ਮੋਗਾ 20 ਦਸੰਬਰ (ਮਿੱਟੂ ਖੁਰਮੀ,ਡਾ.ਕੁਲਦੀਪ) ਹਲਕਾ ਮਹਿਲ ਕਲਾਂ ਅੰਦਰ ਵੱਖ ਵੱਖ ਧਿਰਾਂ ਨਾਲ ਸੰਬੰਧਿਤ ਇੰਨਸਾਫ ਪਸੰਦ ਜਨਤਕ ਜਥੇਬੰਦੀਆ ਵਲੋਂ ਮਿਲ ਕੇ ਕੇਂਦਰ ਸਰਕਾਰ ਦੁਆਰਾ NRC ਅਤੇ CAA ਬਿੱਲ ਜਿਨ੍ਹਾਂ ਤਹਿਤ ਭਾਰਤ ਦੇ ਸੰਵਿਧਾਨ ਨੂੰ ਬਦਲ ਕੇ ਇਸ ਨੂੰ ਹਿੰਦੂ ਰਾਸਟਰ ਬਣਾਉਣ ਦੀਆਂ ਗੋਂਦਾ ਗੁੰਦੀਆਂ ਜਾ ਰਹੀਆਂ ਹਨ ਦੇ ਖਿਲਾਫ ਇੱਕ ਜਬਰਦਸਤ ਰੋਡ ਜਾਮ ਕਰਕੇ ਰੋਸ ਮੁਜਾਹਰਾ ਕੀਤਾ ਗਿਆ ਇਸ ਰੋਸ ਧਰਨੇ ਵਿੱਚ ਔਰਤਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ।ਜਿਸ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਮਾਸਟਰ ਜਸਪਾਲ ਸਿੰਘ ਦਿਹਾਤੀ ਮਜਦੂਰ ਸਭਾ ਦੇ ਭੋਲਾ ਸਿੰਘ ਕਲਾਲਮਾਜਰਾ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਕੁਲਵੰਤ ਰਾਏ ਅਮਰਜੀਤ ਸਿੰਘ ਕੁੱਕੂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾਈ ਆਗੂ ਡਾ ਮਿੱਠੂ ਮੁਹੰਮਦ ਮਹਿਲ ਕਲਾਂ,ਡਾ ਕੇਸਰ ਖ਼ਾਨ ਕਾਮਰੇਡ ਪ੍ਰੀਤਮ ਸਿੰਘ ਦਰਦੀ,ਕਾਮਰੇਡ ਖੁਸ਼ੀਆ ਸਿੰਘ ਗੁਰਪ੍ਰੀਤ ਸਿੰਘ ਰੂੜੇਕੇ ,ਭੋਲਾ ਸਿੰਘ ਕਲਾਲ ਮਾਜਰਾ ,ਭਾਨ ਸਿੰਘ ਸੰਘੇੜਾ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਉਪਰੋਕਤ ਬਿਲ ਲਿਆ ਕੇ ਭਾਰਤ ਦੇ ਲੋਕਾਂ ਨੂੰ ਭਰਾ ਮਾਰ ਜੰਗ ਵਿੱਚ ਧੱਕੇ ਸਨ 1947 ਵਾਲੇ ਹਾਲਾਤ ਪੈਦਾ ਕਰਨ ਦੀਆਂ ਕੋਸਿਸਾਂ ਕੀਤੀਆ ਜਾ ਰਹੀਆਂ ਹਨ । ਜੋ ਇਕ ਚਿਂੰਤਾ ਦਾ ਵਿਸਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਨੇ ਕਿਹਾ ਕਿ ਅੱਜ ਮੁਸਲਿਮ ਆਬਾਦੀ ਨੂੰ ਨਿਸਾਨਾ ਬਣਾ ਕੇ ਮੁਲਕ ਵਿਚੋਂ ਬਾਹਰ ਕੱਢਣ ਦੇ ਇਰਾਦੇ ਦੇ ਨਾਲ ਉਪਰੋਕਤ ਬਿਲ ਲਿਆਦੇ ਗਏ ਹਨ । ਅਗਰ ਅਸੀਂ ਡੱਟਕੇ ਸਰਕਾਰ ਦੇ ਇਸ ਫਿਰਕੂ ਏਜੰਡੇ ਦਾ ਵਿਰੋਧ ਨਾ ਕੀਤਾ ਤਾਂ ਸਾਨੂੰ ਵੀ ਇਸ ਦੇ ਗੰਭੀਰ ਸਿੱਟੇ ਭੂਗਤਨੇ ਪੈਣਗੇ ਕੱਲ੍ਹ ਕਲੋਤਰ ਨੂੰ ਸਾਡੇ ਨਾਲ ਵੀ ਇਹ ਵਰਤਾਰਾ ਵਾਪਰੇਗਾ ।
ਮੋਦੀ ਤੇ ਅਮਿਤਸਾਹ ਦੀ ਜੋੜੀ ਵੱਲੋਂ ਇਕ ਸੋਚੀ ਸਮਝੀ ਸਕੀਮ ਤਹਿਤ ਲਿਆਂਦੇ ਗਏ ਇਹਨਾਂ ਨੂੰ ਕਨੂੰਨ ਦਾ ਵਿਰੋਧ ਕਰਨਾ ਬਣਦਾ ਹੈ ।
ਅੱਜ ਭਾਰਤ ਦੇ ਕੋਨੇ ਕੋਨੇ ਤੋਂ ਇਸ ਕਾਨੂੰਨ ਦੇ ਖਿਲਾਫ ਲੋਕ ਰੋਹ ਤੇਜ ਹੋਇਆ ਹੈ ਤੇ ਲੋਕ ਸੜਕਾਂ ਤੇ ਨਿਕਲੇ ਹਨ । ਮੋਦੀ – ਸ਼ਾਹ ਦੀ ਜੋੜੀ ਦੇ ਇਸਾਰੇ ਤੇ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਜਾਮੀਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਲਾਠੀਚਾਰਜ ਕੀਤਾ ਗਿਆ ਤੇ ਗੋਲੀਆਂ ਵਰਸਾਈਆਂ ਗਈਆ ਜਿਸ ਨਾਲ ਇਕ ਵਿਦਿਆਰਥੀ ਦੀ ਮੌਤ ਵੀ ਹੋ ਗਈ । ਇਸ ਤੋਂ ਇਲਾਵਾ ਵੀ ਮੁਜਾਹਰਾਕਾਰੀਆਂ ਉਪਰ ਲਾਠੀਆਂ ਵਰਸਾਈਆਂ ਜਾ ਰਹੀਆਂ ਹਨ । ਅਸੀਂ ਇਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਇਹ ਦੋਨੋਂ ਬਿਲ ਵਾਪਿਸ ਲਏ ਜਾਣ ਅਗਰ ਸਰਕਾਰ ਇਹ ਬਿੱਲ ਵਾਪਿਸ ਨਹੀਂ ਲੈਂਦੀ ਤਾਂ ਸੰਘਰਸ ਹੋਰ ਤਿੱਖਾ ਕੀਤਾ ਜਾਵੇਗਾ ਇਸ ਸਮੇਂ ਡਾ ਪਰਵਿੰਦਰ ਸਿੰਘ ਬੰਮਰਾ ਹਮੀਦੀ, ਅਬਦੁਲ ਹਮੀਦ,ਅੰਬਰ ਅੰਬੂ ਅਕਬਰ ਖਾਂ ਆਦਿ ਹਾਜਰ ਸਨ।