ਮੁੱਲਾਂਪੁਰ / ਜਸਵੀਰ ਪੁੜੈਣ
ਭਾਸ਼ਾ ਵਿਭਾਗ ਦੇ ਜ਼ਿਲਾ ਲੁਧਿਆਣਾ ਦੇ ਸਾਹਿਤ ਸਿਰਜਣ ਤੇ ਕਾਵਿ ਗਾਇਨ ਮੁਕਾਬਲੇ ਵਿੱਚ ਸ.ਸੀ.ਸੈ.ਸਕੂਲ ਪੁੜੈਣ ਦੀਆਂ ਵਿਦਿਆਰਥਣਾਂ ਨੇ ਕੁੱਲ ਚਾਰ ਇਨਾਮ ਜਿੱਤਕੇ ਸੰਸਥਾ ਦਾ ਮਾਣ ਵਧਾਇਆ ।
ਕਾਵਿ ਸਿਰਜਣਾ ‘ਚ ਦਸਵੀਂ ਦੀ ਵਿਦਿਆਰਥਣ ਹਰਿੰਦਰ ਕੌਰ ਦੂਜੇ ਸਥਾਨ ‘ਤੇ ਰਹੀ ਅਤੇ ਉਸਨੇ ਰਾਜ ਪੱਧਰੀ ਮੁਕਾਬਲਿਆਂ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ ।
ਇਸੇ ਮੁਕਾਬਲੇ ‘ਚ ਇਸੇ ਸਕੂਲ ਦੀ ਦਸਵੀਂ ਦੀ ਵਿਦਿਆਰਥਣ ਨਵਜੋਤ ਕੌਰ ਤੀਜੇ ਸਥਾਨ ‘ਤੇ ਰਹੀ ।
ਲੇਖ-ਰਚਨਾ ਮੁਕਾਬਲੇ ‘ਚ ਸੁਮਨਦੀਪ ਕੌਰ ਦਸਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਕਾਵਿ ਗਾਇਨ ਦੇ ਫਸਵੇਂ ਮੁਕਾਬਲੇ ‘ਚ ਰਮਨਦੀਪ ਕੌਰ ( ਦਸਵੀਂ) ਨੂੰ ਉਤਸ਼ਾਹ-ਵਧਾਊ ਇਨਾਮ ਦਿੱਤਾ ਗਿਆ ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਨੀਨਾ ਮਿੱਤਲ ਨੇ ਜੇਤੂ ਵਿਦਿਆਰਥੀਆਂ ਤੇ ਅਗਵਾਈਕਾਰ ਅਧਿਆਪਕਾਂ ਨੂੰ ਮੁਬਾਰਕ ਦਿੱਤੀ ।