• Thu. Sep 19th, 2024

ਮਾਂ ਦਿਵਸ ਤੇ ਵਿਸ਼ੇਸ਼ ਲਾਈਨਾਂ

ByJagraj Gill

May 10, 2020

ਉਹ ਮੇਰੀ ਮਾਂ ਜਾਂਦੀ ਲੋਕੋ
ਉਹ ਮੇਰੀ ਮਾਂ ਜਾਂਦੀ ਏ
ਉਹ ਮੇਰੀ ਮਾਂ …………
ਹੱਥ ਵਿੱਚ ਰੰਬਾ,, ਫਟੀ ਹੋਈ ਪੱਲੀ .,
ਉਹ ਨੰਗੇ ਪੈਰੀਂ ਜਾਂਦੀ ਏ ।
ਹੱਥ ਵਿੱਚ ਉਹਦੇ ਹੈ ਹਥੌੜਾ ‘
ਮੈਨੂੰ ਵੀ ਚੁੱਕਿਆ ਭਾਰ ਹੈ ਥੋੜ੍ਹਾ ।
ਨੰਗੇ ਪੈਰੀਂ ; ਪੈਰੀਂ ਛਾਲੇ ,
ਉਹ ਰੋੜੀ ਕੁੱਟਣ ਜਾਂਦੀ ਏ।
ਉਹ ਮੇਰੀ ਮਾਂ …….
ਹੱਥ ਵਿੱਚ ਉਹਦੇ ਰੋਟੀ ਡੱਬਾ, .
ਸ਼ਹਿਰ ਗਈ ਕੰਮ ਕੋਈ ਨਾ ਲੱਭਾ ।.
ਅੱਖੀਂ ਅੱਥਰੂ, ਰੋਂਦੀ ਰੋਂਦੀ,
ਘਰ ਨੂੰ ਉਹ ਮੁੜ ਆਉਂਦੀ ਏ ।
ਉਹ ਮੇਰੀ ਮਾਂ ……………….
ਸਿਰ ਤੇ ਉਹਦੇ ਗੋਬਰ ਟੋਕਰ ,
ਤੁਰਦੀ ਜਾਂਦੀ ਖਾਵੇ ਠੋਕਰ ।
ਟੋਕਰ ਵਿੱਚੋਂ ਟੱਪਕੇ ਗੋਬਰ ,
ਜਿਸ ਨਾਲ ਲਿੱਬੜੀ ਜਾਂਦੀ ਇੇ ।
ਉਹ ਮੇਰੀ ਮਾਂ ………
ਸਰਗੀ ਵੇਲੇ ਹੱਥ ਵਿੱਚ ਥੈਲਾ ‘
ਆਥਣ ਵੇਲੇ ਉਹਦੇ ਕੰਮ ਦਾ ਵੇਲਾ ।
ਕਿੱਥੋਂ ਕਿੱਥੋਂ ਲੱਭ ਲੱਭ ਕੇ ਉਹ,
ਕੀ ਕੀ ਘਰ ਲਿਆਂਦੀ ਏ ।
ਉਹ ਮੇਰੀ ਮਾਂ …….
ਡਾ ਰਮੇਸ਼ ਕੁਮਾਰ ਬਾਲੀ ਨਵਾਂ ਸ਼ਹਿਰ

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *