ਕੋਟ ਈਸੇ ਖਾਂ27 ਸਤੰਬਰ (ਜਗਰਾਜ ਸਿੰਘ ਗਿੱਲ)
ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇ ਭਾਰਤ ਬੰਦ ਬਾਰੇ ਦਿੱਤੀ ਗਈ ਕਾਲ ਤੇ ਅਮਲ ਕਰਦਿਆਂ ਇਸ ਦੀਆਂ ਭਾਈਵਾਲ ਕਿਸਾਨ ਜਥੇਬੰਦੀਆਂ ਵੱਲੋਂ ਇਕ ਲਾਮਿਸਾਲ ਸਾਂਝਾ ਧਰਨਾ ਇੱਥੋਂ ਦੇ ਮੇਨ ਚੌਕ ਬਾਬਾ ਨਿਧਾਨ ਸਿੰਘ ਵਿਖੇ ਲਗਾਇਆ ਗਿਆ ਜੋ ਕਿ ਸਵੇਰੇ ਛੇ ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਚਾਰ ਵਜੇ ਤਕ ਚਲਦਾ ਰਿਹਾ ਜਿਸ ਦਾ ਅਸਰ ਇਹ ਹੋਇਆ ਕਿ ਮੋਗਾ ਜ਼ਿਲ੍ਹਾ ਲਗਪਗ ਪੂਰੀ ਤਰ੍ਹਾਂ ਮੁਕੰਮਲ ਬੰਦ ਰਿਹਾ।ਸਥਾਨਕ ਸ਼ਹਿਰ ਵਿਚ ਲੱਗੇ ਧਰਨੇ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਇਕ ਇਕੱਠ ਇੱਥੋਂ ਦੀ ਧਰਮਕੋਟ ਰੋਡ ਤੇ ਵੈਟਨਰੀ ਹਸਪਤਾਲ ਦੇ ਸਾਹਮਣੇ ਕੀਤਾ ਜਿੱਥੋਂ ਇਹ ਇਕ ਕਾਫਲੇ ਦੇ ਰੂਪ ਵਿਚ ਹੱਥਾਂ ਵਿਚ ਲਾਲ ਝੰਡੇ ਅਤੇ ਬੈਨਰ ਲੈ ਕੇ ਸ਼ਹਿਰ ਵਿਚ ਦੀ ਹੁੰਦਾ ਹੋਇਆ ਨਾਅਰਿਆਂ ਦੀ ਗੂੰਜ ਵਿੱਚ ਧਰਨੇ ਵਾਲੀ ਜਗ੍ਹਾ ਤੇ ਪਹੁੰਚਿਆ। ਇਸ ਮਾਰਚ ਦੀ ਮੁੱਖ ਰੂਪ ਵਿੱਚ ਅਗਵਾਹੀ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਮਾਸਟਰ ਸੁਰਜੀਤ ਸਿੰਘ ਗਗੜਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਸਿੰਘ ਕਡ਼ਿਆਲ ਅਤੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਆਗੂ ਜੀਤਾ ਸਿੰਘ ਨਾਰੰਗ ਵੱਲੋਂ ਕੀਤੀ ਗਈ ।ਇਸ ਧਰਨੇ ਵਿਚ ਕਿਸਾਨਾਂ ਤੋਂ ਇਲਾਵਾ ਦੁਕਾਨਦਾਰਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਕਾਰੋਬਾਰੀਆਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਗਈ ।ਇਸ ਸਮੇਂ ਵੱਖ ਵੱਖ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਕੇਂਦਰ ਵੱਲੋਂ ਬਣਾਏ ਤਿੰਨ ਕਾਲੇ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਅਤੇ ਐੱਮਐੱਸਪੀ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਤੱਕ ਇਸ ਅੰਦੋਲਨ ਨੂੰ ਚੱਲਦਾ ਰੱਖਣ ਦਾ ਅਹਿਦ ਲਿਆ ਗਿਆ ।ਅਖੀਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਸ ਪੂਰਨ ਬੰਦ ਵਿਚ ਪਾਏ ਅਹਿਮ ਯੋਗਦਾਨ ਸੰਬੰਧੀ ਹਰੇਕ ਕਾਰੋਬਾਰੀ, ਕਿਸਾਨ, ਮਜ਼ਦੂਰ ਅਤੇ ਦੁਕਾਨਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਮਾਸਟਰ ਸੁਰਜੀਤ ਸਿੰਘ ਗਗਡ਼ਾ ਆਗੂ ਕੁੱਲ ਹਿੰਦ ਕਿਸਾਨ ਸਭਾ, ਬਲਵੰਤ ਸਿੰਘ ਬਹਿਰਾਮਕੇ ਆਗੂ ਬੀ .ਕੇ. ਯੂ (ਪੰਜਾਬ), ,ਇਕਬਾਲ ਸਿੰਘ ਮੀਤ ਪ੍ਰਧਾਨ ਸਾਬਕਾ ਸਰਪੰਚ ਗਲੋਟੀ ਬੀ .ਕੇ. ਯੂ (ਕਾਦੀਆਂ),ਕਰਨੈਲ ਸਿੰਘ ਜਾਨੀਆਂ ਪ੍ਰਧਾਨ, ਅਵਤਾਰ ਸਿੰਘ ਜਾਨੀਆਂ, ਤੋਤਾ ਸਿੰਘ ਬਹਿਰਾਮਕੇ ,ਪਿੱਪਲ ਸਿੰਘ, ਸਵਰਨ ਸਿੰਘ,ਗੁਰਿੰਦਰ ਸਿੰਘ ਕੋਟ ਇਸੇ ਖਾਂ, ਮਹਿਤਾ ਸਿੰਘ ਚੀਮਾਂ, ਬਲਰਾਮ ਠਾਕਰ, ਕੁਲਦੀਪ ਸਿੰਘ ਕਡ਼ਿਆਲ, ਬਲਦੇਵ ਸਿੰਘ ਖੋਸਾ, ਜਸਵੀਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਹੇਰ ਘਲੋਟੀ, ਗੁਰਿੰਦਰ ਸਿੰਘ ਕੋਟ ਇਸੇ ਖਾਂ ,ਮਹਿਤਾ ਸਿੰਘ ਚੀਮਾ, ਬਲਰਾਮ ਠਾਕਰ,ਕੁਲਦੀਪ ਸਿੰਘ ਕੰਡਿਆਲ, ਬਲਦੇਵ ਸਿੰਘ ਖੋਸਾ, ਜਸਵੀਰ ਸਿੰਘ ਚੀਮਾ, ਰਮਨਦੀਪ ਸਿੰਘ ਬਲਾਕ ਪ੍ਰਧਾਨ, ਬਲਬੀਰ ਸਿੰਘ ਨੰਬਰਦਾਰ ,ਜਗਸੀਰ ਸਿੰਘ ਬੱਗਾ, ਮੁਖਤਿਆਰ ਸਿੰਘ ਘਲੋਟੀ, ਬਲਜੀਤ ਸਿੰਘ ਸੋਹੀ, ਰੇਸ਼ਮ ਸਿੰਘ ਭਿੰਡਰ ,ਬਲਦੇਵ ਸਿੰਘ ਚੱਕੀ ਵਾਲਾ ਅਤੇ ਸੂਬਾ ਸਿੰਘ ਪਨਬੱਸ ਆਗੂ ਆਦਿ ਬਹੁਤ ਸਾਰੇ ਆਗੂ ਅਤੇ ਕਿਸਾਨ ਹਾਜ਼ਰ ਸਨ।