ਮਾਨਸਾ ਸਰਦੂਲਗੜ੍ਹ 5 ਮਈ (ਅਮ੍ਰਿਤਪਾਲ ਸਿੱਧੂ)- ਸਹੀਦ ਹੋਏ ਨਾਇਕ ਰਾਜੇਸ਼ ਕੁਮਾਰ ਨੂੰ ਦਿਲੋਂ ਸਲਾਮ, ਜ਼ਿਲ੍ਹੇ ਦੇ ਪਿੰਡ ਰਾਜਰਾਣਾ ਦੇ ਜੰਮਪਲ ਭਾਰਤੀ ਫ਼ੌਜ ਦੇ ਜਵਾਨ ਨਾਇਕ ਰਜੇਸ਼ ਕੁਮਾਰ ਦੀ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਹੰਦਵਾੜਾ ਵਿਖੇ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਣ ਦੀ ਖ਼ਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ | 28 ਵਰ੍ਹੇ ਪਹਿਲਾਂ ਰਾਮ ਕੁਮਾਰ ਦੇ ਘਰ ਮਾਤਾ ਬਦਾਮੀ ਦੇਵੀ ਦੀ ਕੁੱਖੋਂ ਪੈਦਾ ਹੋਏ ਰਾਜੇਸ਼ ਕੁਮਾਰ ਨੇ ਬਾਰ੍ਹਵੀਂ ਤੱਕ ਦੀ ਸਿੱਖਿਆ ਸਰਕਾਰੀ ਸੈਕੰਡਰੀ ਸਕੂਲ ਕਰੰਡੀ ਤੋਂ ਹਾਸਲ ਕੀਤੀ ਸੀ | ਸਕੂਲ ਪੱਧਰ ‘ਤੇ ਕੁਸ਼ਤੀ ਮੁਕਾਬਲਿਆਂ ‘ਚ ਉਸ ਨੇ ਚੰਗਾ ਨਾਮਣਾ ਖੱਟਿਆ ਸੀ | 2010 ‘ਚ ਭਾਰਤੀ ਫ਼ੌਜ ‘ਚ ਭਰਤੀ ਹੋਏ ਇਸ ਜਵਾਨ ਦਾ ਪਰਿਵਾਰ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੈ ਜੋ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਹੇ ਹਨ | 2 ਭੈਣਾਂ ਅਤੇ 2 ਭਰਾਵਾਂ ਦਾ ਇਹ ਲਾਡਲਾ ਸ਼ੁਰੂ ਤੋਂ ਹੀ ਦੇਸ਼ ਭਗਤੀ ਦੇ ਜਜ਼ਬੇ ਦੀ ਭਾਵਨਾ ਰੱਖਦਾ ਸੀ ਗੁਰਪਾਲ ਸਿੰਘ ਚਹਿਲ ਡਿਪਟੀ ਕਮਿਸ਼ਨਰ ਮਾਨਸਾ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਨੂੰ 10 ਲੱਖ ਦੇਣ ਦਾ ਐਲਾਨ ਕੀਤਾ ਹੈ