ਭੁਪਿੰਦਰ ਸਿੰਘ ਸਾਹੋਕੇ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਜਗਦੀਪ ਸਿੰਘ ਗਟਰਾ ਦੀ ਅਗਵਾਈ ਵਿਚ ਨਿਹਾਲ ਸਿੰਘ ਵਾਲਾ ਵਿਖੇ ਰੋਸ ਧਰਨਾ

ਨਿਹਾਲ ਸਿੰਘ ਵਾਲਾ(ਕੁਲਦੀਪ ਗੋਹਲ,ਮਿੰਟੂ ਖੁਰਮੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਅਕਾਲੀ ਆਗੂ ਭੁਪਿੰਦਰ ਸਿੰਘ ਸਾਹੋਕੇ,ਸਰਕਲ ਪ੍ਰਧਾਨ ਪ੍ਰਦੀਪ ਕੁਮਾਰ ਬਿੱਟੂ ਅਤੇਜ਼ਿਲ੍ਹਾ ਯੂਥ ਪ੍ਰਧਾਨ ਜਗਦੀਪ ਸਿੰਘ ਗਟਰਾ ਦੀ ਅਗਵਾਈ ਵਿਚ ਨਿਹਾਲ ਸਿੰਘ ਵਾਲਾ ਵਿਖੇ ਰੋਸ ਧਰਨਾ ਲਾਇਆ ਗਿਆ। ਜਿਸ ਵਿੱਚ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਅਤੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਸਰਦਾਰ ਸਾਹੋਕੇ ਨੇ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਤੇ ਨਿਸ਼ਾਨੇ ਸਾਧੇ ਅਤੇ ਕਿਹਾ ਕਰੋਨਾ
ਮਹਾਂਮਾਰੀ ਦੇ ਕਾਰਨ ਹਰ ਇੱਕ ਇਨਸਾਨ ਦਾ ਕਾਰੋਬਾਰ ਠੱਪ ਹੋਇਆ ਪਿਆ ਹੈ। ਪੰਜਾਬ ਵਿੱਚ ਇੰਨੀ ਮਹਿੰਗਾਈ ਹੋ ਗਈ ਹੈ ਕਿ ਗ਼ਰੀਬਾਂ ਅਤੇ ਕਿਸਾਨਾਂ ਦਾ ਮੰਦਾ ਹਾਲ ਹੋ ਗਿਆ ਹੈ। ਗਰੀਬਾਂ ਦੇ ਨੀਲੇ ਕਾਰਡ ਵੀ ਪੰਜਾਬ ਸਰਕਾਰ ਨੇ ਕੱਟ ਦਿੱਤੇ ਹਨ , ਅਤੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੀ ਬਹੁਤ ਜ਼ਿਆਦਾ ਵਧਾ ਦਿੱਤੇ ਹਨ। ਉਨ੍ਹਾਂ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਨੂੰ ਨਿਕੰਮੀ ਸਰਕਾਰ ਦਾ ਦਰਜਾ ਦਿੱਤਾ ਇਸ ਮੌਕੇ ਸਰਦਾਰ ਜਗਦੀਪ ਸਿੰਘ ਗਟਰਾ ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਮੋਗਾ, ਬਾਬਾ ਖੁਸ਼ ਨਾਥ ਯੂਥ ਆਗੂ,ਸ਼ਹਿਰੀ ਪ੍ਰਧਾਨ ਪ੍ਰਦੀਪ ਕੁਮਾਰ ਬਿੱਟੂ, ਜਰਨੈਲ ਸਿੰਘ ਆੜ੍ਹਤੀਆ, ਬੂਟਾ ਸਿੰਘ ਆੜ੍ਹਤੀਆ, ਹਰਵਿੰਦਰ ਧਾਲੀਵਾਲ, ਸਰਨਾ ਧਾਲੀਵਾਲ, ਸਰਬਾ ਧਾਲੀਵਾਲ ,ਭਿੰਦਰ ਐਮਸੀ, ਪ੍ਰਵੀਨ ਡੋਡ, ਵਿੱਕੀ ਮੰਗਲਾ , ਜਥੇਦਾਰ ਜੀਤ ਸਿੰਘ ਸਮੇਤ ਵੱਡੀ ਗਿਣਤੀ ਚ ਵਰਕਰ ਸ਼ਾਮਲ ਸਨ।

Leave a Reply

Your email address will not be published. Required fields are marked *