• Thu. Nov 21st, 2024

ਮਾਤ ਭਾਸ਼ਾ ਦੇ ਮੁਕਾਬਲਿਆਂ ਵਿੱਚ ਪੜੈਣ ਸਕੂਲ ਬਣਿਆ ਬਲਾਕ ਜੇਤੂ

ByJagraj Gill

Nov 29, 2021

ਮੁੱਲਾਂਪੁਰ ਦਾਖਾ (ਜਸਵੀਰ ਪੁੜੈਣ)

 

ਪੰਜਾਬੀ ਮਾਂ ਬੋਲੀ ਨਾਲ਼ ਸੰਬੰਧਿਤ ਬਲਾਕ ਸਿੱਧਵਾਂ ਬੇਟ -2 ਦੇ ਭਾਸ਼ਣ ਮੁਕਾਬਲੇ ਸਰਕਾਰੀ ਹਾਈ ਸਕੂਲ ਸੰਗਤਪੁਰਾ ਵਿਖੇ ਕਰਾਏ ਗਏ । ਇਨ੍ਹਾਂ ਤੋਂ ਇਲਾਵਾ ਸੋਹਣੀ ਲਿਖਾਈ ਦੇ ਮੁਕਾਬਲੇ ਵਿੱਚ ਹਰ ਸਕੂਲ ਚੋਂ ਇੱਕ-ਇੱਕ ਵਿਜੇਤਾ ਅਧਿਆਪਕ ਨੇ ਬਲਾਕ ਪੱਧਰ ‘ ਤੇ ਭਾਗ ਲਿਆ, ਜਿਸ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਨੇ ਪਹਿਲਾ ਸਥਾਨ ਜਿੱਤਿਆ । ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਡ਼ੈਣ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਵਰਸ਼ਾ ਨੇ ਮਿਡਲ ਵਰਗ ਦਾ ਗੋਲਡ ਮੈਡਲ ਜਿੱਤਿਆ । ਸੀਨੀਅਰ ਸੈਕੰਡਰੀ ਵਰਗ ਵਿੱਚ ਪੜੈਣ ਸਕੂਲ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਜਿੱਥੇ ਗੋਲਡ ਮੈਡਲ ਜਿੱਤਿਆ, ਉੱਥੇ ਨਾਲ਼ ਹੀ ਲੋਕਾਂ ਦੇ ਮਨ ਵੀ ਜਿੱਤ ਲਏ । ਸਕੂਲ ਟੀਮ ਇੰਚਾਰਜ ਸ੍ਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਹੁਣ ਇਹ ਵਿਦਿਆਰਥੀ 30 ਨਵੰਬਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਭਾਸ਼ਣ ਮੁਕਾਬਲੇ ਵਿੱਚ ਸਿੱਧਵਾਂ ਬੇਟ-2 ਬਲਾਕ ਦੀ ਪ੍ਰਤੀਨਿਧਤਾ ਕਰਨਗੇ । ਸ੍ਰੀਮਤੀ ਵਰਿੰਦਰਜੀਤ ਕੌਰ, ਪ੍ਰਿੰਸੀਪਲ ਸ ਸੀਸੈਸ ਭੂੰਦੜੀ, ਪੰਜਾਬੀ ਬੀ.ਐੱਮ. ਗੁਰਪ੍ਰੀਤ ਸਿੰਘ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ ਅਤੇ ਅਗਲੇਰੇ ਸਫ਼ਲ ਸਫ਼ਰ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ । ਸੰਗਤਪੁਰਾ ਸਕੂਲ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਆਯੋਜਕਾਂ,ਜੱਜ ਸਹਿਬਾਨ ਅਤੇ ਸਮੂਹ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ ਗਿਆ । ਪੁੜੈਣ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਵੱਲੋਂ ਸਮੂਹ ਸਟਾਫ਼ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਸੰਦੇਸ਼ ਭੇਜੇ ਗਏ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *