ਮਾਨ ਸਰਕਾਰ ਨੇ ਲਾਂਚ ਕੀਤੀ 10 ਲੱਖ ਵਾਲੀ ਸਿਹਤ ਯੋਜਨਾ; ਹੁਣ ਗੰਭੀਰ ਬਿਮਾਰੀਆਂ ਦਾ ਇਲਾਜ ਹੋਵੇਗਾ

ਕੀਮੋਥੈਰੇਪੀ-ਡਿਲੀਵਰੀ ਵੀ ਸ਼ਾਮਲ

ਜਗਰਾਜ ਸਿੰਘ ਗਿੱਲ 

, ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਦੇ ਵਿਕਾਸ ਭਵਨ ਵਿਖੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਇਸ ਯੋਜਨਾ ਦੇ ਤਹਿਤ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੀਆਂ ਕੈਸ਼ਲੈੱਸ (ਨਕਦ ਰਹਿਤ) ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ।

ਸੂਬੇ ਵਿੱਚ ਇਸ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ 9,000 ਕੈਂਪ ਲਗਾ ਕੇ ਲੋਕਾਂ ਦੇ ਸਿਹਤ ਕਾਰਡ ਬਣਾਏ ਜਾਣਗੇ। ਸਿਹਤ ਵਿਭਾਗ ਨੇ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਸਾਰੇ ਪਰਿਵਾਰਾਂ ਦੇ ਕਾਰਡ ਬਣਾਉਣ ਦਾ ਟੀਚਾ ਮਿੱਥਿਆ ਹੈ

ਸੀਐਮ ਮਾਨ ਨੇ ਦਿੱਤੀ ਸੀ ਯੋਜਨਾ ਨੂੰ ਮਨਜ਼ੂਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਨਵਰੀ 2026 ਤੋਂ ਇਸ ਯੋਜਨਾ ਨੂੰ ਲਾਗੂ ਕਰਨ ਦੀ ਮਨਜ਼ੂਰੀ ਦੇ ਕੇ ਸਿਹਤ ਸੁਰੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਇਸ ਯੋਜਨਾ ਰਾਹੀਂ ਹੁਣ ਪੰਜਾਬ ਦੇ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਸਕੇਗਾ।

5 ਲੱਖ ਦੀ ਸੀਮਾ ਵਧਾ ਕੇ ਕੀਤੀ ਦੁੱਗਣੀ

 

ਇਹ ਯੋਜਨਾ ਸੂਬੇ ਵਿੱਚ ਸਾਰਵਭੌਮਿਕ ਸਿਹਤ ਕਵਰੇਜ (Universal Health Coverage) ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਪਹਿਲਾਂ ਜਿੱਥੇ ਇੱਕ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੀ ਸਿਹਤ ਸਹੂਲਤ ਮਿਲਦੀ ਸੀ, ਹੁਣ ਉਸ ਸੀਮਾ ਨੂੰ ਵਧਾ ਕੇ ਦੁੱਗਣਾ ਕਰ ਦਿੱਤਾ ਗਿਆ ਹੈ।

ਖ਼ਾਸ ਗੱਲ :

ਇਸ ਯੋਜਨਾ ਦਾ ਲਾਭ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਮ ਨਾਗਰਿਕਾਂ ਨੂੰ ਬਿਨਾਂ ਕਿਸੇ ਆਮਦਨ ਦੀ ਸੀਮਾ ਦੇ ਮਿਲੇਗਾ। ਇਸ ਨਾਲ ਸਿਹਤ ਸੇਵਾਵਾਂ ਹੁਣ ਕਿਸੇ ਖ਼ਾਸ ਵਰਗ ਤੱਕ ਸੀਮਤ ਨਾ ਰਹਿ ਕੇ ਹਰ ਪੰਜਾਬੀ ਦੀ ਪਹੁੰਚ ਵਿੱਚ ਹੋਣਗੀਆਂ।

ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ:

ਕਵਰੇਜ:

10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ।

 

ਹਸਪਤਾਲ:

ਸਰਕਾਰੀ ਦੇ ਨਾਲ-ਨਾਲ ਨਿੱਜੀ (ਪ੍ਰਾਈਵੇਟ) ਹਸਪਤਾਲਾਂ ਵਿੱਚ ਵੀ ਇਲਾਜ ਦੀ ਸਹੂਲਤ।

ਬਿਮਾਰੀਆਂ:

ਕ੍ਰਿਟੀਕਲ ਕੇਅਰ, ਕੀਮੋਥੈਰੇਪੀ, ਡਿਲੀਵਰੀ ਅਤੇ ਹਰ ਤਰ੍ਹਾਂ ਦੀਆਂ ਐਡਵਾਂਸ ਸਰਜਰੀਆਂ ਸ਼ਾਮਲ।

ਕ੍ਰਿਟੀਕਲ ਕੇਅਰ, ਕੀਮੋਥੈਰੇਪੀ, ਡਿਲੀਵਰੀ ਅਤੇ ਹਰ ਤਰ੍ਹਾਂ ਦੀਆਂ ਐਡਵਾਂਸ ਸਰਜਰੀਆਂ ਸ਼ਾਮਲ।

ਖਰਚਾ:

ਟੈਸਟਾਂ, ਦਵਾਈਆਂ ਅਤੇ ਸਰਜਰੀ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ।

ਹਸਪਤਾਲਾਂ ਦੀ ਅਦਾਇਗੀ: ਹਸਪਤਾਲਾਂ ਦੀ ਅਦਾਇਗੀ:

 

ਸੂਚੀਬੱਧ ਹਸਪਤਾਲਾਂ ਨੂੰ 15 ਦਿਨਾਂ ਦੇ ਅੰਦਰ ਭੁਗਤਾਨ ਕੀਤਾ ਜਾਵੇਗਾ। ਹੁਣ ਤੱਕ 900 ਹਸਪਤਾਲ ਇਸ ਸਕੀਮ ਨਾਲ ਜੁੜ ਚੁੱਕੇ ਹਨ।

ਰਜਿਸਟ੍ਰੇਸ਼ਨ ਪ੍ਰਕਿਰਿਆ

ਸਰਕਾਰ ਨੇ ਲੋਕਾਂ ਦੀ ਸਹੂਲਤ ਲਈ 9,000 ਐਨਰੋਲਮੈਂਟ ਸੈਂਟਰ ਬਣਾਏ ਹਨ। ਯੂਥ ਕਲੱਬਾਂ ਦੇ ਮੈਂਬਰ ਘਰ-ਘਰ ਜਾ ਕੇ ਪਰਚੀਆਂ ਵੰਡਣਗੇ, ਜਿਸ ਤੋਂ ਬਾਅਦ ਲੋਕ ਆਪਣੇ ਦਸਤਾਵੇਜ਼ ਲੈ ਕੇ ਕਾਰਡ ਬਣਵਾ ਸਕਣਗੇ

Leave a Reply

Your email address will not be published. Required fields are marked *