ਮੋਗਾ 20 ਅਕਤੂਬਰ
/ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਜਿਥੇ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਏ ਜਾ ਰਹੇ ਹਨ, ਉਥੇ ਹੀ ਉਨਾਂ ਨੂੰ ਸਕਿੱਲ ਡਵਿਲਪਮੈਂਟ ਤਹਿਤ ਕਈ ਤਰਾਂ ਦੀਆਂ ਟ੍ਰੇਨਿੰਗਾਂ ਅਤੇ ਕੋਰਸ ਵੀ ਕਰਵਾਏ ਜਾ ਰਹੇ ਹਨ, ਜਿਹੜੇ ਕਿ ਉਨਾਂ ਦੇ ਭਵਿੱਖ ਨੂੰ ਸੁਨਹਿਰੀ ਬੇਣਾਉਣ ਵਿੱਚ ਮੀਲ ਪੱਥਰ ਸਾਬਿਤ ਹੋਣਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਕਮ-ਸੀ.ਈ.ਓ. ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਮੋਗਾ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਮਾਈਕਰੋਸਾਫ਼ਟ ਕੰਪਨੀ ਵੱਲੋੋਂ ਪੰਜਾਬ ਦੇ ਬੱਚਿਆ ਲਈ ਮਿਤੀ 22 ਅਕਤੂਬਰ ਤੋਂ 24 ਅਕਤੂਬਰ ਤੱਕ ਤਿੰਨ ਦਿਨਾਂ ਮੁਫਤ ਆਰਟੀਫ਼ੀਸ਼ੀਅਲ ਇੰਟੇਲੀਜੈਂਸ ਆਨਲਾਈਨ ਸਰਟੀਫਿਕੇਟ ਕੋਰਸ ਕਰਵਾਇਆ ਜਾ ਰਿਹਾ ਹੈ, ਜਿਸਦਾ ਕਿ ਵਿਦਿਆਰਥੀਆਂ ਨੂੰ ਆਈ.ਟੀ. ਦੇ ਖੇਤਰ ਵਿੱਚ ਚੰਗਾ ਲਾਭ ਮਿਲ ਸਕਦਾ ਹੈ ਅਤੇ ਇਸ ਖੇਤਰ ਵਿੱਚ ਉਨਾਂ ਨੂੰ ਸਮੇਂ ਅਨੁਸਾਰ ਰੋਜ਼ਗਾਰ ਦੇ ਮੌਕੇ ਵੀ ਵਧੇਰੇ ਉਪਲੱਬਧ ਹੋਣਗੇ।
ਉਨਾਂ ਦੱਸਿਆ ਕਿ ਇਸ ਕੋਰਸ ਵਿੱਚ ਆਈ.ਟੀ.ਆਈ, ਪੋਲੀਟੈਕਨਿਕ ਇੰਜੀਨੀਅਰਿੰਗ, ਗੇ੍ਰਜੂਏਟ, ਪੋਸਟ ਗੇ੍ਰਜੂਏਟ ਅਤੇ ਸਕਿਲ ਡਿਵੇਲਪਮੈਟ ਮਿਸ਼ਨ ਅਧੀਨ ਕੋਰਸ ਕਰ ਰਹੇ ਜਾਂ ਕਰ ਚੁੱਕੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ। ਉਨਾਂ ਇਨਾਂ ਕੋਰਸਾਂ ਦੀ ਸਮਾਂ ਸਾਰਣੀ ਬਾਰੇ ਦੱਸਦਿਆਂ ਕਿਹਾ ਕਿ ਮਡਿਊਲ 1 ਮਿਤੀ 22 ਅਕਤੂਬਰ ਲਿੰਕ : https://tinyurl.com/AIClassroom-1, ਮਡਿਊਲ 2 ਮਿਤੀ 23 ਅਕਤੂਬਰ ਲਿੰਕ :https://tinyurl.com/AIClassroom-2 ਅਤੇ ਮਡਿਊਲ 3 ਮਿਤੀ 24 ਅਕਤੂਬਰ ਲਿੰਕ https://tinyurl.com/AIClassroom-3 ਤੇ ਹੋਵੇਗਾ।ਉਨਾਂ ਕਿਹਾ ਕਿ ਇਨਾਂ ਤਿੰਨਾਂ ਮਡਿਊਲਾਂ ਦਾ ਸਮਾਂ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ। ਉਨਾਂ ਦੱਸਿਆ ਕਿ ਜਦੋਂ ਪ੍ਰਾਰਥੀ ਨੇ ਰਜਿਸਟਰ ਕਰਨਾ ਹੈ ਤਾਂ ਉਹ ਜੋਬ ਰੋਲ ਦੇ ਕਾਲਮ ਸਾਹਮਣੇ ਵਿਦਿਆਰਥੀ ਅਤੇ ਕੰਪਨੀ ਨਾਮ ਦੇ ਸਾਹਮਣੇ ਸੰਸਥਾ ਦਾ ਨਾਮ ਅਤੇ ਸ਼ਹਿਰ ਦਾ ਨਾਮ ਲਿਖਣ। ਚਾਹਵਾਨ ਪ੍ਰਾਰਥੀ ਮਿਤੀ 21 ਅਕਤੂਬਰ 2020 ਨੂੰ ਸ਼ਾਮ 5 ਵਜੇ ਤੱਕ ਉਪਰੋਕਤ ਲਿੰਕ ਤੇ ਰਜਿਸਟਰ ਕਰ ਕੇ ਇਸ ਸਰਟੀਫਿਕੇਟ ਕੋਰਸ ਨੂੰ ਕਰ ਸਕਦੇ ਹਨ। ਇਸ ਕੋਰਸ ਦੀ ਕੋਈ ਰਜਿਸਟੇ੍ਰਸ਼ਨ ਅਤੇ ਟ੍ਰੇਨਿੰਗ ਫੀਸ ਨਹੀ ਹੈ।
ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਹੈਲਪਲਾਈਨ ਨੰ.62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ।