ਮੋਗਾ, 24 ਨਵੰਬਰ (ਜਗਰਾਜ ਸਿੰਘ ਗਿੱਲ)-ਮਾਰਕਫੈੱਡ ਦੇ ਸਥਾਨਕ ਗਾਂਧੀ ਸੜਕ ਦਫ਼ਤਰ ਵੱਲੋਂ ਕਿਸਾਨ ਜਾਗਰੂਕਤਾ ਅਤੇ ਸਿਖ਼ਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਮਾਰਕਫੈੱਡ ਦੇ ਜ਼ਿਲਾ ਮੈਨੇਜਰ ਸ੍ਰੀ ਸੁਨੀਲ ਸੋਫ਼ਤ ਨੇ ਕੀਤੀ। ਇਸ ਮੌਕੇ ਸਹਾਇਕ ਰਜਿਸਟਰਾਰ ਸ੍ਰ. ਚਰਨਜੀਤ ਸਿੰਘ, ਫਰਟੀਲਾਈਜ਼ਰ ਸਪਲਾਈ ਅਫ਼ਸਰ ਸ੍ਰੀ ਰੌਬਿਨ ਭੁੱਲਰ ਤੋਂਂ ਇਲਾਵਾ ਕਈ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀਆਂ ਦੇ ਸਕੱਤਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।ਇਸ ਦੌਰਾਨ ਕਿਸਾਨਾਂ ਨੂੰ ਮਸ਼ੀਨਾਂ ਦੀ ਸੇਲ, ਫਰਟੀਲਾਈਜ਼ਰ, ਕੀੜੇਮਾਰ ਦਵਾਈਆਂ, ਖਾਣ ਉਤਪਾਦਾਂ, ਪਸ਼ੂਆਂ ਦੀ ਫੀਡ ਅਤੇ ਹੋਰ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸੈਸ਼ਨ ਦੌਰਾਨ ਕਿਸਾਨਾਂ ਨੂੰ ਸਹਿਕਾਰਤਾ ਲਹਿਰ ਅਤੇ ਇਸ ਨਾਲ ਹਰ ਪੱਖ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਹੋਰ ਕਿਸਾਨਾਂ ਨੂੰ ਵੀ ਸਹਿਕਾਰਤਾ ਲਹਿਰ ਜਾਂ ਮਾਰਕਫੈੱਡ ਨਾਲ ਜੁੜਨ ਲਈ ਜਾਗਰੂਕ ਕਰਨ ਤਾਂ ਜੋ ਕਿਸਾਨੀ ਨੂੰ ਹੋਰ ਖੁਸ਼ਹਾਲ ਕੀਤਾ ਜਾ ਸਕੇ। ਇਹੀ ਕਿਸਾਨ ਬਾਅਦ ਵਿੱਚ ਪੰਜਾਬ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।