ ਅੰਗ ਗੁਆ ਲੈਦੇਂ ਹਨ, ਇਸ ਲਈ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਉਹਨਾਂ ਕਿਸਾਨਾਂ ਦੀ ਅਰਥਿਕ ਮਦਦ ਕੀਤੀ ਜਾਂਦੀ ਹੈ, ਤਾਂ ਜੋ ਕਿਸਾਨ ਜਾਂ ਉਹਨਾਂ ਦੇ ਪਰਿਵਾਰ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾਂ ਕਰਨਾਂ ਪਵੇ, ਇਸੇ ਤਹਿਤ ਹੀ ਅੱਜ ਦਰਬਾਰਾ ਸਿੰਘ ਪੁੱਤਰ ਫੁੰਮਣ ਸਿੰਘ ਅਤੇ ਪਿਆਰਾ ਸਿੰਘ ਪੁੱਤਰ ਦਸੌਂਦਾ ਸਿੰਘ ਵਾਸੀਆਨ ਤਲਵੰਡੀ ਮੱਲੀਆਂ ਦੇ ਦੋ ਪਰਿਵਾਰਾਂ ਨੂੰ ਦਸ-ਦਸ ਹਜਾਰ ਦੇ ਚੈਕ ਤਕਸੀਮ ਕੀਤੇ ਗਏ ਹਨ | ਇਸ ਮੌਕੇ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਰਜਿੰਦਰ ਸਿੰਘ ਭੰਬਾ ਵਾਈਸ ਚੇਅਰਮੈਨ, ਅਵਤਾਰ ਸਿੰਘ ਪੀਏ ਹਲਕਾ ਵਿਧਾਇਕ, ਬਲਕਾਰ ਸਿੰਘ ਸੁਪਡੈਂਟ, ਧਰਮ ਸਿੰਘ ਮੰਡੀ ਸੁਪਰਵਾਈਜ਼ਰ, ਸੰਦੀਪ ਸਿੰਘ ਸੰਧੂ, ਮਨਤਾਰ ਚੰਦ, ਜੋਤੀ, ਕੁਲਵਿੰਦਰ ਸਿੰਘ, ਕੌਂਸਲਰ ਪਿੰਦਰ ਚਾਹਲ, ਸ਼ਵਿੰਦਰ ਸ਼ਿਵਾ, ਸ਼ਿਵ ਧਾਲੀਵਾਲ, ਲਾਡੀ, ਸੁਖਦੇਵ ਸਿੰਘ ਸ਼ੇਰਾ, ਕਾਕਾ, ਚਮਕੌਰ ਸਿੰਘ, ਸੁਖਬੀਰ ਸਿੰਘ ਸੁੱਖਾ, ਰਾਜਾ ਬੱਤਰਾ, ਮਨਜੀਤ ਸਿੰਘ ਸਭਰਾ, ਸਚਿਨ ਟੰਡਨ, ਅਸੋਕ ਖੁੱਲਰ ਤੋਂ ਇਲਾਵਾ ਹੋਰ ਹਾਜਰ ਸਨ |