• Thu. Sep 19th, 2024

ਮਾਈਕ੍ਰੋਸਾਫ਼ਟ, ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ 1 ਲੱਖ ਲੜਕੀਆਂ/ਔਰਤਾਂ ਨੂੰ ਕਰਵਾਏਗਾ ਤਕਨੀਕੀ ਕੋਰਸ

ਚੰਗੇ ਖੇਤਰ ਵਿੱਚ ਨੌਕਰੀ ਲਈ ਜਿਹੜੇ ਜਿਹੜੇ ਹੁਨਰ ਦੀ ਹੈ ਲੋੜ, ਸਭ ਦੀ ਸਿਖਲਾਈ ਮਿਲੇਗੀ ਇਸ ਕੋਰਸ ਵਿੱਚ-ਸੁਭਾਸ਼ ਚੰਦਰ
-ਚਾਹਵਾਨ ਲੜਕੀਆਂ ਆਨਲਾਈਨ ਕਰਵਾ ਸਕਦੀਆਂ ਹਨ ਆਪਣੀ ਰਜਿਸਟ੍ਰੇਸ਼ਨ, ਲਿੰਕ ਜਾਰੀ
ਮੋਗਾ, 31 ਅਗਸਤ /ਜਗਰਾਜ ਸਿੰਘ ਗਿੱਲ /
ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅਤੇ ਮਾਈਕਰੋਸਾਫ਼ਟ ਸਾਂਝੇ ਤੌਰ ਤੇ ਪੂਰੇ ਭਾਰਤ ਦੀਆਂ 1 ਲੱਖ ਲੜਕੀਆਂ/ਔਰਤਾਂ ਨੂੰ ਅਤਿ ਆਧੁਨਿਕ ਸਿਖਲਾਈ ਦੇ ਰਿਹਾ ਹੈ ਜਿਸ ਨੂੰ ਪ੍ਰਾਪਤ ਕਰਕੇ ਉਹ ਆਪਣੇ ਪਰਿਵਾਰ ਦੇ ਨਾਲ ਨਾਲ ਭਾਰਤ ਦੀ ਆਰਥਿਕਤਾ ਦਾ ਪੱਧਰ ਉੱਚਾ ਚੁੱਕ ਸਕਣਗੀਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਸ੍ਰੀ ਸੁਭਾਸ਼ ਚੰਦਰ  ਨੇ ਦੱਸਿਆ ਕਿ ਮਾਈਕਰੋਸਾਫ਼ਟ ਦੀ ਇਸ ਪਹਿਲਕਦਮੀ ਨਾਲ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਪੜ੍ਹੀਆਂ ਲਿਖੀਆਂ ਲੜਕੀਆਂ ਜਾਂ ਔਰਤਾਂ ਦੇ ਨਾਲ ਨਾਲ ਉਨ੍ਹਾਂ ਔਰਤਾਂ ਨੂੰ ਵੀ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਯੋਗ ਬਣਾ ਸਕੇਗਾ ਜਿਹੜੀਆਂ ਕਿ ਤਕਨੀਕੀ ਜਾਣਕਾਰੀ ਪੱਖੋਂ ਕਮਜ਼ੋਰ ਹਨ।
ਇਹ ਪ੍ਰੋਗਰਾਮ ਲੜਕੀਆਂ/ਔਰਤਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਵਧੀਆ ਨੌਕਰੀ ਲੈਣ ਦੇ ਯੋਗ ਬਣਾਵੇਗਾ ਅਤੇ ਇਸ ਕੋਰਸ ਨਾਲ ਉਨ੍ਹਾਂ ਨੂੰ ਆਪਣੇ ਛੋਟੇ ਸਹਾਇਕ ਕਾਰੋਬਾਰ ਚਲਾਉਣ ਵਿੱਚ ਵੀ ਸਹਾਇਤਾ ਮਿਲੇਗੀ।
ਉਨ੍ਹਾਂ ਦੱਸਿਆ ਕਿ ਚੰਗੀ ਯੋਜਨਾਬੱਧ ਤਰੀਕੇ ਨਾਲ ਤਿਆਰ ਕੀਤੇ ਇਸ ਕੋਰਸ ਦਾ ਮਡਿਊਲ 70 ਘੰਟਿਆਂ ਦਾ ਹੋਵੇਗਾ। ਜਿਹੜੀਆਂ ਲੜਕੀਆਂ/ਔਰਤਾਂ 18 ਤੋਂ 30 ਸਾਲ ਤੱਕ ਦੀ ਉਮਰ ਦੀਆਂ ਹਨ ਅਤੇ ਜਿੰਨ੍ਹਾਂ ਨੇ ਘੱਟ ਤੋਂ ਘੱਟ 8ਵੀਂ ਪਾਸ ਕੀਤੀ ਹੈ ਉਹ ਇਸਦੇ ਯੋਗ ਹੋਣਗੀਆਂ। ਇਹ ਕੋਰਸ ਨੌਜਵਾਨ ਲੜਕੀਆਂ ਜਾਂ ਔਰਤਾਂ ਨੂੰ ਤਕਨੀਕੀ ਸਕਿੱਲਜ਼, ਕਮਿਊਨੀਕੇਸ਼ਨ ਸਕਿੱਲਜ਼, ਉਦਮਤਾ ਦੀ ਸਕਿੱਲ, ਰੋਜ਼ਗਾਰ ਯੋਗਤਾ ਸਕਿੱਲਜ਼ ਵਰਗੇ ਖੇਤਰਾਂ ਵਿੱਚ ਹੁਨਰ ਪ੍ਰਦਾਨ ਕਰੇਗਾ, ਜਿਹੜੀਆਂ ਕਿ ਅੱਜ ਦੇ ਸਮੇਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਲਈ ਬਹੁਤ ਮੱਹਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਇਸ ਕੋਰਸ ਦਾ ਮਡਿਊਲ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਤਕਨੀਕੀ ਜਾਣਕਾਰੀ ਦੇ ਬਿਲੁਕਲ ਨੀਵੇਂ ਪੱਧਰ ਦੀ ਔਰਤ ਜਾਂ ਲੜਕੀ ਵੀ ਇਸ ਨੂੰ ਸਮਝ ਸਕੇਗੀ ਅਤੇ ਆਪਣੀ ਯੋਗਤਾ ਦਾ ਪੱਧਰ ਉੱਚਾ ਚੁੱਕ ਸਕੇਗੀ। ਇਹ ਕੋਰਸ ਉਨ੍ਹਾਂ ਨੂੰ ਆਪਣੀ ਲੋਕਲ ਭਾਸ਼ਾ ਵਿੱਚ ਵੀ ਕਰਵਾਇਆ ਜਾਵੇਗਾ।
ਸ੍ਰੀ ਸੁਭਾਸ਼ ਚੰਦਰ ਨੇ ਅੱਗੇ ਦੱਸਿਆ ਕਿ ਸਫ਼ਲਤਾਪੂਰਵਕ ਕੋਰਸ ਕਰਨ ਵਾਲੀਆਂ ਲੜਕੀਆਂ ਨੂੰ ਐਨ.ਐਸ.ਡੀ.ਸੀ. ਵੱਲੋਂ ਕਰਵਾਏ ਜਾਣ ਵਾਲੇ ਰੋਜ਼ਗਾਰ ਪ੍ਰੋਗਰਾਮਾਂ ਜਰੀਏ ਰੋਜ਼ਗਾਰ ਦੇ ਮੌਕੇ ਮਿਲਣਗੇ। ਕੋਰਸ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ “ਲਿੰਕਡਨ“ ਅਤੇ “ਅਪਵਰਕ“ ਵਰਗੇ ਵੱਡੇ ਪੱਧਰ ਦੇ ਨੈਟਵਰਕ ਨਾਲ ਜ਼ੋੜਿਆ ਜਾਵੇਗਾ ਜਿਸ ਨਾਲ ਕਿ ਉਨ੍ਹਾਂ ਨੂੰ ਰੋਜ਼ਗਾਰ ਦੇ ਹਜ਼ਾਰਾਂ ਮੌਕੇ ਮਿਲਣਗੇ। ਇਨ੍ਹਾਂ ਨੈਟਵਰਕਾਂ ਉੱਪਰ ਢਾਈ ਲੱਖ ਤੋਂ ਵਧੇਰੇ ਨਾਮੀ ਕੰਪਨੀਆਂ ਜੁੜੀਆਂ ਹੋਈਆਂ ਹਨ। ਇਨ੍ਹਾਂ ਢਾਈ ਲੱਖ ਕੰਪਨੀਆਂ ਵਿੱਚ ਇਹ ਲੜਕੀਆਂ ਸਿਰਫ਼ ਇੱਕ ਕਲਿੱਕ ਨਾਲ ਆਪਣੀ ਯੋਗਤਾ ਅਨੁਸਾਰ ਨੌਕਰੀ ਲਈ ਅਪਲਾਈ ਕਰ ਸਕਣਗੀਆਂ।
ਇਸ ਕੋਰਸ ਦਾ ਲਾਭ ਲੈਣ ਲਈ ਔਰਤਾਂ ਜਾਂ ਲੜਕੀਆਂ  https://rebrand.ly/mdsppb  ਉੱਪਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ।
ਸ੍ਰੀ ਸੁਭਾਸ਼ ਚੰਦਰ ਨੇ ਲੜਕੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੋਰਸ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਕਿਉਂਕਿ ਚੰਗੇ ਖੇਤਰ ਵਿੱਚ ਨੌਕਰੀ ਕਰਨ ਲਈ  ਜਿਹੜੇ ਜਿਹੜੇ ਹੁਨਰ ਉਮੀਦਵਾਰ ਵਿੱਚ ਹੋਣਗੇ ਚਾਹੀਦੇ ਹਨ ਉਨ੍ਹਾਂ ਨੂੰ ਆਧਾਰ ਮੰਨ ਕੇ ਹੀ ਇਹ ਕੋਰਸ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਸਭ ਦੀ ਸਿਖਲਾਈ ਇਸ ਕੋਰਸ ਜਰੀਏ ਉਮੀਦਵਾਰ ਨੂੰ ਮਿਲੇਗੀ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *