ਮਾਨਸਾ 26 ਜੂਨ : (ਅਮ੍ਰਿਤਪਾਲ ਸਿੱਧੂ)
ਪੰਜਾਬ ਸਰਕਾਰ ਵੱਲੋਂ ਅੱਜ ਦੇਰ ਸ਼ਾਮ 25 ਡੀਐਸਪੀ ਤਬਦੀਲ ਕਰ ਦਿੱਤੇ ਗਏ ਹਨ, ਜਿੰਨਾਂ ਵਿਚੋਂ ਮਾਨਸਾ ਦੇ ਡੀਐਸਪੀ ਸ੍ਰ ਹਰਜਿੰਦਰ ਸਿੰਘ ਗਿੱਲ ਨੂੰ ਮੁੜ ਮਾਨਸਾ ਸਬ ਡਵੀਜ਼ਨ ਵਿਖੇ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਤਬਾਦਲਾ ਕੁੱਝ ਦਿਨ ਪਹਿਲਾਂ ਫਿਰੋਜ਼ਪੁਰ ਸਿਟੀ ਦਾ ਹੋ ਗਿਆ ਸੀ,ਪਰ ਅੱਜ ਨਵੇਂ ਤਬਾਦਲਿਆਂ ਵਿਚ ਉਨ੍ਹਾਂ ਨੂੰ ਮੁੜ ਮਾਨਸਾ ਲਾਇਆ ਗਿਆ ਹੈ।
ਸ੍ਰੀ ਗਿੱਲ ਦੀ ਮੁੜ ਬਦਲੀ ਸਬੰਧੀ ਉਨ੍ਹਾਂ ਦੇ ਸੁਭ ਚਿੰਤਕਾਂ ਅਤੇ ਆਮ ਲੋਕਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।